ਅਕਾਲ ਅਕੈਡਮੀ ਰਾਮ ਸਿੰਘਪੁਰ ਦੀ ਵਿਦਿਅਰਥਜ਼ ਵਲੋਂ ‘ਧੀਆਂ ਆਈਆਂ ਖੁਸ਼ੀਆਂ ਲਿਆਈਆਂ’ ਕਵਿਤਾ ਜਸਮੀਤ ਕੌਰ ਦੁਆਰਾ ਲਿਖੀ ਗਈ ਹੈ ਜੋ ਪੰਜਵੀਂ ਜਮਾਤ ਪੜਦੀ ਹੈ । ਉਸ ਨੇ ਆਪਣੀ ਕਵਿਤਾ ਵਿਚ ਇਹ ਦੱਸਿਆ ਹੈ ਕਿ ਧੀਆਂ ਦਾ ਇਸ ਧਰਤੀ ਤੇ ਆਉਣ ਨਾਲ ਹਰੇਕ ਦੇ ਚਿਹਰੇ ਤੇ ਖੁਸ਼ੀਆਂ ਆਂ ਜਾਂਦੀਆਂ ਹਨ। ਮਾਂ ਨੂੰ ਧੀ ਦੇ ਜਨਮ ਲੈਣ ਤੇ […]
ਅਕਾਲ ਅਕੈਡਮੀ ਰਾਮ ਸਿੰਘਪੁਰ ਦੀ ਵਿਦਿਅਰਥਜ਼ ਵਲੋਂ ‘ਧੀਆਂ ਆਈਆਂ ਖੁਸ਼ੀਆਂ ਲਿਆਈਆਂ’ ਕਵਿਤਾ ਜਸਮੀਤ ਕੌਰ ਦੁਆਰਾ ਲਿਖੀ ਗਈ ਹੈ ਜੋ ਪੰਜਵੀਂ ਜਮਾਤ ਪੜਦੀ ਹੈ । ਉਸ ਨੇ ਆਪਣੀ ਕਵਿਤਾ ਵਿਚ ਇਹ ਦੱਸਿਆ ਹੈ ਕਿ ਧੀਆਂ ਦਾ ਇਸ ਧਰਤੀ ਤੇ ਆਉਣ ਨਾਲ ਹਰੇਕ ਦੇ ਚਿਹਰੇ ਤੇ ਖੁਸ਼ੀਆਂ ਆਂ ਜਾਂਦੀਆਂ ਹਨ। ਮਾਂ ਨੂੰ ਧੀ ਦੇ ਜਨਮ ਲੈਣ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ, ਉਹ ਖੁਸ਼ੀ ਵਿਚ ਬਹੁਤ ਜ਼ਿਆਦਾ ਬੋਲੀਆਂ ਪਾਉਂਦੀ ਹੈ। ਹਰੇਕ ਕਿਸੇ ਨੂੰ ਖੁਸ਼ੀ ਨਾਲ ਦੱਸਦੀ ਹੈ ਕਿ ਮੇਰੇ ਘਰ ਧੀ ਨੇ ਜਨਮ ਲਿਆ ਹੈ ਤੇ ਮਿਠਾਈਆਂ ਵੰਡਦੀ ਹੁੰਦੀ ਹੈ ਤੇ ਹਰੇਕ ਨੂੰ ਆਖਦੀ ਹੁੰਦੀ ਹੈ ਕਿ ਮੇਰੀ ਧੀ ਦੇ ਜਨਮ ਨਾਲ ਸਾਡੇ ਘਰ ਬਹੁਤ ਖੁਸ਼ੀਆਂ ਆਈਆਂ ਹਨ। ਇਸ ਕਵਿਤਾ ਦਾ ਭਾਵ ਇਹ ਹੈ ਕਿ ਧੀਆਂ ਨਾਲ ਹੀ ਜੱਗ ਤੇ ਖੁਸ਼ੀਆਂ ਹਨ, ਧੀਆਂ ਹੀ ਮਾਪਿਆਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੀਆਂ ਹਨ ਤੇ ਮਾਪੇ ਵੀ ਧੀਆਂ ਨਾਲ ਖੁਸ਼ ਰਹਿੰਦੇ ਹਨ। ਇਸ ਇੰਨੀ ਛੋਟੀ ਉਮਰ ਦੀ ਇਸ ਬੱਚੀ ਨੇ ਧੀ ਦੇ ਅਰਥਾਂ ਨੂੰ ਬਹੁਤ ਡੂੰਘੇ ਸ਼ਬਦਾਂ ਵਿਚ ਬਿਆਨ ਕੀਤਾ ਹੈ। ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਅਕਾਲ ਅਕੈਡਮੀ ਕਲਗੀਧਰ ਟਰੱਸਟ ਦੇ ਬੱਚਿਆਂ ਅੰਦਰ ਨੈਤਿਕ ਭਾਵਨਾ ਭਰੀ ਹੋਈ ਹੈ। ਉਹਨਾਂ ਦੇ ਬੱਚੇ ਸਿੱਖੀ ਸਰੂਪ ਦੇ ਨਾਲ-ਨਾਲ ਇਸ ਪਾਸੇ ਵੀ ਜੁੜੇ ਹੋਏ ਹਨ ਤੇ ਇਸ ਤਰ੍ਹਾਂ ਉਹ ਟਰੱਸਟ ਦਾ ਨਾ ਵੀ ਰੋਸ਼ਨ ਕਰ ਰਹੇ ਹਨ।