ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨਾਹਨ ਵਿਖੇ ਕਲਗੀਧਰ ਟਰੱਸਟ ਵਲੋਂ ਉਸਾਰੇ ਜਾ ਰਹੇ ਕੰਪਲੈਕਸ ਦੀ ਕਾਰ ਸੇਵਾ ਜ਼ੋਰਾਂ ‘ਤੇ ਗੁਰੂ ਗੋਬਿੰਦ ਸਿੰਘ ਜੀ ਕੰਪਲੈਕਸ ਤੇ ਆਵੇਗਾ ਲਗਪਗ 5-6 ਕਰੋੜ ਦਾ ਖਰਚਾ 9 ਮੰਜ਼ਿਲਾਂ ਕੰਪਲੈਕਸ ਵਿਚ 1000 ਯਾਤਰੂਆਂ ਦੀ ਰਹਾਇਸ਼ ਸਮੇਤ ਲੰਗਰ ਹਾਲ ‘ਤੇ ਪਾਰਕਿੰਗ ਦਾ ਕੀਤਾ ਜਾਵੇਗਾ ਯੋਗ ਪ੍ਰਬੰਧ ਨਾਹਨ ਭਾਰਤ […]
ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨਾਹਨ ਵਿਖੇ ਕਲਗੀਧਰ ਟਰੱਸਟ ਵਲੋਂ ਉਸਾਰੇ ਜਾ ਰਹੇ ਕੰਪਲੈਕਸ ਦੀ ਕਾਰ ਸੇਵਾ ਜ਼ੋਰਾਂ ‘ਤੇ
ਗੁਰੂ ਗੋਬਿੰਦ ਸਿੰਘ ਜੀ ਕੰਪਲੈਕਸ ਤੇ ਆਵੇਗਾ ਲਗਪਗ 5-6 ਕਰੋੜ ਦਾ ਖਰਚਾ
9 ਮੰਜ਼ਿਲਾਂ ਕੰਪਲੈਕਸ ਵਿਚ 1000 ਯਾਤਰੂਆਂ ਦੀ ਰਹਾਇਸ਼ ਸਮੇਤ ਲੰਗਰ ਹਾਲ ‘ਤੇ ਪਾਰਕਿੰਗ ਦਾ ਕੀਤਾ ਜਾਵੇਗਾ ਯੋਗ ਪ੍ਰਬੰਧ
ਨਾਹਨ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਸਿਰਮੌਰ ਜ਼ਿਲਾ ਦਾ ਇੱਕ ਇਤਿਹਾਸਕ ਸ਼ਹਿਰ ਹੈ।1685 ਦੇ ਸ਼ੁਰੂ ਵਿਚ, ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਰਿਆਸਤ ਵਿਚ ਦਰਸ਼ਨ ਦੇਣ ਦੀ ਅਰਜ਼ ਕੀਤੀ। 14 ਅਪ੍ਰੈਲ 1685 ਦੇ ਦਿਨ ਗੁਰੂ ਸਾਹਿਬ ਨਾਹਨ ਪੁੱਜੇ। ਨਾਹਨ ਦੇ ਰਾਜੇ ਨੇ ਗੁਰੂ ਸਾਹਿਬ ਨੂੰ ਤਹਿ-ਦਿਲੋਂ ‘ਜੀ ਆਇਆ’ ਆਖਿਆ। ਗੁਰੂ ਸਾਹਿਬ ਕੁਝ ਦਿਨ ਨਾਹਨ ਦੇ ਰਾਜੇ ਦੇ ਮਹਲ ਵਿਚ ਠਹਿਰੇ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਰਾਜੇ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਉਹ ਉਸ ਦੀ ਰਿਆਸਤ ਵਿਚ ਨਿਵਾਸ ਰੱਖਣ। ਇਹ ਮੰਨਿਆ ਜਾਂਦਾ ਹੈ ਕਿ ਦਸਵੇਂ ਪਾਤਸ਼ਾਹ ਨਾਹਨ ਵਿਖੇ ਪਾਉਂਟਾ ਸਾਹਿਬ ਜਾਣ ਤੋਂ ਪਹਿਲਾ ਠਹਿਰੇ ਸਨ।
ਨਾਹਨ ਵਿਖੇ ਇਤਿਹਾਸਿਕ ਗੁਰਦੁਆਰਾ ਸ੍ਰੀ ਦਸ਼ਮੇਸ਼ ਅਸਥਾਨ ਪਾਤਸ਼ਾਹੀ 10ਵੀਂ ਸੁਸ਼ੋਭਿਤ ਹੈ ਜਿੱਥੇ ਗੁਰੂ ਸਾਹਿਬ ਨੇ 8 ਮਹੀਨੇ ਬਿਤਾਏ।ਉਸ ਸਮੇਂ ਦੀਆਂ ਕੁਝ ਇਤਿਹਾਸਕ ਇੱਥੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹਨ ਜਿਨ੍ਹਾਂ ਵਿਚ
1.ਥੜਾ ਸਾਹਿਬ: ਜਿੱਥੇ ਗੁਰੂ ਸਾਹਿਬ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ।
2.ਖੂਹ ਸਾਹਿਬ: ਜਿਥੇ ਸੰਗਤਾਂ ਨੂੰ ਪਾਣੀ ਪਿਲਾਇਆ ਜਾਂਦਾ ਸੀ।
3.ਸ਼ੇਰ ਦਾ ਪਿੰਜਰ: ਜੋ ਕਿ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਦੇ ਦੌਰਾਨ ਜ਼ਮੀਨ ਦੀ ਖੁਦਾਈ ਵਿਚੋਂ ਨਿਕਲਿਆ ਸੀ।
ਦੱਸਣਯੋਗ ਹੈ ਕਿ ਗੁਰਦੁਆਰਾ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਸਮੁੱਜੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਗੁਰੂ ਸਾਹਿਬ ਦੇ ਨਾਮ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੰਪਲੈਕਸ*** ਉਸਾਰਿਆ ਜਾ ਰਿਹਾ ਹੈ ਜਿਸ ਦੀ ਕਾਰਸੇਵਾ ਕਲਗੀਧਰ ਟਰੱਸਟ ਵਲੋਂ ਸਮੁੱਚੀ ਨਾਹਨ ਦੀ ਸੰਗਤ ਦੇ ਸਹਿਯੋਗ ਨਾਲ ਨਿਰਵਿਗਨਤਾ ਸਹਿਤ ਜੰਗੀ ਪੱਧਰ ਤੇ ਚੱਲ ਰਹੀ ਹੈ।ਕਲਗੀਧਰ ਟਰੱਸਟ ਦੇ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਇਸ ਕੰਪਲੈਕਸ ਨੂੰ ਮੁਕੰਮਲ ਕਰਨ ਲਈ 5-6 ਕਰੋੜ ਦਾ ਖਰਚਾ ਆਵੇਗਾ।
ਕੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੰਪਲੈਕਸ ਆਉ ਜਾਣਦੇ ਹਾਂ:
· ਤਕਰੀਬਨ ਨੌ ਮੰਜਲਾਂ ਕੰਪਲੈਕਸ ਬਣਾਇਆ ਜਾਵੇਗਾ।
· ਗਰਾਊਂਡ ਫਲੋਰ ਤੇ ਬੱਸਾਂ ਦੀ ਪਾਰਕਿੰਗ ਦਾ ਪ੍ਰਬੰਧ
· ਪਹਿਲੀ ਤੇ ਲੰਗਰ ਹਾਲ
· ਦੂਜੀ ਮੰਜਿਲ ਤੇ ਦੀਵਾਨ ਹਾਲ
· ਤੀਜੀ ਤੇ ਚੌਥੀ ਰਹਾਇਸ਼ ਦਾ ਪ੍ਰਬੰਧ
· ਪੰਜਵੀ ਮੰਜਿਲ ਤੇ ਕਾਰ ਪਾਰਕਿੰਗ( ਦੋਵੇਂ ਪਾਰਕਿੰਗਾਂ ਵਿਚ ਲਗਪਗ 100 ਦੇ ਕਰੀਬ ਚਾਰ ਪਹੀਆਂ ਵਾਹਨਾਂ ਦਾ ਪ੍ਰਬੰਧ)
· ਛੇਵੀਂ,ਸੱਤਵੀ,ਅੱਠਵੀ ਅਤੇ ਨੌਵੀਂ ਮੰਜ਼ਿਲ ਤੇ ਯਾਤਰੂਆਂ ਦੀ ਰਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ।
· ਦੋ ਲਿਫਟਾਂ ਤੇ ਦੋ ਹੀ ਸਟੇਅਰਕੇਸ (ਪਾਊੜੀਆਂ) ਦਾ ਪ੍ਰਬੰਧ ਹੋਵਗਾ।
· ਇਸ ਕੰਪਲੈਕਸ ਵਿਚ ਤਕਰੀਬਨ 1000 ਦੇ ਕਰੀਬ ਸੰਗਤਾਂ ਦੇ ਠਹਿਰਣ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ।
ਇਸ ਮਹਾਨ ਕਾਰਜ ਨੂੰ ਨੇਪੜੇ ਚੜਾਉਣ ਲਈ ਨਾਹਨ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਜ਼ਿਕਰਯੋਗ ਹੈ ਕਿ ਗੁਰਦੁਆਰਾ ਕਲਗੀਧਰ ਟਰੱਸਟ,ਬੜੂ ਸਾਹਿਬ ਦੇ ਪ੍ਰਧਾਨ ਸੰਤ ਬਾਬਾ ਇਕਬਾਲ ਸਿੰਘ ਜੀ ਵਲੋਂ ਹਮੇਸ਼ਾ ਹੀ ਇਤਿਹਾਸਕ ਸਥਾਨਾਂ ਦੀ ਸਾਭ-ਸੰਭਾਲ ਲਈ ਕਾਰਗਰ ਯਤਨ ਕੀਤੇ ਜਾਂਦੇ ਹਨ।ਹੋਰ ਵੀ ਸੰਗਤਾਂ ਨੂੰ ਅਪੀਲ,ਬੇਨਤੀ ਹੈ ਕਿ ਇਸ ਸਥਾਨ ਵਿਖੇ ਚੱਲ ਰਹੀ ਮਹਾਨ ਸੇਵਾ ਲਈ ਤਨ,ਮਨ ਧੰਨ ਨਾਲ ਆਪਣਾ ਯੋਗਦਾਨ ਪਾਉ ਤੇ ਆਪਣਾ ਜੀਵਨ ਸਫਲ ਬਣਾਉ।
ਨੋਟ: ਇਸ ਵਿਚ ਤੁਸੀਂ ਆਪਣੇ ਪੱਧਰ ਤੇ ਜਾਂਚ ਪੜਤਾਲ ਜ਼ਰੂਰ ਕਰੋ ਜੀ ਅਤੇ ਗੁਰੂ ਗੋਬਿੰਦ ਸਿੰਘ ਕੰਪਲੈਕਸ ਦੀ ਚੱਲ ਰਹੀ ਕਾਰ ਸੇਵਾ ਵਾਲੀਆਂ ਫੋਟੋਆਂ ਨਾਲ ਨੱਥੀ ਹਨ।