ਸੰਗਰੂਰ, 28 ਮਾਰਚ (ਦਮਨਜੀਤ ਸਿੰਘ) – ਨੇਸ਼ਨ ਇੰਸਟੀਚਿਊਟ ਆਫ਼ ਕਲੀਨੀਨੈਸ ਐਜੂਕੇਸ਼ਨ ਰਿਸਰਚ ਵੱਲੋਂ ਕਲਗੀਧਰ ਟਰਸਟ ਦੇ ਪ੍ਰਧਾਨ ਅਤੇ ਇਟਰਨਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਕੁਲਪਤੀ ਬਾਬਾ ਇਕਬਾਲ ਸਿੰਘ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਸਨਮਾਨਿਤ ਕੀਤਾ ਗਿਆ ਹੈ ਐਫਰੋ ਇੰਡੀਅਨ ਕਲੀਨੀਨੈਸ ਕਾਨਫ਼ਰੰਸ ਜੋ ਨਵੀਂ ਦਿੱਲੀ ਵਿਖੇ ਹੋਈ ਸੀ, ‘ਚ 174 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਇੰਦਰਾ […]
ਸੰਗਰੂਰ, 28 ਮਾਰਚ (ਦਮਨਜੀਤ ਸਿੰਘ) – ਨੇਸ਼ਨ ਇੰਸਟੀਚਿਊਟ ਆਫ਼ ਕਲੀਨੀਨੈਸ ਐਜੂਕੇਸ਼ਨ ਰਿਸਰਚ ਵੱਲੋਂ ਕਲਗੀਧਰ ਟਰਸਟ ਦੇ ਪ੍ਰਧਾਨ ਅਤੇ ਇਟਰਨਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਕੁਲਪਤੀ ਬਾਬਾ ਇਕਬਾਲ ਸਿੰਘ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਸਨਮਾਨਿਤ ਕੀਤਾ ਗਿਆ ਹੈ ਐਫਰੋ ਇੰਡੀਅਨ ਕਲੀਨੀਨੈਸ ਕਾਨਫ਼ਰੰਸ ਜੋ ਨਵੀਂ ਦਿੱਲੀ ਵਿਖੇ ਹੋਈ ਸੀ, ‘ਚ 174 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਇੰਦਰਾ ਗਾਂਧੀ ਟੈਕਨਾਲੋਜੀਕਲ ਐਂਡ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਅਰੁਣਾਚਲ ਪ੍ਰਦੇਸ਼ ਦੇ ਕੁਲਪਤੀ ਅਤੇ ਕਨਫੈਡਰੇਸ਼ਨਜ਼ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਪ੍ਰਧਾਨ ਡਾ. ਪੀ. ਆਰ. ਤ੍ਰਿਵੇਦੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਇਸ ਸੰਸਥਾ ਨੇ ਦੇਸ਼ ਵਿਚ ਸਫ਼ਾਈ ਸਬੰਧੀ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ ਬਾਬਾ ਇਕਬਾਲ ਸਿੰਘ ਨੇ ਦੱਸਿਆ ਕਿ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਅਤੇ ਸੰਤ ਤੇਜਾ ਸਿੰਘ ਦੇ ਆਸ਼ੇ ਅਨੁਸਾਰ ਉਨ੍ਨਾਂ ਨੇ 1986 ਵਿਚ 5 ਬਚਿਆਂ ਨਾਲ ਇੱਕ ਛੋਟਾ ਜਿਹਾ ਸਕੂਲ ਸ਼ੁਰੂ ਕੀਤਾ ਸੀ ਜੋ ਅੱਜ 129 ਪੇਂਡੂ ਸਕੂਲਾਂ ਦੀ ਲੜੀ ਅਤੇ 2 ਯੂਨੀਵਰਸਿਟੀਆਂ ਦੇ ਰੂਪ ਵਿਚ ਪ੍ਰਫੁਲਿਤ ਹੋ ਚੁੱਕਾ ਹੈ|
~ Source: Ajit