ਜਾਨੀ ਕੋ ਜਾਨੀ ਸੇ ਮਿਲਾ ਦੋ (ਵਿਸ਼ਵਾਸ ਤੇ ਸਬਰ ਦੀ ਮਹਿਤਾ ਸਮਝਾਉਂਦੀ ਸਾਖੀ) ਗੁਰੂ ਹਰਿਗੋਬਿੰਦ ਜੀ ਦੇ ਵਕਤ ਇਕ ਪੀਰ ਸੀ ਜੋ ਕੀ ਰੱਬ ਦੀ ਬੜੀ ਇਬਾਦਤ ਕਰਦਾ ਸੀ.. ਇੱਕ ਦਿਨ ਉਹਨੂੰ ਸੁਪਨਾ ਆਇਆ ਕੀ ਜੇ ਰੱਬ ਨਾਲ ਮਿਲਣਾ ਹੈ ਤਾਂ ਗੁਰੂ ਹਰਿਗੋਬਿੰਦ ਸਾਹਿਬ ਕੋਲ ਚਲਾ ਜਾ.. ਉਹ ਪੀਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਿਲਣ […]
ਜਾਨੀ ਕੋ ਜਾਨੀ ਸੇ ਮਿਲਾ ਦੋ (ਵਿਸ਼ਵਾਸ ਤੇ ਸਬਰ ਦੀ ਮਹਿਤਾ ਸਮਝਾਉਂਦੀ ਸਾਖੀ)
ਗੁਰੂ ਹਰਿਗੋਬਿੰਦ ਜੀ ਦੇ ਵਕਤ ਇਕ ਪੀਰ ਸੀ ਜੋ ਕੀ ਰੱਬ ਦੀ ਬੜੀ ਇਬਾਦਤ ਕਰਦਾ ਸੀ..
ਇੱਕ ਦਿਨ ਉਹਨੂੰ ਸੁਪਨਾ ਆਇਆ ਕੀ ਜੇ ਰੱਬ ਨਾਲ ਮਿਲਣਾ ਹੈ ਤਾਂ ਗੁਰੂ ਹਰਿਗੋਬਿੰਦ ਸਾਹਿਬ ਕੋਲ ਚਲਾ ਜਾ..
ਉਹ ਪੀਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਿਲਣ ਆਇਆ ਪਰ ਗੁਰੂ ਜੀ ਸਬ ਕੁਝ ਜਾਣਦੇ
ਹੋਏ ਵੀ ਪਹਿਲਾਂ ਪੀਰ ਦੀ ਪ੍ਰੀਖਿਆ ਲੈਣੀ ਚਾਹੁੰਦੇ ਸੀ..
ਉਹਨਾਂ ਨੇ ਸਿੱਖਾਂ ਨੂੰ ਕਿਹਾ ਕੀ ਪੀਰ ਨੂੰ ਅੰਦਰ ਨਾ ਆਉਣ ਦਿਓ..
ਪੀਰ ਬਾਹਰ ਦਰਵਾਜ਼ੇ ਤੇ ਬੈਠਾ ਕਹੀ ਜਾਵੇ..
ਜਾਨੀ ਕੋ ਜਾਨੀ ਸੇ ਮਿਲਾ ਦੋ..
3 ਦਿਨ ਇਸ ਤਰਾਂ ਲੰਗ ਗਏ.. ਉਹ ਪੀਰ ਬਸ ਇਕੋ ਗੱਲ ਕਹੀ ਜਾਵੇ..
ਜਾਨੀ ਕੋ ਜਾਨੀ ਸੇ ਮਿਲਾ ਦੋ..
(ਭਾਵ ਮੈਨੂੰ ਮੇਰੇ ਖੁਦਾ ਨਾਲ ਮਿਲਾ ਦੋ )
ਸਿੱਖ ਗੁਰੂ ਜੀ ਨੂੰ ਕਹਿੰਦੇ ਕਿ ਪੀਰ ਇਸ ਤਰਾਂ ਕਹਿੰਦਾ ਹੈ
ਜਾਨੀ ਕੋ ਜਾਨੀ ਸੇ ਮਿਲਾ ਦੋ..
ਗੁਰੂ ਜੀ ਕਹਿੰਦੇ ਉਹਨਾਂ ਜਾ ਕੇ ਕਹੋ ਜੇ ਜਾਨੀ ਨਾਲ ਮਿਲਣਾ ਹੈ ਤਾਂ ਜਾ ਕੇ ਦਰਿਆ ਵਿਚ ਛਾਲ ਮਾਰ ਦਵੇ..
ਸਿੱਖ ਨੇ ਆ ਕੇ ਪੀਰ ਨੂੰ ਇਸ ਤਰਾਂ ਕਿਹਾ.. ਪੀਰ ਤਾਂ ਬੇਹਦ ਖੁਸ਼ ਹੋ ਗਿਆ ਤੇ ਭੱਜ ਗਿਆ ਦਰਿਆ ਵਲ ਛਾਲ ਮਾਰਨ..
ਸਿੱਖ ਨੇ ਜਾ ਕੇ ਗੁਰੂ ਜੀ ਨੂੰ ਦੱਸਿਆ ਕੀ ਪੀਰ ਤਾ ਸਚੀ ਛਾਲ ਮਾਰਨ ਭੱਜ ਗਿਆ..
ਤਦ ਗੁਰੂ ਜੀ ਪੀਰ ਦਾ ਸੱਚਾ ਪ੍ਰੇਮ ਦੇਖ ਕੇ ਬੜੇ ਖੁਸ਼ ਹੋਏ ਤੇ ਅਪਨੇ ਸਿੱਖਾਂ ਨਾਲ ਜਾ ਕੇ ਰਸਤੇ ਵਿਚ ਹੀ ਪੀਰ ਨੂੰ ਰੋਕ ਲਿਆ ਤੇ ਗੱਲ ਨਾਲ ਲਾ ਲਿਆ..
ਪੀਰ ਨੂੰ ਮਹਿਸੂਸ ਹੋਇਆ ਜਿਵੇਂ ਉਹਨੂੰ ਉਹਦਾ ਜਾਨੀ ਜਾਨ ਮਿਲ ਗਿਆ..
ਇਸ ਸਾਖੀ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕੀ ਚਾਹੇ ਹਾਲਾਤ ਜੋ ਵੀ ਹੋਣ ਸਾਨੂੰ ਹਮੇਸ਼ਾ ਆਪਣੇ ਗੁਰੂ ਜੀ ਦੇ ਬਣ ਕੇ ਰਹਿਣਾ ਚਾਹੀਦਾ.. ਕਦੀ ਵੀ ਗੁਰੂ ਦਾ ਦਰਵਾਜ਼ਾ ਨਹੀਂ ਛੱਡਣਾ ਚਾਹੀਦਾ.. ਕਬੀਰ ਜੀ ਤਾਂ ਇਥੋਂ ਤੱਕ ਕਹਿੰਦੇ ਨੇ ਕਿ ਜੇ ਮੈਨੂੰ ਮੌਤ ਆਵੇ ਤਾ ਰੱਬ ਦੇ ਬੂਹੇ ਅੱਗੇ ਹੋਵੇ.. ਹੋ ਸਕਦਾ ਰੱਬ ਪੁੱਛ ਲਵੇ ਕਿ ਇਹ ਕੌਣ ਮੇਰੇ ਦਰਵਾਜ਼ੇ ਅੱਗੇ ਮਰਿਆ ਪਿਆ ਹੈ.. ਦੂਜੀ ਗੱਲ ਅੱਜ ਕਲ ਸਾਇੰਸ ਦਾ ਟੈਕਨੋਲੌਜੀ ਦਾ ਫਾਸਟ ਜਮਾਨਾ ਹੈ..ਲੋਕਾਂ ਵਿੱਚ ਸਬਰ ਵਰਗੇ ਗੁਣ ਖਤਮ ਹੁੰਦੇ ਜਾ ਰਹੇ ਨੇ.. ਲੋਕ ਸਵੇਰੇ ਕੰਮ ਕਰਦੇ ਨੇ ਤਾਂ ਸ਼ਾਮ ਤਕ ਰਿਸਲਟ ਮੰਗਦੇ ਨੇ.. ਰੱਬ ਦੇ ਮਾਮਲੇ ਵਿਚ ਵੀ ਲੋਕ ਇਹਦਾ ਕਰਦੇ ਨੇ.. ਲੋਕ ਚਾਉਂਦੇ ਨੇ ਅਸੀਂ ਛੇਤੀ ਤੋਂ ਛੇਤੀ ਰੱਬ ਨੂੰ ਪਾ ਲਈਏ ਪਰ ਇਹਦਾ ਨਹੀਂ ਹੁੰਦਾ.. ਉਸ ਪੀਰ ਵਰਗਾ ਵਿਸ਼ਵਾਸ ਹੋਣਾ ਚਾਹੀਦਾ ਸਾਨੂੰ ਗੁਰੂ ਨਾਨਕ ਤੇ.. ਵਿਸ਼ਵਾਸ ਰੱਖ ਕੇ ਕੀਤਾ 1 ਪਾਠ ਵੀ ਲੱਖਾਂ ਵਰਗਾ.. ਇਸਲਈ ਵਿਸ਼ਵਾਸ ਰੱਖੋ, ਸਬਰ ਰੱਖੋ.. ਗੁਰੂ ਜੀ ਦੀ ਕਿਰਪਾ ਇਕ ਦਿਨ ਜਰੂਰ ਹੋਵੇਗੀ.. ਸਾਡਾ ਕੰਮ ਹੈ ਨਾਮ ਜਪਣਾ.. ਕਿਰਪਾ ਆਪੇ ਹੋ ਜਾਣੀ.. ਜਿਸ ਨੇ ਸਾਰਾ ਸਮਝਿਆ ਇਕ ਵਾਰ ਵਾਹਿਗੁਰੂ ਜਰੂਰ ਲਿਖੋ ਤੇ ਪਲੀਜ਼ ਇਹ ਸਾਖੀ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦੀਓ ਸਾਰੇ..