ਇਕ ਦਿਨ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਅਮ੍ਰਿਤ ਵੇਲੇ ਇਸਨਾਨ ਕਰਕੇ ਬੇਰੀ(ਰਾਮਸਰ) ਦੇ ਨੀਚੇ ਬੈਠੇ ਸਨ| ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਗੁਰੂ ਜੀ ਕੋਲ ਆ ਕੇ ਬੇਨਤੀ ਕਰਨ ਲਗੇ “ਗਰੀਬ ਨਵਾਜ਼, ਆਪ ਜੀ ਤੇ ਬਾਕੀ ਚਾਰ ਸਤਗੁਰੂ ਸਾਹਿਬਾਨ ਜੀ ਦੀ ਬਾਨੀ ਵਿਚ ਮਨੁਖ ਨੂੰ ਸਵਾਸ ਸਵਾਸ ਨਾਮ ਜਪਣ ਲਈ ਕਿਹਾ […]

ਇਕ ਦਿਨ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਅਮ੍ਰਿਤ ਵੇਲੇ ਇਸਨਾਨ ਕਰਕੇ ਬੇਰੀ(ਰਾਮਸਰ) ਦੇ ਨੀਚੇ ਬੈਠੇ ਸਨ|

ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਗੁਰੂ ਜੀ ਕੋਲ ਆ ਕੇ ਬੇਨਤੀ ਕਰਨ ਲਗੇ “ਗਰੀਬ ਨਵਾਜ਼, ਆਪ ਜੀ ਤੇ ਬਾਕੀ ਚਾਰ ਸਤਗੁਰੂ ਸਾਹਿਬਾਨ ਜੀ ਦੀ ਬਾਨੀ ਵਿਚ ਮਨੁਖ ਨੂੰ ਸਵਾਸ ਸਵਾਸ ਨਾਮ ਜਪਣ ਲਈ ਕਿਹਾ ਹੈ| ਪਰ ਹਰ ਬੰਦੇ ਦੇ ਵਸ ਦਾ ਨਹੀ ਸਵਾਸ ਸਵਾਸ ਨਾਮ ਸਿਮਰਨਾ ਫਿਰ ਮਨੁਖ ਦਾ ਉਧਾਰ ਕਿਵੇਂ ਹੋਵੇਗਾ| ਮਹਾਰਾਜ ਜੀ ਤੁਸੀਂ ਐਸੀ ਬਾਨੀ ਉਚਰਣ ਕਰੋ ਜਿਸਨੂੰ ਜਪ ਕੇ ਬੰਦਾ ਆਪਣੇ ਸਵਾਸਾਂ ਨੂੰ ਲੇਖੇ ਲਾ ਸਕੇ ਜੋ ਪੜ੍ਹਨ ਅਤੇ ਸਮਝਣ ਵਿਚ ਅਸਾਨ ਹੋਵੇ|

ਓਹਨਾਂ ਦੀ ਬੇਨਤੀ ਸੁਨ ਕੇ ਮਹਾਰਾਜ ਜੀ ਨੇ ਰਾਮਸਰ ਸਰੋਵਰ ਦੇ ਕੰਡੇ ਬੈਠ ਕੇ ਸੁਖਮਨੀ ਸਾਹਿਬ ਜੀ ਦੀ ਬਾਨੀ ਉਚਾਰਨ ਕਿੱਤੀ|

ਸੁਖਮਨੀ ਸਾਹਿਬ ਦੀ ਬਾਨੀ ਵਿਚ 24 ਅਸਟਪਦੀਆਂ, 24 ਸ਼੍ਲੋਕ ਅਤੇ ਹਰ ਅਸ਼ਟਪਦੀ ਵਿਚ 8 ਪਦੇ ਹਨ, ਤੇ ਹਰ ਪਦੇ ਵਿਚ 10 ਪੰਗਤੀਆਂ ਹਨ, ਕੁਲ ਮਿਲਾ ਕੇ 24000 ਅਖਰ ਹਨ|

ਬੰਦੇ ਨੂੰ ਪੂਰੇ ਦਿਨ ਵਿਚ 24000 ਸ਼ਵਾਸ ਆਂਦੇ ਨੇ ਤੇ ਸੁਖਮਨੀ ਸਾਹਿਬ ਦਾ ਏਕ ਪਾਠ ਰੋਜ਼ਾਨਾ ਕਰ ਕੇ ਬੰਦਾ ਆਪਣੇ 24000 ਸ਼ਵਾਸ ਲੇਖੇ ਲਾ ਸਕਦਾ ਹੈ|