ਸੰਤ ਬਾਬਾ ਤੇਜਾ ਸਿੰਘ ਜੀ ਦੇ 140 ਵੇਂ ਜਨਮ ਦਿਨ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਸੰਗਤਾਂ ਨੇ ਵੱਡੀ ਗਿਣਤੀ ਵਿਚ ਕੀਤੀ ਸਮੂਲੀਅਤ ਤੇ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ ਖਬਰ: ਪਾਉਂਟਾ ਸਾਹਿਬ, (14 ਮਈ 2017) 19 ਤੇ 20 ਵੀਂ ਸਦੀ ਵਿਚ ਸਿੱਖੀ ਤੇ ਵਿਦਿਆ ਪਾਸਾਰ ਪ੍ਰਫੁਲਿਤ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਪੁਰਸ਼ ਸੰਤ […]
ਸੰਤ ਬਾਬਾ ਤੇਜਾ ਸਿੰਘ ਜੀ ਦੇ 140 ਵੇਂ ਜਨਮ ਦਿਨ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ
ਸੰਗਤਾਂ ਨੇ ਵੱਡੀ ਗਿਣਤੀ ਵਿਚ ਕੀਤੀ ਸਮੂਲੀਅਤ ਤੇ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ
ਖਬਰ: ਪਾਉਂਟਾ ਸਾਹਿਬ, (14 ਮਈ 2017) 19 ਤੇ 20 ਵੀਂ ਸਦੀ ਵਿਚ ਸਿੱਖੀ ਤੇ ਵਿਦਿਆ ਪਾਸਾਰ ਪ੍ਰਫੁਲਿਤ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਪੁਰਸ਼ ਸੰਤ ਬਾਬਾ ਤੇਜਾ ਸਿੰਘ ਜੀ ਦਾ 140 ਵਾਂ ਬਦਰੀਨਗਰ,ਪਾਉਂਟਾ ਸਾਹਿਬ ਵਿਖ ਬੜੇ ਹੀ ਸ਼ਰਧਾਂ ਤੇ ਸਤਿਕਾਰ ਨਾਲ ਮਨਾਇਆ ਗਿਆ।ਕਲਗੀਧਰ ਟਰੱਸਟ ਅਤੇ ਸੁਸਾਇਟੀ ਗੁਰਦੁਆਰਾ ਬੜੂ ਸਾਹਿਬ (ਹਿ:ਪ੍ਰ:) ਅਤੇ ਸਮੂਹ ਸਾਧ-ਸੰਗਤ ਬਦਰੀਨਗਰ, ਪਾਉਂਟਾ ਸਾਹਿਬ ਵਲੋਂ ਸਲਾਨਾ ਗੁਰਮਤਿ ਸਮਾਗਮ ਉਲੀਕੇ ਮਨਾਇਆ ਗਿਆ। ਇਹ ਗੁਰਮਤਿ ਸਮਾਗਮ 12 ਮਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਨਾਲ ਆਰੰਭ ਹੋਇਆ। 14 ਮਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਵੇਰੇ 9.30 ਵਜੇ ਪਾਏ ਗਏ।9.30 ਤੋਂ ਇਸਤਰੀ ਸਤਿਸੰਗ ਸਭਾ ਪਾਉਂਟਾ ਸਾਹਿਬ ਵਲੋਂ ਕੀਰਤਨ ਕੀਤਾ ਗਿਆ ਉਸ ਤੋਂ ਉਪਰੰਤ ਗਿਆਨੀ ਪ੍ਰਿਤਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਨੇ ਸੰਤ ਬਾਬਾ ਤੇਜਾ ਸਿੰਘ ਜੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਦੇ ਹੋਏ ਸੰਗਤ ਨੂੰ ਸਿੱਖੀ ਨਾਲ ਜੋੜਿਆ।
ਇਸ ਮੌਕੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲਿਆ ਨੇ ਕੀਰਤਨ ਕਰਦਿਆ ਕਿਹਾ ਕਿ ਸੰਤ ਤੇਜਾ ਸਿੰਘ ਜੀ ਦਾ ਸਮੁੱਚਾ ਜੀਵਨ ਧਰਮ ਤੇ “ਵਿਦਿਆ ਵਿਚਾਰੀ ਤਾਂ ਪਰਉਪਾਰੀ” ਦੇ ਸਿਧਾਂਤ ਤੇ ਪਹਿਰਾ ਦਿੰਦਿਆ ਬਤੀਤ ਹੋਇਆ ਨਾਲ ਹੀ ਉਹ ਮਨੁੱਖੀ ਕਦਰਾਂ-ਕੀਮਤਾਂ ‘ਤੇ ਵੀ ਖਰ੍ਹੇ ਉਤਰਦੇ ਰਹੇ।ਇਸ ਤੋਂ ਉਪਰੰਤ ਅਕਾਲ ਅਕੈਡਮੀ, ਬੜੂ ਸਾਹਿਬ ਦੀਆਂ ਵਿਦਿਆਰਥਣਾਂ ਨੇ ਤੰਤੀ ਸਾਜ਼ਾਂ ਨਾਲ ਗੁਰਮਤਿ ਸੰਗੀਤ ਰਾਂਹੀ ਗੁਰਬਾਣੀ ਦਾ ਗਾਇਨ ਕੀਤਾ।
ਇਸ ਮੌਕੇ ਕਲਗੀਧਰ ਟਰੱਸਟ ਦੇ ਪ੍ਰਧਾਨ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਸੰਤ ਬਾਬਾ ਤੇਜਾ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਸੰਤ ਬਾਬਾ ਤੇਜਾ ਸਿੰਘ ਜੀ ਸ਼ਾਂਤੀ ਪਸੰਦ ਗੁਰਮੁੱਖ ਪਿਆਰੇ ਸਨ ਜਿਸ ਦੀ ਮਿਸਾਲ ਉਨ੍ਹਾਂ ਨੇ ਵਿਸ਼ਵ ਸ਼ਾਂਤੀ ਲਈ ਵਿਸ਼ਵ ਪੱਧਰ ਤੇ ਦੋ ਕਾਨਫਰੰਸਾਂ ਵਿਚ ਹਿੱਸਾ ਲਿਆ ਜਿੱਥੇ ਉਹਨਾਂ ਨੇ ਇਨਸਾਨੀਅਤ ਨਾਲ ਮੋਹ-ਮੁਹੱਬਤ ਦੇ ਵਿਸ਼ੇ ਨੂੰ ਬੜੇ ਅਦਬ ਨਾਲ ਉਭਾਰਿਆ।ਬਾਬਾ ਇਕਬਾਲ ਸਿੰਘ ਜੀ ਨੇ ਅੱਗੇ ਬੋਲਦਿਆ ਕਿਹਾ ਕਿ ਜ਼ਿੰਦਗੀ ਵਿਚ ਸਥਿਰਤਾ ਤੇ ਮਿਠਾਸ ਲਿਆਉਣ ਲਈ ਸੰਤ ਬਾਬਾ ਤੇਜਾ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਇਸ ਗੁਰਮਤਿ ਸਮਗਾਮ ਨੂੰ ਲੈ ਕੇ ਸਿੱਖ ਸੰਗਤ ਨੇ ਜਿੱਥੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਉੱਥੇ ਸਿੱਖ ਸੰਗਤ ਵਿਚ ਭਾਰੀ ਉਤਸ਼ਾਹ ਵੀ ਪਾਇਆ ਗਿਅ। ਇਸ ਮੌਕੇ ਬਾਬਾ ਜੀ ਵਲੋਂ ਦੂਰ-ਦਰਾਡੇ ਪੰਜਾਬ ਤੇ ਬਾਹਰਲੇ ਸੂਬਿਆਂ ਤੋਂ ਆਈ ਸਮੁੱਚੀ ਸਾਧ-ਸੰਗਤ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸੰਤ ਬਾਬਾ ਗਿਆਨ ਸਿੰਘ ਜੀ,ਡਾਕਟਰ ਖੇਮ ਸਿੰਘ ਗਿੱਲ,ਜਗਜੀਤ ਸਿੰਘ (ਕਾਕਾ ਵੀਰ ਜੀ), ਵੀਰ ਗੁਰਮੀਤ ਸਿੰਘ ਆਦਿ ਪ੍ਰਬੰਧਕ ਤੇ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸਨ।