ਆਪ ਜੀ ਇਸ ਵੀਡਿਓ ਵਿਚ ਦੇਖ ਰਹੇ ਹੋ ਕਿ ਇੰਦਰਜੀਤ ਕੌਰ ਤੇ ਉਸ ਦੀਆਂ ਸਾਥਣਾਂ ਆਪ ਹੀ ਦਰਵਾਜ਼ਾ ਖੋਲ੍ਹ ਕੇ ਅੰਦਰ-ਬਾਹਰ ਆ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਮਿਲਣ ਵਲਿਆਂ ਦੇ ਆਉਣ ‘ਤੇ ਖੁਦ ਦਰਵਾਜ਼ਾ ਖੋਲ੍ਹ ਕੇ ਅੰਦਰ ਬੁਲਾ ਕੇ ਮੇਲ-ਮਿਲਾਪ ਵੀ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸੰਸਥਾ ‘ਤੇ ਕੇਸ ਦਰਜ਼ ਕਰਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ੨ ਦਿਨ ਬੰਦੀ ਬਣਾ ਕੇ ਰੱਖਿਆ ਗਿਆ ਹੈ ਤੇ ਕੋਈ ਰੋਟੀ-ਪਾਣੀ ਤੱਕ ਵੀ ਨਹੀਂ ਦਿੱਤਾ ਗਿਆ! ਇਹ ਸਾਡੀ ਸੋਚੇ ਵਿਸ਼ਵ ਦੇ ਪਹਿਲੇ ਐਸੇ ਅਨੋਖੇ ਬੰਦੀ ਹਨ, ਜਿਨ੍ਹਾਂ ਦਾ ਨਾਮ ਗਨੀਜ਼ ਬੁੱਕ ਵਿਚ ਦਰਜ਼ ਹੋਣਾ ਚਾਹੀਦਾ ਹੈ।

“ਮਨ ਮੇਰੇ ਭੂਲੇ ਕਪਟੁ ਨਾ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥”
ਇੰਦਰਜੀਤ ਕੌਰ ਨੇ ਆਪਣੀ ਜ਼ਿੰਦਗੀ ਵਿਚ ਗੁਰਬਾਣੀ ਦਾ ਪਾਠ ਬਹੁਤ ਕੀਤਾ ਹੈ, ਪਰ ਏਨਾ ਪਾਠ ਕਰਨ ਦੇ ਬਾਅਦ ਵੀ ਆਪ ਜੀ ਇਸ ਵੀਡੀਓ ਵਿਚ ਦੇਖ ਰਹੇ ਹੋ ਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ, ਸਚਖੰਡਿ ਵਿਚ ਬੈਠ ਕੇ ਕਿਸ ਤਰ੍ਹਾਂ ਝੂਠ ਦੇ ਪੁਲੰਦੇ ਬੁਣ ਰਹੀ ਹੈ। ਕੀ ਇਸ ਸਮੇਂ ਉਸ ਦੇ ਮਨ ਵਿਚ ਇੱਕ ਵਾਰੀ ਵੀ ਮਹਾਰਾਜ ਦਾ ਸਤਿਕਾਰ ਜਾਂ ਭੈਅ ਨਹੀਂ ਆਇਆ ਕਿ ਮੈਂ ਇਹ ਮਹਾਰਾਜ ਦੀ ਹਜ਼ੂਰੀ ਵਿਚ ਕੀ ਪਖੰਡ ਕਰ ਰਹੀ ਹਾਂ? ਕੀ ਉਸ ਦੇ ਮਨ ਵਿਚ ਇੱਕ ਵਾਰੀ ਵੀ ਇਹ ਪੰਗਤੀ ਨਹੀਂ ਆਈ ਜੋ ਉਸ ਨੇ ਸ਼ਾਇਦ ਪਹਿਲਾਂ ਕਈ ਵਾਰੀ ਪੜ੍ਹੀ ਹੋਵੇਗੀ ਕਿ “ਮਨ ਮੇਰੇ ਭੂਲੇ ਕਪਟੁ ਨਾ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥”

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥
ਆਪ ਜੀ ਦੇਖ ਰਹੇ ਹੋ ਕਿ ਗੁਰਦੁਆਰਾ ਬੜੂ ਸਾਹਿਬ ਵਿਖੇ ਸੰਤ ਸਮਾਗਮ ਦੇ ਸਬੰਧ ਵਿਚ ਦਰਬਾਰ ਸਾਹਿਬ ਵਿਖੇ ਨਿਰੰਤਰ ਗੁਰਬਾਣੀ ਕਥਾ-ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ, ਜਿਸ ਨੂੰ ਸਾਰੀ ਸੰਗਤ ਦੇ ਨਾਲ-ਨਾਲ ਇੰਦਰਜੀਤ ਕੌਰ ਤੇ ਉਸ ਦੀਆਂ ਸਾਥਣਾਂ ਵੀ ਸੁਣ ਰਹੀਆਂ ਹਨ। ਪਰ ਸ਼ਾਈਦ ਇੰਦਰਜੀਤ ਕੌਰ ਤੇ ਉਸ ਦੀਆਂ ਸਾਥਣਾਂ ‘ਤੇ ਗੁਰਬਾਣੀ ਕਥਾ-ਕੀਰਤਨ ਦਾ ਕੋਈ ਅਸਰ ਨਹੀਂ ਹੈ ਤੇ ਉਹ ਆਪਣਾ ਕਪਟ ਜਾਲ ਬੁਨਣ ਵਿਚ ਵਿਅਸਥ ਹਨ। ਅਜਿਹਿਆਂ ਮਨੁੱਖਾਂ ਬਾਰੇ ਗੁਰਬਾਣੀ ਦਾ ਫੈਸਲਾ ਹੈ ਕਿ ਜਿਹੜਾ ਬੰਦਾ ਗੁਰੂ ਨੂੰ ਸਲਾਮ ਵੀ ਕਰਦਾ ਹੈ, ਗੁਰੂ ਦੀ ਗੱਲ ਵੀ ਸੁਣਦਾ ਹੈ, ਪਰ ਗੁਰੂ ਦਾ ਹੁਕਮ ਮੰਨਣ ਤੋਂ ਇੰਨਕਾਰੀ ਹੈ ਤਾਂ ਉਸ ਨੂੰ ਲੋਕ-ਪਰਲੋਕ ਵਿਚ ਕਿਤੇ ਵੀ ਢੋਈ ਨਹੀਂ ਮਿਲਦੀ।