ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜਨਮ ਬਾਬਾ ਸਾਵਣ ਸਿੰਘ ਜੀ ਦੇ ਘਰ ਮਾਤਾ ਗੁਲਾਬ ਕੌਰ ਜੀ ਦੀ ਕੁੱਖੋ ਭਰਿਆਲ ਲਹਿਰੀ,ਗੁਰਦਾਸਪੁਰ ਵਿਖੇ ਹੋਇਆ।ਗੁਰਮੁੱਖ ਪਰਿਵਾਰ ਤੋ ਅਧਿਆਤਮਿਕ ਪ੍ਰੇਮ ਪ੍ਰਾਪਤ ਕਰਕੇ ਆਪਣੀ ਵੱਡੀ ਭੈਣ ਜੀ ਪਾਸੋ ਗੁਰੂ ਸਾਹਿਬਾਨਾਂ ਦੀਆ ਸਾਖੀਆਂ ਸੁਣ ਕੇ ਪੂਰਵਲੇ ਜਨਮਾਂ ਦੇ ਅੰਕੁਰ ਪ੍ਰਗਟ ਹੋਏ ਤੇ ਰੋਮ-ਰੋਮ ਵਿੱਚ ਗੁਰਬਾਣੀ ਨਾਲ ਪ੍ਰੇਮ ਸਰਧਾਂ ਤੇ ਸਤਿਕਾਰ […]
ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜਨਮ ਬਾਬਾ ਸਾਵਣ ਸਿੰਘ ਜੀ ਦੇ ਘਰ ਮਾਤਾ ਗੁਲਾਬ ਕੌਰ ਜੀ ਦੀ ਕੁੱਖੋ ਭਰਿਆਲ ਲਹਿਰੀ,ਗੁਰਦਾਸਪੁਰ ਵਿਖੇ ਹੋਇਆ।ਗੁਰਮੁੱਖ ਪਰਿਵਾਰ ਤੋ ਅਧਿਆਤਮਿਕ ਪ੍ਰੇਮ ਪ੍ਰਾਪਤ ਕਰਕੇ ਆਪਣੀ ਵੱਡੀ ਭੈਣ ਜੀ ਪਾਸੋ ਗੁਰੂ ਸਾਹਿਬਾਨਾਂ ਦੀਆ ਸਾਖੀਆਂ ਸੁਣ ਕੇ ਪੂਰਵਲੇ ਜਨਮਾਂ ਦੇ ਅੰਕੁਰ ਪ੍ਰਗਟ ਹੋਏ ਤੇ ਰੋਮ-ਰੋਮ ਵਿੱਚ ਗੁਰਬਾਣੀ ਨਾਲ ਪ੍ਰੇਮ ਸਰਧਾਂ ਤੇ ਸਤਿਕਾਰ ਬਚਪਨ ਤੋ ਹੀ ਪੈਦਾ ਹੋ ਗਿਆ।ਮੁੱਢਲੀ ਵਿਦਿਆ ਪ੍ਰਾਪਤ ਕਰਨ ਤੋ ਬਾਅਦ ਖਾਲਸਾ ਕਾਲਜ ਲਾਹੌਰ ਤੋ ਬੀ.ਅੱੈਸ਼.ਸੀ. ਐਗਰੀਕਲਚਰ ਕੀਤੀ।
ਕਾਲਜ ਦੌਰਾਨ ਇੱਕ ਵਾਰ ਸੰਤ ਤੇਜਾ ਸਿੰਘ ਜੀ (ਐਮ.ਏ.,ਐਲ.ਐੱਲ.ਬੀ. (ਪੰਜਾਬ) ਐਮ.ਏ. (ਹਾਰਵਰਡ) ਦੇ ਲੈਕਚਰ ਸੁਣ ਕੇ ਪ੍ਰਭਾਵਿਤ ਹੋਏ ਤੇ ਆਪ ਜੀ ਆਪਣੇ ਸਾਥੀਆਂ ਸਮੇਤ ਪਾਉਂਟਾ ਸਾਹਿਬ ਵਿਖੇ ਸੰਤ ਜੀ ਨੂੰ ਮਿਲਣ ਗਏ।ਸੰਤ ਜੀ ਦਾ ਭਾਸ਼ਣ ਸੁਣ ਕੇ ਆਪਣਾ ਜੀਵਨ ਗੁਰੂਪੰਥ ਲਈ ਸਮਰਪਣ ਕਰਨ ਦਾ ਦ੍ਰਿੜ੍ਹ ਸੰਕਲਪ ਕਰ ਲਿਆ।ਐਮ.ਐਸ.ਸੀ.ਐਗਰੀਕਲਚਰ ਕਰਨ ਦੌਰਾਨ ਤਕਰੀਬਨ ਹਰ ਐਤਵਾਰ ਨੂੰ ਘਰ ਜਾਣ ਦੀ ਥਾਂ ਸੰਤ ਤੇਜਾ ਸਿੰਘ ਜੀ ਕੋਲ ਪਾਉਂਟਾ ਸਾਹਿਬ ਚਲੇ ਜਾਂਦੇ।ਬੜੇ ਪ੍ਰੇਮ ਸਤਿਕਾਰ ਨਾਲ ਗੁਰਮਤਿ ਦੇ ਬਚਨ ਸਰਵਨ ਕਰਦੇ।ਹਿਰਦੇ ਵਿੱਚ ਵੈਰਾਗ ਪੈਦਾ ਹੋ ਜਾਦਾ।ਸੰਤ ਜੀ ਨੂੰ ਬੇਨਤੀ ਕਰਦੇ ਕਿ ਮਹਾਰਾਜ ਜੀ ਹੁਣ ਪੜ੍ਹਾਈ ਕਰਨ ਦਾ ਜੀ ਨਹੀ ਕਰਦਾ।ਪਰ ਸੰਤ ਜੀ ਹਰ ਵਾਰ ਪ੍ਰੇਰਣਾ ਦਿੰਦੇ ਹੋਏ ਆਖਦੇ ਕਿ ਪੜ੍ਹਾਈ ਜਰੂਰ ਪੂਰੀ ਕਰਨੀ ਹੈ।ਇੱਕ ਵਾਰ ਫਿਰ ਮਨ ਦੇ ਵਿੱਚ ਵੈਰਾਗ ਪੈਦਾ ਹੋਇਆ ਤੇ ਸੰਤ ਜੀ ਨੂੰ ਜਾ ਕੇ ਫਿਰ ਬੇਨਤੀ ਕੀਤੀ ਮਹਾਰਾਜ ਆਪ ਜੀ ਦੀ ਸੇਵਾ ਕਰਨ ਦਾ ਜੀਅ ਕਰਦਾ ਹੈ।ਸੰਤ ਮਹਾਰਾਜ ਨੇ ਸਮਝਾਉਂਦਿਆਂ ਕਿਹਾ ਕਿ ਇਰਾਦੇ ਦ੍ਰਿੜ੍ਹ ਕਰਨ ਦੀ ਸਿੱਖਿਆਂ ਪ੍ਰਾਪਤ ਕਰਨੀ ਗੁਰਸਿੱਖੀ ਦੀ ਇੱਕ ਅਹਿਮ ਪੌੜੀ ਹੈ।ਹਰ ਵੈਰਾਗ ਵਿੱਚ ਸੰਤ ਤੇਜਾ ਸਿੰਘ ਜੀ ਨੂੰ ਬੇਨਤੀ ਕਰਦੇ ਰਹਿੰਦੇ ਮਨ ਵਿੱਚ ਮਹਾਪੁਰਸਾਂ ਦੀ ਪ੍ਰੇਰਣਾ ਨੇ ਟਿਕਾਅ ਪੈਦਾ ਕਰ ਦਿੱਤਾ।ਐਮ.ਐਸ.ਈ. ਕਰਨ ਤੋ ਉਪਰੰਤ ਵੈਰਾਗ ਅਵਸਥਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਦੀ ਹੁਣ ਤਾ ਐਮ.ਐਸ.ਸੀ ਵੀ ਹੋ ਗਈ ਹੈ। ਆਪ ਜੀ ਆਗਿਆ ਦੇਵੋ ਤਾ ਜੋ ਆਪ ਜੀ ਦੇ ਚਰਨਾ ਵਿੱਚ ਰਹਿ ਕੇ ਗੁਰਮਤਿ ਦ੍ਰਿੜ੍ਹ ਕਰੀਏ।ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਹੁਕਮ ਦਿੱਤਾ ਨਹੀ, ਤੁਸੀ ਸਰਕਾਰੀ ਨੌਕਰੀ ਕਰਨੀ ਹੈ।ਆਪ ਜੀ ਨੇ ਸੱਤ ਬਚਨ ਕਹਿ ਕੇ ਐਗਰੀਕਲਚਰ ਦੇ ਮਹਿਕਮੇ ਵਿੱਚ ਇੰਨਸਪੈਕਟ ਦੇ ਤੌਰ ਤੇ ਹਾਂਸੀ (ਹਰਿਆਣਾ) ਵਿਖੇ ਸਰਕਾਰੀ ਨੌਕਰੀ ਦੀ ਨਿਯੁਕਤੀ ਪ੍ਰਾਪਤ ਕਰ ਲਈ।ਇੱਕ ਵਾਰ ਪਿਤਾ ਜੀ ਆਪ ਜੀ ਨੂੰ ਬਾਹਰ ਪੀ.ਐਚ.ਡੀ.ਲਈ ਭੇਜਣ ਵਾਸਤੇ ਕਾਗਜ ਪੱਤਰ ਤਿਆਰ ਕਰਵਾ ਦਿੱਤੇ।ਅਚਾਨਕ ਮੌਕੇ ਤੇ ਸੰਤ ਤੇਜਾ ਸਿੰਘ ਮਹਾਰਾਜ ਜੀ ਦੇ ਇਹ ਆਖ ਕੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਕਿ ਆਪਣੇ ਮੁਲਕ ਅਤੇ ਧਰਮ ਦੀ ਸੇਵਾ ਕਰੋ। ਪਰਿਵਾਰ ਵੱਲੋ ਆਪ ਜੀ ਨੂੰ ਬਾਹਰ ਭੇਜਣ ਦੀ ਤੀਬਰ ਇੱਛਾ ਸੀ। ਪਰ ਆਪ ਜੀ ਨੇ ਸੰਤਾਂ ਦਾ ਬਚਨ ਕਮਾਉਣਾ ਚੰਗਾ ਸਮਝਿਆ।
ਸੰਤ ਜੀ ਵੱਲੋ ਇਹ ਬਚਨ ਅਨੇਕਾਂ ਵਾਰ ਸਾਂਝਾ ਹੋਇਆ ਕਿ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਖਾਲਸੇ ਦੀ ਇੱਕ ਗੁਪਤ ਤਪੋ ਭੂਮੀ ਹੈ।ਸ਼੍ਰੀ ਮਾਨ ਸੰਤ ਅਤਰ ਸਿੰਘ ਜੀ ਮਹਾਰਾਜ਼ ਜੀ ਚਾਹੁੰਦੇ ਸਨ, ਕਿ ਉਹ ਅਸਥਾਨ ਅਧਿਆਤਮਕ ਸਿੱਖਿਆਂ ਦਾ ਮਹਾਨ ਕੇਦਰ ਬਣੇ।ਜਦੋ ਪੰਜਾਬ,ਹਰਿਆਣਾ ਅਤੇ ਹਿਮਾਚਲ ਪ੍ਰਦੇਸ ਦੀ ਵੰਡ ਹੋਈ ਤਾਂ ਆਪ ਜੀ ਨੇ ਹਿਮਾਚਲ ਵਿੱਚ ਟਾ੍ਰਸਫਰ ਕਰਵਾਉਣ ਇਸ ਮਹਾਨ ਕਾਰਜ ਵਾਸਤੇ ਚੰਗਾ ਸਮਝਿਆ।ਅਨੇਕਾਂ ਵੱਡੇ ਅਫਸਰਾਂ ਦੇ ਕਹਿਤ ਤੇ ਕਿ ਹਿਮਾਚਲ ਦੇ ਵਿੱਚ ਐਗਰੀਕਲਚਰ ਇੰਸਪੈਕਟਰ ਦਾ ਭਵਿੱਖ ਇਨਾ ਚੰਗਾ ਨਹੀ। ਪਰ ਇਲਾਹੀ ਧੁਨ ਦੇ ਵਿੱਚ ਆਪ ਜੀ ਨੇ ਹਿਮਾਚਲ ਜਾ ਕੇ ਤਪੋ ਭੂਮੀ ਦੀ ਭਾਲ ਕਰਨਾ ਆਪਣਾ ਸੋਭਾਗਿਆ ਸਮਝਿਆ।
ਹਿਮਾਚਲ ਪ੍ਰਦੇਸ ਵਿਖੇ ਨੌਕਰੀ ਕਰਦੇ ਸਮੇ ਨਾਮ- ਬਾਣੀ,ਸਿਮਰਨ,ਸਾਦਾ ਜੀਵਨ,ਆਪਣੀ ਤਨਖਾਹ ਲੋੜਵੰਦਾਂ ਨੂੰ ਵੰਡ ਦਿੰਦੇ,ਗੁਰੁ ਦੇ ਪ੍ਰੇਮ ਵਾਲਾ ਜੀਵਨ ਹੋਣ ਕਾਰਣ ਉਹ ਹਿ.ਪ੍ਰੇ.ਦੇ ਪਹਾੜੀ ਲੋਕਾਂ ਦੇ ਦਿਲ ਵਿੱਚ ਵੱਸਦੇ ਗਏ।
ਸ੍ਰੀ ਮਾਨ ਸੰਤ ਅਤਰ ਸਿੰਘ ਜੀ ਮਹਾਰਾਜ਼ ਜੀ ਦੇ ਆਸੇ ਅਨੁਸਾਰ ਉਹਨਾ ਨੇ 1956 ਵਿੱਚ ਉਹਨਾ ਗੁਰਦੁਆਰਾ ਬੜੂ ਸਾਹਿਬ ਦੀ ਆਰੰਭਤਾ ਹੋਈ ਤੇ 400 ਏਕੜ ਜਮੀਨ ਕਲਗੀਧਰ ਟਰੱਸਟ ਦੇ ਨਾਮ ਖਰੀਦੀ।ਸੰਤ ਤੇਜਾ ਸਿੰਘ ਜੀ ਨੇ ਆਪ ਜੀ ਨੂੰ ਟਰੱਸਟ ਦਾ ਪ੍ਰਧਾਨ ਬਣਾਇਆ।ਸੰਤ ਜੀ 1965 ਨੂੰ ਅਕਾਲ ਚਲਾਣਾ ਕਰ ਗਏ।1980 ਵਿੱਚ ਡਿਸਪੈਂਸਰੀ ਖੋਲੀ ਸੜਕਾਂ ਅਤੇ ਹੋਰ ਰਸਤਿਆ ਦਾ ਨਿਰਮਾਣ ਕਰਵਾਇਆ।ਇਸ ਤੋ ਬਾਅਦ ਆਪ ਜੀ ਹਿਮਾਚਲ ਦੇ ਐਗਰੀਕਲਚਰ ਮਹਿਕਮੇ ਦੇ ਉੱਚ ਅਹੁਦੇ ਦੇ ਡਾਇਰੈਕਟਰ ਬਣ ਗਏ।1986 ਵਿੱਚ ਆਪ ਜੀ ਨੇ ਪੰਜ ਬੱਚਿਆਂ ਨਾਲ ਅਕਾਲ ਅਕੈਡਮੀ ਬੜੂ ਸਾਹਿਬ ਦੀ ਅਰੰਭਤਾ ਕੀਤੀ।1989 ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਨੂੰ ਸੀ.ਬੀ.ਐਸ.ਈ.ਤੋ ਮਾਨਤਾ ਪ੍ਰਾਪਤ ਹੋਈ।ਇਸ ਤੋ ਬਾਅਦ ਆਪ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਕੀ ਪੰਜਾਬ ਵਿੱਚ ਵੀ ਅਕਾਲ ਅਕੈਡਮੀਆਂ ਖੋਲੀਆਂ ਜਾਣ।ਆਪ ਜੀ ਵੱਲੋ 1993 ਵਿੱਚ ਪਹਿਲੀ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਤੇ ਅਕਾਲ ਅਕੈਡਮੀ ਚੀਮਾ ਸਾਹਿਬ ਸੁਰੂ ਕੀਤੀ।ਇਸ ਤੋ ਬਾਅਦ ਉਹਨਾ ਵੱਲੋ ਪੰਜਾਬ,ਹਰਿਆਣਾ,ਰਾਜਸਥਾਨ,ਯੂ.ਪੀ.,ਆਦਿ ਵਿੱਚ ਆਪ ਜੀ 95 ਸਾਲ ਦੀ ਉਮਰ ਵਿੱਚ ਵੀ ਸੰਤਾਂ ਮਹਾਪੁਰਸਾਂ ਦੇ ਬਚਨਾਂ ਤੇ ਚਲਦਿਆਂ ਕਲਗੀਧਰ ਟਰੱਸਟ ਦੇ ਅਧੀਨ ਤਕਰੀਬਨ 150 ਅਕਾਲ ਅਕੈਡਮੀਆਂ, ਅਕਾਲ ਯੂਨੀਵਰਸਿਟੀ,ਅਕਾਲ ਚੈਰੀਟੇਬਲ ਹਸਪਤਾਲ,ਅਕਾਲ ਨਸ਼ਾ ਛੁਡਾਊ,ਅਕਾਲ ਗੁਰਮਤਿ ਵਿੱਦਿਆਲਿਆਂ, ਸਿੱਖ ਸਿਧਾਨ,’ਮਿਸਨ ਟੋ ਰਿਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ’ ਅਜਿਹੀਆਂ ਸਾਹਿਤਕ ਰਚਨਾਵਾਂ ਹਨ, ਜਿਹੜੀਆਂ ਸਿੱਖੀ ਜੀਵਨ ਨੂੰ ਜਾਂਚ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ।
ਪਦਮ ਸ਼੍ਰੀ,ਪਦਮ ਭੂਸ਼ਨ,ਪੰਥ ਰਤਨ ਵਰਗੇ ਸਨਮਾਨ ਅਜਿਹੇ ਮਹਾਂਪੁਰਸ਼ਾਂ ਲਈ ਛੋਟੇ ਹੀ ਨਹੀ ਬਲਕਿ ਅਜਿਹੇ ਸਨਮਾਨਾਂ ਦੀ ਵੀ ਕਦਰ ਵੱਧਦੀ ਹੈ।ਉਹਨਾਂ ਨੂੰ ਪੰਜਵੇ ਮਹਾਨ ਸਿੱਖ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ।
“ਜਗੁ ਮੇਂ ਉਤਮ ਕਾਢੀਐ,
ਵਿਰਲੇ ਕੇਈ ਕੇਇ”
ਸਰਬਤ ਸੰਗਤਾਂ ਹੀ ਆਪ ਜੀ ਦੀ ਲੰਮੀ ਉਮਰ ਦੀ ਸਦਾ ਅਰਦਾਸ ਕਰਦਿਆ ਹਨ।
ਹਰਵਿੰਦਰਪਾਲ ਰਿਸ਼ੀ
ਪੰਜਾਬੀ ਜਾਗਰਣ
ਧਰਮਗੜ੍ਹ,ਸੰਗਰੂਰ।
94178-97759