ਚੀਮਾਂ ਮੰਡੀ: ਮਾਨਵਤਾ ਦੀ ਸੇਵਾ ਲਈ ਯਤਨਸ਼ੀਲ ਕਲਗੀਧਰ ਟ੍ਰਸਟ ਬੜੂ ਸਾਹਿਬ ਵਲੋਂ ਵਿੱਦਿਆ ਦੇ ਨਾਲ-ਨਾਲ ਮਨੁੱਖੀ ਸਿਹਤ ਸੁਧਾਰ ਲਈ ਪੇਂਡੂ ਇਲਾਕਿਆਂ ‘ਚ ਮੁਫ਼ਤ ਮੈਡੀਕਲ ਕੈਂਪ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਇਨ੍ਹਾਂ ਕੈਂਪਾਂ ਰਾਹੀਂ ਆਰਥਿਕ ਤੌਰ ‘ਤੇ ਗਰੀਬ ਮਰੀਜ਼ ਅਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਹ ਵਿਚਾਰ ਸ੍ਰ. ਵਿਨਰਜੀਤ ਸਿੰਘ ਗੋਲਡੀ ਡਾਇਰੈਕਟਰ ਪੇਡਾ ਵਲੋਂ […]
ਚੀਮਾਂ ਮੰਡੀ: ਮਾਨਵਤਾ ਦੀ ਸੇਵਾ ਲਈ ਯਤਨਸ਼ੀਲ ਕਲਗੀਧਰ ਟ੍ਰਸਟ ਬੜੂ ਸਾਹਿਬ ਵਲੋਂ ਵਿੱਦਿਆ ਦੇ ਨਾਲ-ਨਾਲ ਮਨੁੱਖੀ ਸਿਹਤ ਸੁਧਾਰ ਲਈ ਪੇਂਡੂ ਇਲਾਕਿਆਂ ‘ਚ ਮੁਫ਼ਤ ਮੈਡੀਕਲ ਕੈਂਪ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਇਨ੍ਹਾਂ ਕੈਂਪਾਂ ਰਾਹੀਂ ਆਰਥਿਕ ਤੌਰ ‘ਤੇ ਗਰੀਬ ਮਰੀਜ਼ ਅਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਹ ਵਿਚਾਰ ਸ੍ਰ. ਵਿਨਰਜੀਤ ਸਿੰਘ ਗੋਲਡੀ ਡਾਇਰੈਕਟਰ ਪੇਡਾ ਵਲੋਂ ਅਕਾਲ ਅਕੈਡਮੀ ਰਾਜੀਆ ਵਿਖੇ ਕਲਗੀਧਰ ਟ੍ਰਸਟ ਬੜੂ ਸਾਹਿਬ ਵਲੋਂ ਲਗਾਏ ਗਏ ੬੨ਵੇਂ ਮੁਫ਼ਤ ਮੈਡੀਕਲ ਚੈਕਅਪ ਕੈਂਪ ਦੌਰਾਨ ਸੰਬੋਧਨ ਕਰਦਿਆਂ ਆਖੇ।ਇਸ ਮੌਕੇ ਨਿਸ਼ਕਾਮ ਮੈਡੀਕਲ ਕੇਅਰ ਸੁਸਾਇਟੀ ਪਟਿਆਲਾ ਦੇ ਡਾਕਟਰਾਂ ਦੀ ਟੀਮ ਵਲੋਂ ਵੱਖ-ਵੱਖ ਬੀਮਾਰੀਆਂ ਤੋਂ ਪੀੜ੍ਹਤ ਤਕਰੀਬਨ ੧੬੫੦ ਮਰੀਜ਼ਾਂ ਦਾ ਮੁਆਇਨਾਂ ਕੀਤਾ ਗਿਆ ਅਤੇ ਕਲਗੀਧਰ ਟ੍ਰਸਟ ਬੜੂ ਸਾਹਿਬ ਵਲੋਂ ਮਰੀਜ਼ਾਂ ਦੇ ਵੱਖ-ਵੱਖ ਟੈਸਟ ਬਿੱਲਕੁਲ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ।ਇਸ ਮੌਕੇ ਅਕਾਲ ਅਕੈਡਮੀ ਰਾਜੀਆ ਲਈ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ‘ਚੋਂ ਸ੍ਰ. ਬਲਵਿੰਦਰ ਸਿੰਘ ਵਲੋਂ ਸ੍ਰ. ਵਿਨਰਜੀਤ ਸਿੰਘ ਗੋਲਡੀ ਅਤੇ ਸਮੂਹ ਡਾਕਟਰਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਪ੍ਰਿੰਸੀਪਲ ਬਲਜੀਤ ਕੌਰ ਚੀਮਾਂ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਰਾਜੀਆ ਨੇ ਦੱਸਿਆ ਕਿ ੧੪, ੧੫ ਅਤੇ ੧੬ ਨਵੰਬਰ ਨੂੰ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਵਿਖੇ ਇਸ ਕੈਂਪ ਚੋਂ ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ।ਇਸ ਮੌਕੇ ਡਾ. ਐੱਚ.ਪੀ.ਐੱਸ ਸੰਧੂ, ਡਾ. ਗੁਰਮੀਤ ਸਿੰਘ, ਡਾ. ਪੀ.ਕੇ ਮਿੱਤਲ, ਡਾ. ਡੀ.ਐੱਸ.ਗਿੱਲ, ਡਾ. ਉਪਿੰਦਰ ਸਿੰਘ, ਡਾ. ਮਨੋਹਰ ਸਿੰਘ, ਡਾ. ਰਣਜੀਤ ਸਿੰਘ, ਡਾ. ਮੋਨਾ ਗੁਰਕਿਰਨ, ਡਾ. ਰਾਹੁਲ ਕੁਮਾਰ ਬਾਂਸਲ, ਡਾ. ਹਰਸਿਮਰਨ ਸਿੰਘ, ਡਾ. ਕੇ.ਐੱਸ.ਵਾਲੀਆ, ਡਾ. ਬ੍ਰਹਮਪ੍ਰੀਤ ਸਿੰਘ, ਡਾ. ਦੀਪਮਾਲਾ, ਡਾ. ਰੀਨਾ ਗਰਗ, ਡਾ. ਸ਼ਿਵਰਾਜ, ਪ੍ਰਬੰਧਕ ਸ੍ਰ. ਐੱਮ.ਆਰ.ਐੱਸ.ਮਹਿਤਾ, ਸ੍ਰ. ਗੁਰਬਖਸ਼ ਸਿੰਘ ਢੀਂਗਰਾ ਆਦਿ ਹਾਜ਼ਰ ਸਨ।
~ ਜਸਵਿੰਦਰ ਸਿੰਘ ਸ਼ੇਰੋਂ