Commemorating the 411st Prakash Purab of Guru Granth Sahib ji, a grand holy procession was taken out wherein not only the members of the army band but students of Akal Academy Tibber also participated with great enthusiasm & religious fervor. Spectacular Gatka Performances were witnessed with blunt weapons, Kirpans, swords skills. On this auspicious day, […]

Commemorating the 411st Prakash Purab of Guru Granth Sahib ji, a grand holy procession was taken out wherein not only the members of the army band but students of Akal Academy Tibber also participated with great enthusiasm & religious fervor. Spectacular Gatka Performances were witnessed with blunt weapons, Kirpans, swords skills.

On this auspicious day, Amrit Sanchaar was conducted by the Panj Pyaare of Akal Takht at Akal Academy, Tibber. 143 blessed souls took Amrit Paan during the holy ceremony. The Principal graced the occasion with inspiring words.

Share & Spread the divinity!

ਅਕਾਲ ਅਕੈਡਮੀ ਤਿੱਬੜ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ੪੧੧ਵਾਂ ਪ੍ਰਕਾਸ਼ ਦਿਵਸ ਮਨਾਇਆ

• ੧੪੩ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ

ਤਿੱਬੜ, ਗੁਰਦਾਸਪੁਰ: ਅਕਾਲ ਅਕੈਡਮੀ ਤਿੱਬੜ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ੪੧੧ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ।ਇਸ ਨਗਰ ਕੀਰਤਨ ਵਿੱਚ ਆਰਮੀ ਬੈਂਡ ਦੇ ਜਵਾਨਾਂ ਨੇ ਗੁਰਬਾਣੀ ਦੀਆਂ ਧੁੰਨਾਂ ਵਜਾ ਕੇ ਵਾਤਾਵਰਣ ਨੂੰ ਅਧਿਆਤਮਕ ਰੰਗਤ ਵਿੱਚ ਰੰਗ ਦਿੱਤਾ ਅਤੇ ਅਕੈਡਮੀ ਦੇ ਵਿਦਿਆਰਥੀਆਂ ਅਤੇ ਨਗਰ ਨਿਵਾਸੀ ਸੰਗਤਾਂ ਨੇ ਸ਼ਬਦ ਗੁਰਬਾਣੀ ਦਾ ਜਾਪ ਕਰਦੇ ਹੋਏ ਸ਼ਮੂਲੀਅਤ ਕੀਤੀ।ਇਸ ਤੋਂ ਇਲਾਵਾ ਅਕੈਡਮੀ ਦੇ ਵਿਦਿਆਰਥੀਆਂ ਨੇ ਖਾਲਸਾਈ ਜੰਗਜੂ ਕਰਤੱਬਾਂ, ਗਤਕੇਬਾਜ਼ੀ, ਤਲਵਾਰਬਾਜ਼ੀ ਆਦਿਕ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਨਗਰ ਕੀਰਤਨ ਨੂੰ ਚਾਰ ਚੰਨ ਲਾਏ।

ਕਲਗੀਧਰ ਜਥਾ ਗੁਰਦਾਸਪੁਰ ਨੇ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਅਕਾਲ ਅਕੈਡਮੀਜ਼ ਦੇ ਚੀਫ ਮੈਨੇਜਰ ਸ. ਜਸਵਿੰਦਰ ਸਿੰਘ ਵੀ ਸ਼ਾਮਿਲ ਹੋਏ।ਇਸ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਚੇਚੇ ਤੌਰ ‘ਤੇ ਪੁੱਜੇ ਪੰਜ ਪਿਆਰੇ ਸਾਹਿਬਾਨ ਨੇ ੧੪੩ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਇਆ। ਅਕਾਲ ਅਕੈਡਮੀ ਤਿੱਬੜ ਦੇ ਪ੍ਰਿੰਸੀਪਲ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।