ਅਕਾਲ ਅਕੈਡਮੀ ਫਫੜੇ ਭਾਈਕੇ ‘ਚ ਅਜੀਤ ਹਰਿਆਵਲ ਲਹਿਰ ਤਹਿਤ ੫੦ ਪੌਦੇ ਲਗਾਏ।

ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਅਜੀਤ ਵਲੋਂ ਚਲਾਈ ਜਾ ਰਹੀ ਅਜੀਤ ਹਰਿਆਵਲ ਲਹਿਰ ਦੇ ਚੌਥੇ ਪੜਾਅ ਤਹਿਤ ਕਲਗੀਧਰ ਟ੍ਰਸਟ ਬੜੁ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੱਕ ਭਾਈਕੇ ‘ਚ ਹਰੇ ਭਰੇ ਪੌਦੇ ਲਗਾਏ ਗਏ। ਪੌਦੇ ਲਗਾਉਣ ਦੀ ਰਸਮ ਭਾਈ ਸੰਤੋਖ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਭਾਈ ਬਹਿਲੋਂ ਫਫੜੇ ਭਾਈਕੇ ਅਤੇ ਸ੍ਰ. ਬਲਵੀਰ ਸਿੰਘ ਪਤੀ ਕਿਰਨਜੋਤ ਕੌਰ ਸਰਪੰਚ ਫਫੜੇ ਭਾਈਕੇ ਵਲੋਂ ਅਦਾ ਕੀਤੀ ਗਈ, ਉਪਰੰਤ ਸਕੂਲ ਦੇ ਪ੍ਰਿੰਸੀਪਲ ਮੈਡਮ ਸਤਿੰਦਰ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸਕੂਲ ‘ਚ ੫੦ ਦੇ ਕਰੀਬ ਪੌਦੇ ਲਗਾਏ ਗਏ।

ਜਸਵਿੰਦਰ ਸਿੰਘ ਸ਼ੇਰੋਂ

Share...Share on Facebook0Tweet about this on TwitterShare on LinkedIn0Share on Google+0Pin on Pinterest1Email this to someone