ਜੋਰਾ ਸਿੰਘ ਨੇ ਅਮ੍ਰਿੰਤਪਾਨ ਕਰਨ ਉਪਰੰਤ ਰੋਜ਼ਾਨਾ ਗੁਰੂ ਘਰ ਆਉਣਾ ਸ਼ੁਰੂ ਕੀਤਾ ਕਿਵੇਂ ਨੋਜਵਾਨ ਮਹਿਕਦੀਪ ਨੇ 65 ਸਾਲਾਂ ਬਜ਼ੁਰਗ ਦੀ ਸ਼ਾਰਾਬ ਵਿਰੁੱਧ ਜੰਗ ਵਿਚ ਕੀਤੀ ਮਦਦ ਅਕਾਲ ਅਕੈਡਮੀ ਦੇ ਮਹਿਕਦੀਪ ਸਿੰਘ ਦੇ ਯਤਨਾਂ ਸਦਕਾ 65 ਸਾਲਾਂ ਜੋਰਾ ਸਿੰਘ ਨੇ ਛੱਡੀ ਸ਼ਾਰਾਬ ਸੰਗਰੂਰ, 13 ਅਗਸਤ 2017: ਨੌਜਵਾਨਾਂ ਪੀੜ੍ਹੀ ਬਜ਼ੁਰਗਾਂ ਦੀਆਂ ਜ਼ਿੰਦਗੀਆਂ ਵਿੱਚ ਸੁਚੱਜੇ ਬਦਲਾਅ ਲਿਆਉਣ ਵਿੱਚ […]
ਜੋਰਾ ਸਿੰਘ ਨੇ ਅਮ੍ਰਿੰਤਪਾਨ ਕਰਨ ਉਪਰੰਤ ਰੋਜ਼ਾਨਾ ਗੁਰੂ ਘਰ ਆਉਣਾ ਸ਼ੁਰੂ ਕੀਤਾ
ਕਿਵੇਂ ਨੋਜਵਾਨ ਮਹਿਕਦੀਪ ਨੇ 65 ਸਾਲਾਂ ਬਜ਼ੁਰਗ ਦੀ ਸ਼ਾਰਾਬ ਵਿਰੁੱਧ ਜੰਗ ਵਿਚ ਕੀਤੀ ਮਦਦ
ਅਕਾਲ ਅਕੈਡਮੀ ਦੇ ਮਹਿਕਦੀਪ ਸਿੰਘ ਦੇ ਯਤਨਾਂ ਸਦਕਾ 65 ਸਾਲਾਂ ਜੋਰਾ ਸਿੰਘ ਨੇ ਛੱਡੀ ਸ਼ਾਰਾਬ
ਸੰਗਰੂਰ, 13 ਅਗਸਤ 2017: ਨੌਜਵਾਨਾਂ ਪੀੜ੍ਹੀ ਬਜ਼ੁਰਗਾਂ ਦੀਆਂ ਜ਼ਿੰਦਗੀਆਂ ਵਿੱਚ ਸੁਚੱਜੇ ਬਦਲਾਅ ਲਿਆਉਣ ਵਿੱਚ ਸਹਾਇਕ ਸਿੱਧ ਸਕਦੀ ਹੈ।ਜਿਸ ਤ੍ਰਰਾਂ 65 ਸਾਲ ਦਾ ਕਿਸਾਨ ਜੋਰਾ ਸਿੰਘ ਇਸ ਦਾ ਹੀ ਪ੍ਰਤੱਖ ਸਬੂਤ ਹੈ।ਸੰਗਰੂਰ ਜ਼ਿਲੇ ਦੇ ਪਿੰਡ ਭਟੀਂਵਾਲ ਕਲਾਂ ਦੇ ਨਿਵਾਸੀ ਜੋਰਾ ਸਿੰਘ ਆਪਣੀ ਜਵਾਨੀ ਤੋਂ ਸ਼ਰਾਬ ਦਾ ਆਦੀ ਹੋ ਗਿਆ ਸੀ। ਪਰ ਅੱਠ ਸਾਲ ਪਹਿਲਾਂ, ਉਸਨੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਦੇ ਵਿਦਿਆਰਥੀ ਮਹਿਕਦੀਪ ਸਿੰਘ, ਜਿਲ੍ਹਾ ਪਟਿਆਲਾ ਦੇ ਸਮਝਾਉਣ ਨਾਲ ਸ਼ਰਾਬ ਦਾ ਸੇਵਨ ਕਰਨਾ ਛੱਡ ਦਿਤਾ।
ਜੋਰਾ ਸਿੰਘ ਮਹਿਕਦੀਪ ਦੇ ਨਾਨਕਾ ਪਰਿਵਾਰ ਵਿਚੋਂ ਹੈ ਜੋ ਸੰਗਰੂਰ ਜ਼ਿਲੇ ਦੇ ਪਿੰਡ ਧਨਰਾਊ ਦਾ ਰਹਿਣ ਵਾਲਾ ਹੈ। ਮਹਿਕਦੀਪ ਨੇ ਪਿਛਲੇ ਸਾਲ ਅਕਾਲ ਅਕੈਡਮੀ, ਫਤਿਹਗੜ੍ਹ ਛੰਨਾ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਉਹ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੈ।ਮਹਿਕਦੀਪ ਦੀ ਗੁਰਸਿੱਖੀ ਨਾਲ ਜੁੜਿਆ ਨੋਜਵਾਨ ਹੈ ਜੋ ਗੁਰਮਤਿ ਦਾ ਧਾਰਨੀ ਹੈ ਜੋ ਗੁੜਤੀ ਉਸ ਨੂੰ ਅਕਾਲ ਅਕਾਦਮੀ ਵਿਚ ਪੜ੍ਹਾਈ ਦੌਰਾਨ ਮਿਲੀ। ਸਿੱਖ ਧਰਮ ਦੇ ਸਿਧਾਂਤਾਂ ਨੂੰ ਅਪਣਾਉਣ ਵਾਲਾ ‘ਅੰਮ੍ਰਿਤਧਾਰੀ’ ਨੋਜਵਾਨ ਰੋਜ਼ਾਨਾ ਨਿੱਤਨੇਮ ਦਾ ਧਾਰਨੀ ਹੈ।
ਜੋਰਾ ਸਿੰਘ ਦੇ ਸ਼ਾਰਾਬਪੁਣੇ ਤੋਂ ਤੰਗ ਉਸ ਨੋਜਵਾਨ ਲਈ ਇਹ ਬਹੁਤ ਕਠਿਨ ਸੀ ਫੇਰ ਇੱਕ ਦਿਨ ਉਸਨੇ ਉਨ੍ਹਾਂ ਨਾਲ ਇਸ ਬਾਰੇ ਗੱਲ ਕਰਨ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਉਸ ਦੇ ਚਾਚੇ ਨੇ ਪਹਿਲਾਂ ਉਸ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ। ਉਸ ਨੇ ਦ੍ਰਿੜ੍ਹਤਾ ਨਾਲ ਜੋਰਾ ਸਿੰਘ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਤੇ ਛੇ ਮਹੀਨੇ ਬਾਅਦ ਮਹਿਕਦੀਪ ਦੇ ਯਤਨਾ ਸਦਕਾ ਜੋਰਾ ਸਿੰਘ ਨੇ ਸ਼ਰਾਬ ਪੀਣੀ ਛੱਡ ਦਿੱਤੀ।
ਇਸ ਸੰਬੰਧੀ ਜੋਰਾ ਸਿੰਘ ਨੇ ਦੱਸਿਆ ਕਿ ਮਹਿਕਦੀਪ ਹਮੇਸ਼ਾ ਮੈਨੂੰ ਕਹਿੰਦਾ ਸੀ ਕਿ ਮੈਂ ਸ਼ਾਰਾਬ ਪੀਣੀ ਛੱਡ ਦੇਵਾਂ ਕਿਉਂਕ ਸ਼ਾਰਾਬ ਤੋਂ ਜੀਵਨ ਵਿਚ ਤਬਾਹੀ ਤੋਂ ਇਲਾਵਾ ਕੁਝ ਵੀ ਨਹੀਂ ਮਿਲਦਾ ਅਤੇ ਇਸ ਨਾਲ ਸਾਰਾ ਪਰਿਵਾਰ ਵੀ ਦੁਖੀ ਹੁੰਦਾ ਹੈ। ਇਕ ਦਿਨ ਮੈਨੂੰ ਇਸ ਗੱਲ ਪਛਤਾਵਾ ਹੋਇਆ ਅਤੇ ਜਿਸ ਨੇ ਮੇਰੇ ਮਨ ‘ਤੇ ਡੂੰਘਾ ਪ੍ਰਭਾਵ ਪਿਆ। ਮਹਿਕਦੀਪ ਦੇ ਸ਼ਬਦਾਂ ਨੇ ਮੇਰੇ ਮਨ ਅੰਦਰ ਬੇਚੈਨੀ ਜਿਹੀ ਸ਼ੁਰੂ ਕਰ ਦਿੱਤੀ ਅਤੇ ਅਚਾਨਕ ਮੇਰੇ ਮਨ ਨੂੰ ਇਹ ਅਹਿਸਾਸ ਹੋਇਆ। ਜਿਸ ਸੰਬੰਧੀ “ਬੇਔਲਾਦ ਜੌਰਾ ਸਿੰਘ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਫਿਰ ਮੈਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਅਤੇ ਧਾਰਮਿਕ ਗਤੀਵਿਧੀਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ। ਉਸ ਦੇ ਤਬਦੀਲੀ ਦਾ ਮੇਰੇ ਸਾਰੇ ਪਰਵਾਰ ‘ਤੇ ਵੀ ਡੂੰਘਾ ਪ੍ਰਭਾਵ ਸੀ ਜਿਸ ਕਰਕੇ ਹੀ ਮੇਰੀ ਧਰਮ ਪਤਨੀ ਅਤੇ ਦੋ ਭੈਣਾਂ ਨੇ ਵੀ ਅੰਮ੍ਰਿਤ ਛੱਕ ਲਿਆ।
ਅੰਤ ਵਿਚ ਜੋਰਾ ਸਿੰਘ ਨੇ ਦੱਸਿਆ ਕਿ “ਇਹ ਸਭ ਮਹਿਕਦੀਪ ਦੇ ਕਾਰਨ ਹੋਇਆ ਹੈ ਜੋ ਗੁਰੂ ਦੀ ਸਿੱਖਿਆ ਦੇਣ ਅਤੇ ਜੀਵਨ ਬਦਲਣ ਲਈ ਸਹਾਇਕ ਸਿੱਧ ਹੋਇਆ। ਹੁਣ ਮੈਂ ਹੋਰਨਾਂ ਨੂੰ ਮੇਰੀ ਉਦਾਹਰਨ ਦੇ ਕੇ ਇਸ ਦੀ ਪਾਲਣਾ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਦੀ ਅਗਵਾਈ ਕਰਨ ਲਈ ਸਲਾਹ ਦੇ ਰਿਹਾ ਹਾਂ। ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਅਗਵਾਈ ਵਿਚ ਚੱਲ ਰਹੀ ਅਕਾਲ ਅਕੈਡਮੀ ਸੰਸਥਾ ਨੇ ਮੇਰੇ ਵਰਗੇ ਹੋਰ ਲੋਕਾਂ ਦੇ ਜੀਵਨ-ਬਦਲਣ ਵਾਲੇ ਅਜਿਹੇ ਨੌਜਵਾਨ ਦਿਮਾਗਾਂ ਨੂੰ ਸੰਭਾਲ ਰਹੀ ਹੈ।