ਨਸ਼ੇੜੀਆਂ ਲਈ ਨਵੇਂ ਜੀਵਨ ਦੀ ਕਿਰਨ ਅਕਾਲ ਨਸ਼ਾ ਛੁਡਾਓ ਕੇਂਦਰ ਚੀਮਾਂ ਲਾਭ ਰਹਿਤ ਇਸ ਕੇਂਦਰ ‘ਚ ੩੪੮੧ ਪਰਿਵਾਰ ਲਾਭਵਾਨ ਚੀਮਾਂ ਮੰਡੀ, ੨੬ ਜੂਨ (ਜਸਵਿੰਦਰ ਸਿੰਘ ਸ਼ੇਰੋਂ)-ਜ਼ਿਲ੍ਹਾ ਸੰਗਰੂਰ ‘ਚ ਸ ੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਜਨਮ ਭੂਮੀ ਚੀਮਾਂ ਸਾਹਿਬ ਵਿਖੇ ਕਲਗੀਧਰ ਟ੍ਰਸਟ ਬੜੁ ਸਾਹਿਬ ਵਲੋਂ ਸੰਚਾਲਿਤ ਅਕਾਲ ਨਸ਼ਾ ਛੁਡਾਉ ਕੇਂਦਰ ਨਸ਼ੇੜੀਆਂ ਲਈ ਨਵੇਂ ਜੀਵਨ […]

ਨਸ਼ੇੜੀਆਂ ਲਈ ਨਵੇਂ ਜੀਵਨ ਦੀ ਕਿਰਨ ਅਕਾਲ ਨਸ਼ਾ ਛੁਡਾਓ ਕੇਂਦਰ ਚੀਮਾਂ

ਲਾਭ ਰਹਿਤ ਇਸ ਕੇਂਦਰ ‘ਚ ੩੪੮੧ ਪਰਿਵਾਰ ਲਾਭਵਾਨ

ਵਿਸ਼ਵ ਨਸ਼ਾ ਮੁਕਤੀ ਦਿਵਸ 'ਤੇ ਵਿਸ਼ੇਸ਼

ਚੀਮਾਂ ਮੰਡੀ, ੨੬ ਜੂਨ (ਜਸਵਿੰਦਰ ਸਿੰਘ ਸ਼ੇਰੋਂ)-ਜ਼ਿਲ੍ਹਾ ਸੰਗਰੂਰ ‘ਚ ਸ ੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਜਨਮ ਭੂਮੀ ਚੀਮਾਂ ਸਾਹਿਬ ਵਿਖੇ ਕਲਗੀਧਰ ਟ੍ਰਸਟ ਬੜੁ ਸਾਹਿਬ ਵਲੋਂ ਸੰਚਾਲਿਤ ਅਕਾਲ ਨਸ਼ਾ ਛੁਡਾਉ ਕੇਂਦਰ ਨਸ਼ੇੜੀਆਂ ਲਈ ਨਵੇਂ ਜੀਵਨ ਦੀ ਕਿਰਨ ਹੈ ਕਿਉਂਕਿ ਸੰਨ ੨੦੦੪ ‘ਚ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਚੀਮਾਂ ਵਿਖੇ ਬੜੂ ਸਾਹਿਬ ਵਲੋਂ ਸ਼ੁਰੂ ਕੀਤੇ ਇਸ ਕੇਂਦਰ ਦੁਆਰਾ ੩੧ ਮਈ ੨੦੧੪ ਤੱਕ ੩੪੮੧ ਪਰਿਵਾਰ ਲਾਭ ਪ੍ਰਾਪਤ ਕਰ ਚੁੱਕੇ ਹਨ।੨੦੦੭ ‘ਚ ਇਸ ਕੇਂਦਰ ਦੀ ਆਪਣੀ ਨਵੀਂ ਬਿਲਡਿੰਗ ਦਾ ਉਦਘਾਟਨ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕੀਤਾ।ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਪ੍ਰਧਾਨਗੀ ਅਤੇ ਕਰਨਲ ਡਾ. ਰਜਿੰਦਰ ਸਿੰਘ ਦੀ ਦੇਖ-ਰੇਖ ਹੇਠ ਚੱਲ ਰਿਹਾ ਇਹ ਕ ੇਂਦਰ, ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਜਿੱਥੇ ੩੦ ਤੋਂ ੩੫ ਮਰੀਜ਼ਾਂ ਨੂੰ ਰੱਖਣ ਦਾ ਖਾਸ਼ ਪ੍ਰਬੰਧ ਹੈ।ਇੱਥੇ ਇਲਾਜ ਲਈ ਨਛੇੜੀ ਪੰਜਾਬ ਤੋਂ ਇਲਾਵਾ ਹਰਿਆਣਾ, ਯੂ.ਪੀ. ਰਾਜਸਥਾਨ, ਚੰਡੀਗੜ੍ਹ, ਮੋਹਾਲੀ, ਦਿੱਲੀ, ਯੂ.ਕੇ., ਆਸਟ੍ਰੇਲੀਆ ਅਤੇ ਕਨੇਡਾ ਤੋਂ ਆਉਂਦੇ ਹਨ।ਕਈ ਮਰੀਜ਼ ਮਰਜ਼ੀ ਨਾਲ ਨਸ਼ਾ ਛੱਡਣ ਲਈ ਕੇਂਦਰ ‘ਚ ਇਲਾਜ ਲਈ ਆਉਂਦੇ ਹਨ, ਕਈ ਮਰੀਜ਼ਾਂ ਤੋਂ ਦੁੱਖੀ ਹੋਕੇ ਘਰ ਵਾਲੇ ਧੱਕੇ ਨਾਲ ਮਰੀਜ਼ ਛ ੱਡ ਕੇ ਜਾਂਦੇ ਹਨ, ਇਹ ੋ ਜਿਹੇ ਮਰੀਜ਼ਾਂ ਨੂੰ ਮਨੋਵਿਗਿਆਨਿਕ ਮਾਹਿਰਾਂ ਵਲੋਂ ਕਾਂਊਸਲਿੰਗ ਕਰਕੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਰਾਜੀ ਕੀਤਾ ਜਾਂਦਾ ਹੈ।ਬੇਰੁਜ਼ਗਾਰੀ, ਅੱਲੜਪੁਣਾ, ਬਹੁਤਾ ਪੈਸਾ ਅਤੇ ਮਾਪਿਆਂ ਦੀ ਬੱਚਿਆਂ ਪ ੍ਰਤੀ ਲਾਪਰਵਾਹੀ ਨਸ਼ਿਆਂ ਦਾ ਮੁੱਖ ਕਾਰਨ ਹੈ।



ਨਸ਼ਾ ਛੁਡਾਉਣ ਦੀ ਜੁਗਤਿ: ਕੇਂਦਰ ‘ਚ ਇਲਾਜ ਲਈ ਮਰੀਜ਼ ਨੂੰ ੧ ਮਹੀਨਾ ਰੱਖਿਆ ਜਾਂਦਾ ਹੈ, ਜਿਸ ਦੌਰਾਨ ਮਰੀਜ਼ਾਂ ਨੂੰ ਦਵਾਈਆਂ, ਮਨੋਵਿਗਿਆਨਿਕ ਕਾਂਊਸਲਿ ੰਗ ਅਤੇ ਗੁਰਮਤਿ ਰਾਹੀਂ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ। ਸਾਰੇ ਮਰੀਜ਼ ਨੂੰ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਲਈ ਵੀ ਟਾਈਮ ਟੇਬਲ ਅਨੁਸਾਰ ਯੋਗਾ, ਖੇਡਾਂ, ਲਾਇਬ੍ਰੇਰੀ, ਅਖ਼ਬਾਰਾਂ ਅਤੇ ਟੀ.ਵੀ ਦਾ ਵੀ ਖਾਸ ਪ੍ਰਬੰਧ ਹੈ।ਕੋਰਸ ਪੂਰਾ ਹੋਣ ਤੋਂ ਬਾਅਦ ਵੀ ੧ ਸਾਲ ਤੱਕ ਨਸ਼ਾ ਛੱਡਣ ਵਾਲੇ ਮਰੀਜ਼ਾਂ ਅਤੇ ਪਰਿਵਾਰਾਂ ਦੀ ਮਹੀਨੇ ‘ਚ ੨ ਵਾਰ ਕਾa ੂਸਲਿੰਗ ਕੀਤੀ ਜਾਂਦੀ ਹੈ।

ਆਮ ਮਰੀਜ਼ ਅਤੇ ਨਸ਼ੇੜੀ ਮਰੀਜ਼ ‘ਚ ਕੀ ਫਰਕ ਹੈ: ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਨਛੇੜੀ ਮਰੀਜ਼ ੧੦ ਦੂਸਰੇ ਆਮ ਮਰੀਜ਼ਾਂ ਦੇ ਬਰਾਬਰ ਹੈ, ਕਿਉਂਕਿ ਨਸ਼ਾ ਕਰਨ ਵਾਲੇ ਮਰੀਜ਼ ਨਸ਼ਾ ਨਾ ਮਿਲਣ ਦੀ ਸੂਰਤ ‘ਚ ਲੂੱਟ- ਖੋਹ, ਚੋਰੀ, ਮਾਰ-ਕੁੱਟ ਅਤੇ ਕਈ ਵਾਰ ‘ਤੇ ਮਾਪਿਆਂ ਦਾ ਕਤਲ ਵੀ ਕਰ ਦਿੰਦਾ ਹੈ, ਅਜਿਹੇ ਮਰੀਜ਼ਾਂ ਦਾ ਇਲਾਜ ਕਰਨ ‘ਚ ਕਾਫ਼ੀ ਮੁਸ਼ਕਿਲ ਆਉਂਦੀ ਹੈ।

ਅਧਿਆਤਮਿਕਤਾ ‘ਤੇ ਜ਼ੋਰ ਦਿੱਤਾ ਜਾਂਦਾ ਹੈ: ਗੁਰਮਤਿ ਤੋਂ ਟੁੱਟੇ ਹੋਣਾ ਵੀ ਨਸ਼ਿਆਂ ਵੱਲ ਨਿਘਾਰ ਦਾ ਇੱਕ ਕਾਰਨ ਹੈ, ਇਸ ਲਈ ਮਰੀਜ਼ਾਂ ਨੂੰ
ਅਧਿਆਤਮਿਕ ਮਾਹੌਲ ਨਾਲ ਜੋੜਨ ਲਈ ਕ ੇਂਦਰ ‘ਚ ਸ ੍ਰੀ ਗੁਰੂ ਗ੍ਰ ੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਜਿੱਥੇ ਸਾਰੇ ਮਰੀਜ਼ ਇਕੱਠੇ ਬੈਠ ਕੇ ਸਵੇਰੇ ਸ਼ਾਮ ਨਿਤਨੇਮ, ਸਿਮਰਨ ਅਤੇ ਸੁਖਮਨੀ ਸਾਹਿਬ ਦ ੇ ਪਾਠ ਦੇ ਨਾਲ-ਨਾਲ ਸਹਿਜ ਪਾਠ ਵੀ ਕਰਦੇ ਹਨ।

ਪਹਿਲਾਂ ਅਤੇ ਮੌਜੂਦਾ ਮਰੀਜ਼ਾਂ ‘ਚ ਕੀ ਫਰਕ ਆਇਆ: ਡਾ. ਸਾਹਿਬ ਨੇ ਦੱਸਿਆ ਕਿ ੨੦੦੪ ‘ਚ ਜਦੋਂ ਕੇਂਦਰ ਸ਼ੁਰੂ ਕੀਤਾ, ਉਸ ਸਮੇਂ ਭੁੱਕੀ ਅਤੇ ਅਫ਼ੀਮ ਦਾ ਨਸ਼ਾ ਕਰਨ ਵਾਲੇ, ਗਰੀਬ ਪਰਿਵਾਰਾਂ ਅਤੇ ਪੇਂਡੂ ਪਰਿਵਾਰਾਂ ਚੋਂ ਜ਼ਿਆਦਾਤਰ ਅਨਪੜ ੍ਹ ਬਜ਼ੁਰਗ ਮਰੀਜ਼ ਹੀ ਇਲਾਜ ਕਰਵਾਉਣ ਆਊਂਦੇ ਸਨ।ਪਰ ਮੌਜੂਦਾ ਸਮੇਂ ‘ਚ ਸ਼ਹਿਰਾਂ ਦੇ ਅਣ-ਵਿਆਹੇ, ਪੜ੍ਹੇ-ਲਿਖੇ ਨੌਜਵਾਨ ਲੜਕੇ ਮੈਡੀਕਲ, ਕੈਪਸੂਲ, ਸਰਾਬ, ਸਮੈਕ ਅਤੇ ਹੀਰੋਇਨ ਦਾ ਨਸ਼ਾ ਲੈਣ ਵਾਲੇ ਜ਼ਿਆਦਾ ਹਨ।



ਕਿਹੜੇ ਨਸ਼ੇ ਦੀ ਜ਼ਿਆਦਾ ਵਰਤੋਂ ਹੋ ਰਹੀ ਹੈ:- ਇਸ ਸਮੇਂ ਨੌਜਵਾਨਾਂ ਸ਼ਰਾਬ ਤੋਂ ਇਲਾਵਾ ਸਮੈਕ ਅਤੇ ਹੀਰੋਇਨ ਦੇ ਨਸ਼ੇ ਦਾ ਵਧੇਰੇ ਸੇਵਨ ਕਰਨ ਲੱਗ ਪਏ ਹਨ, ੨੫੦੦ ਰੁ: ਪ੍ਰਤੀ ਗ੍ਰਾਮ ਦੇ ਭਾਅ ਦੀ ਹੀਰੋਇਨ ਨੂੰ ਨਛੇੜੀ ਟੀਕਿਆਂ ਦੇ ਰਾਹੀਂ ਲੈਣ ਲੱਗ ਪਏ ਹਨ। ਜਦੋਂ ਨਛੇੜੀ ਇਕੱਠੇ ਬੈਠ ਕੇ ਟੀਕੇ ਲਗਾਉਂਦੇ ਹਨ ਤਾਂ ਅਕਸਰ ਇੱਕ ਹੀ ਸਰਿੰਜ/ਸੂਈ ਦੀ ਵਰਤੋਂ ਕਰਦੇ ਹਨ, ਜਿਸ ਨਾਲ ਮਰੀਜ਼ਾਂ ‘ਚ ਏਡਜ਼, ਹੈਪੇਟਾਇਟਸ ਸੀ ਅਤੇ ਬੀ ਦੀ ਇਨਫੈਕਸ਼ਨ ਵੀ ਜ਼ਿਆਦਾ ਫੈਲਦੀ ਹੈ। ਕੇਂਦਰ ਦਾ ਮੁੱਖ ਮਕਸਦ: ਉਨ੍ਹਾਂ ਕਿਹਾ ਕਿ ਬਿਨ ੍ਹਾਂ ਕਿਸੇ ਸਰਕਾਰੀ ਸਹਾਇਤਾ ਤੋਂ ਇਹ ਕੇਂਦਰ ਲਾਭ ਰਹਿਤ ਚੱਲ ਰਿਹਾ ਹੈ, ਜਿਸਦਾ ਮੁੱਖ ਉਦੇਸ਼ ਕਮਾਈ ਕਰਨਾ ਨਹੀਂ ਸਗੋਂ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਨਸ਼ਾ ਰਹਿਤ ਕਰਕੇ, ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ।ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ‘ਚ ਵੀ ਨਸ਼ਾ ਛੁਡਾਉ ਕੇਂਦਰ ਸ਼ੁਰੂ ਕੀਤਾ ਗਿਆ ਹੈ।

ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਿੱਥੇ ਸਰਕਾਰਾਂ ਨੂੰ ਅਹਿਮ ਉਪਰਾਲੇ ਕਰਨ ਦੀ ਲੋੜ ਹੈ, ਉੱਥੇ ਸਮੂਹ ਸੰਸਥਾਵਾਂ, ਜਥੇਬੰਦੀਆਂ ਅਤੇ ਨਾਗਰਿਕਾਂ ਨੂੰ ਵੀ ਅਪਣੀ ਜਿੰਮੇਵਾਰੀ ਸਮਝਦਿਆਂ ਨਸ਼ਿਆਂ ਪ੍ਰਤੀ ਜਾਗਰੂਕ ਹੋਣ ਅਤੇ ਹੋਰਨਾਂ ਨੂੰ ਜਾਗਰੂਕ ਕਰਕ ਦੀ ਲੋੜ ਹੈ।

~ ਜਸਵਿੰਦਰ ਸਿੰਘ ਸ਼ੇਰੋਂ