LIES!! LIES!! LIES!! Some mischievous Panth-dokhi elements have started a smear campaign by trying to show the purported video of a dera child-sewadar being beaten up; as one from #AkalAcademy #BaruSahib. The original video is actually of a Soorma (blind) Kirtaniya Baba Surjan Singh Kabeer Ganj, UP. We are pained by the false attempt to […]

LIES!! LIES!! LIES!! Some mischievous Panth-dokhi elements have started a smear campaign by trying to show the purported video of a dera child-sewadar being beaten up; as one from #AkalAcademy #BaruSahib. The original video is actually of a Soorma (blind) Kirtaniya Baba Surjan Singh Kabeer Ganj, UP.

We are pained by the false attempt to link Akal Academy with this shameful video. This has got nothing to do with Akal Academy.

What disturbs us is the impulsive tendency of our brothers and sisters to SHARE such posts without giving a thought to its authenticity or relevance to the good of Sikhism.

The end result of such innocent actions is that #HatersWin and #SikhismLoses!!!

Please be aware that linking this video to us might be tantamount to Defamation. This might invite legal action. We appreciate if good sense would prevail upon these anti-Sikh elements, but we will not hesitate to take action as per law in case they do not desist from such illegal actions.

 

ਤੁਸੀਂ ਜੋ ਵੀ ਸੁਣਦੇ ਹੋ ਉਸ ਤੇ ਬਿਨਾਂ ਸੋਚੇ-ਸਮਝੇ ਯਕੀਨ ਨਾ ਕਰੋ ਕਿਉਂਕਿ ਸੱਚ ਨਾਲੋਂ ਝੂਠ ਵੱਧ ਅਤੇ ਤੇਜੀ ਨਾਲ ਫੈਲਦਾ ਹੈ।

ਝੂਠ!! ਝੂਠ!! ਝੂਠ!! ਕੁਝ ਸ਼ਰਾਰਤੀ ਅਤੇ ਪੰਥ ਦੋਖੀ ਅਨਸਰਾਂ ਵੱਲੋਂ ਇੱਕ ਵੀਡਿਓ ਨੂੰ ਜਿਸ ਵਿਚ ਕਿਸੇ ਡੇਰਾ ਦਾ ਮੁਖੀ ਇੱਕ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟ ਰਿਹਾ ਹੈ, ਬੜੂ ਸਾਹਿਬ ਨਾਲ ਜੋੜ ਕੇ ਬਹੁਤ ਪ੍ਰਚਾਰਿਆ ਜਾ ਰਿਹਾ ਹੈ। ਪਰ ਅਸਲ ਵਿਚ ਇਹ ਵੀਡਿਓ ਸੂਰਮਾ ਕੀਰਤਨੀਆ ਸਿੰਘ ਬਾਬਾ ਸੁਜਾਨ ਸਿੰਘ ਦੀ ਹੈ, ਜੋ ਕਿ ਕਬੀਰ ਗੰਜ ਯੂਪੀ ਦਾ ਰਹਿਣ ਵਾਲਾ ਹੈ।

ਸਾਨੂੰ ਬੜਾ ਅਫਸੋਸ ਅਤੇ ਦੁੱਖ ਹੁੰਦਾ ਹੈ, ਜਦੋਂ ਬਿਨਾਂ ਸੋਚੇ ਸਮਝੇ ਅਜਿਹੀਆਂ ਗਲਤ ਅਤੇ ਸ਼ਰਮਨਾਕ ਵੀਡਿਓ ਨੂੰ ਬੜੂ ਸਾਹਿਬ ਨਾਲ ਜੋੜ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਕਿ ਬੜੂ ਸਾਹਿਬ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਹੁੰਦਾ। ਸਾਡੇ ਕੁਝ ਭੈਣ-ਭਰਾ ਇਸ ਗੱਲ ਦੀ ਵਿਚਾਰ ਅਤੇ ਪ੍ਰਵਾਹ ਕੀਤੇ ਬਿਨਾਂ ਕਿ ਜੋ ਲਿੰਕ ਉਹ ਸਭ ਨਾਲ ਸ਼ੇਅਰ ਕਰ ਰਹੇ ਹਨ, ਉਸ ਦਾ ਸਿੱਖ ਕੌਮ ‘ਤੇ ਕੀ ਅਸਰ ਅਤੇ ਪ੍ਰਭਾਵ ਪਵੇਗਾ, ਸਭ ਨਾਲ ਸ਼ੇਅਰ ਕਰ ਦਿੰਦੇ ਹਨ ਅਤੇ ਜਿਸ ਦਾ ਨਤੀਜ਼ਾ ਇਹ ਨਿਕਲਦਾ ਹੈ ਕਿ ਅਸੀਂ ਆਪਣਾ ਜ਼ਲੂਸ ਆਪ ਹੀ ਕੱਢ ਲੈਂਦੇ ਹਾਂ ਤੇ ਸਿੱਖੀ ਨੂੰ ਵੀ ਧੱਭਾ ਲਾ ਲੈਂਦੇ ਹਾਂ।

ਸੋ ਇਸ ਵੀਡਿਓ ਨੂੰ ਬੜੂ ਸਾਹਿਬ ਨਾਲ ਜੋੜ ਕੇ ਪ੍ਰਚਾਰਨ ਵਾਲਿਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਇਸ ਵੀਡਿਓ ਲਿੰਕ ਨੂੰ ਬੜੂ ਸਾਹਿਬ ਨਾਲ ਜੋੜਨਾ ਮਾਨ ਹਾਨੀ ਸਮਝਿਆ ਜਾਵੇਗਾ ਅਤੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਅਸੀਂ ਉਸ ਦੀ ਪ੍ਰਸੰਸਾ ਕਰਦੇ ਹਾਂ ਜੋ ਅਜਿਹੇ ਸਿੱਖ ਵਿਰੋਧੀ ਤੱਤਾਂ ਨੂੰ ਅੱਗੇ ਪ੍ਰਚਾਰਨਾਂ ਤੇ ਪ੍ਰਸਾਰਨਾ ਗਲਤ ਅਤੇ ਅਯੋਗ ਸਮਝਦਾ ਹੈ, ਪਰ ਜੇਕਰ ਕੋਈ ਅਗਿਆਨੀ ਤੇ ਬੇਸਮਝ ਇਸ ਲਿੰਕ ਨੂੰ ਬੜੂ ਸਾਹਿਬ ਨਾਲ ਜੋੜ ਕੇ ਅੱਗੇ ਪ੍ਰਚਾਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।