ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਤੋਂ ਪੁੱਜੀ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ 62ਵਾਂ ਮੁਫ਼ਤ ਮੈਡੀਕਲ ਕੈਂਪ ਲਾਇਆ। ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵੱਲੋਂ ਲਾਏ ਇਸ ਮੈਡੀਕਲ ਕੈਂਪ ਦਾ ਉਦਘਾਟਨ ਪੀਏਡੀਬੀ ਸੁਨਾਮ ਦੇ ਉੱਪ-ਚੇਅਰਮੈਨ ਕਾਕਾ ਹਰਿੰਦਰਵੀਰ ਸਿੰਘ ਸਿੱਧੂ ਨੇ ਕੀਤਾ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ […]

ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਤੋਂ ਪੁੱਜੀ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ 62ਵਾਂ ਮੁਫ਼ਤ ਮੈਡੀਕਲ ਕੈਂਪ ਲਾਇਆ। ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵੱਲੋਂ ਲਾਏ ਇਸ ਮੈਡੀਕਲ ਕੈਂਪ ਦਾ ਉਦਘਾਟਨ ਪੀਏਡੀਬੀ ਸੁਨਾਮ ਦੇ ਉੱਪ-ਚੇਅਰਮੈਨ ਕਾਕਾ ਹਰਿੰਦਰਵੀਰ ਸਿੰਘ ਸਿੱਧੂ ਨੇ ਕੀਤਾ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਵੱਖ ਵੱਖ ਬਿਮਾਰੀਆਂ ਤੋਂ ਪੀੜਤ 1349 ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ 39 ਮਰੀਜ਼ਾਂ ਦੇ ਅਪਰੇਸ਼ਨ 28 ਸਤੰਬਰ ਨੂੰ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਕੀਤੇ ਜਾਣਗੇ। ਇਸ ਮੌਕੇ ਖੁਸ਼ਪਾਲ ਸਿੰਘ ਬੀਰ ਕਲਾਂ ਚੇਅਰਮੈਨ ਮਿਲਕ ਪਲਾਂਟ ਸੰਗਰੂਰ, ਸਰਕਲ ਪ੍ਰਧਾਨ ਦਲਵੀਰ ਸਿੰਘ, ਨਰਿੰਦਰ ਸਿੰਘ ਡਸਕਾ ਸਰਕਲ ਪ੍ਰਧਾਨ ਯੂਥ ਵਿੰਗ, ਸਵਰਾਜ ਸਿੰਘ ਸਰਪੰਚ ਹਰਿਆਊ ਕੋਠੇ, ਕੁਲਦੀਪ ਸਿੰਘ ਹੰਝਰਾ ਸਰਪੰਚ ਹਰਿਆਊ, ਨਵਜੋਤ ਸਿੰਘ ਜੋਤਿ ਸਰਪੰਚ ਰੱਤਾਖੇੜਾ, ਪਵਿੱਤਰ ਸਿੰਘ ਬੈਨੀਪਾਲ ਸਰਪੰਚ ਗੰਢੂਆਂ, ਮਾਸਟਰ ਬਲਵੰਤ ਸਿੰਘ ਗੰਢੂਆਂ, ਅਕੈਡਮੀ ਪ੍ਰਿੰਸੀਪਲ ਸਵਰਨਜੀਤ ਕੌਰ ਵੀ ਮੌਜੂਦ ਸਨ