ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁਖ ਰੱਖਦੇ ਹੋਏ ਗੁਰਦਵਾਰਾ ਨਾਨਕਸਰ ਚੀਮਾ ਵਿਖੇ ਨਗਰ ਕੀਰਤਨ ਦੌਰਾਨ ਇਕ ਸਥਾਨਕ ਸ਼ਰਾਰਤੀ ਅਨਸਰ ਅਵਤਾਰ ਸਿੰਘ ਉਰਫ ਤਾਰੀ ਦੁਆਰਾ ਗੁਰਦਵਾਰਾ ਬੜੂ ਸਾਹਿਬ ਦੇ ਪ੍ਰਮੁੱਖ ਬਾਬਾ ਇਕਬਾਲ ਸਿੰਘ ਜੀ ਤੇ ਕਿਰਪਾਨ ਨਾਲ ਕਾਤਲਾਨਾ ਹਮਲਾ ਕੀਤਾ ਗਿਆ| ਜੈਵਿੰਦਰ ਸਿੰਘ ਦਾ ਖਾਸ ਮੁਲਾਜ਼ਮ ਹੋਣ ਦੇ ਨਾਲ ਨਾਲ ਅਵਤਾਰ ਸਿੰਘ ਉਰਫ […]

ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁਖ ਰੱਖਦੇ ਹੋਏ ਗੁਰਦਵਾਰਾ ਨਾਨਕਸਰ ਚੀਮਾ ਵਿਖੇ ਨਗਰ ਕੀਰਤਨ ਦੌਰਾਨ ਇਕ ਸਥਾਨਕ ਸ਼ਰਾਰਤੀ ਅਨਸਰ ਅਵਤਾਰ ਸਿੰਘ ਉਰਫ ਤਾਰੀ ਦੁਆਰਾ ਗੁਰਦਵਾਰਾ ਬੜੂ ਸਾਹਿਬ ਦੇ ਪ੍ਰਮੁੱਖ ਬਾਬਾ ਇਕਬਾਲ ਸਿੰਘ ਜੀ ਤੇ ਕਿਰਪਾਨ ਨਾਲ ਕਾਤਲਾਨਾ ਹਮਲਾ ਕੀਤਾ ਗਿਆ| ਜੈਵਿੰਦਰ ਸਿੰਘ ਦਾ ਖਾਸ ਮੁਲਾਜ਼ਮ ਹੋਣ ਦੇ ਨਾਲ ਨਾਲ ਅਵਤਾਰ ਸਿੰਘ ਉਰਫ ਤਾਰੀ ਪੁਲਿਸ ਰਿਕਾਰਡ ਵਿਚ ਇਕ ਹਿਸਟਰੀ ਸ਼ੀਟਰ ਵੀ ਹੈ|

ਆਪ ਜੀ ਤਸਵੀਰਾਂ ਵਿਚ ਬਾਬਾ ਇਕਬਾਲ ਸਿੰਘ ਜੀ ਦੀ ਗੱਡੀ ਤੇ ਹੋਏ ਕਿਰਪਾਨ ਦੇ ਵਾਰ ਨੂੰ ਦੇਖ ਸਕਦੇ ਹੋ| ਸੰਗਤ ਨੇ ਆਪ ਅੱਗੇ ਵਧ ਕੇ ਅਵਤਾਰ ਸਿੰਘ ਨੂੰ ਕਾਬੂ ਕੀਤਾ ਅਤੇ ਪੁਲਿਸ ਤੋਂ ਸਖਤ ਕਾਰਵਾਹੀ ਦੀ ਮੰਗ ਕੀਤੀ| ਇਸ ਪੂਰੀ ਘਟਨਾ ਵਿਚ ਬਾਬਾ ਜੀ ਪ੍ਰਮਾਤਮਾ ਦੀ ਮੇਹਰ ਸਦਕਾ ਸੁਰੱਖਿਅਤ ਹਨ, ਪਰ ਸੰਗਤ ਵਿਚੋਂ ਸ਼ਰਧਾਲੂਆਂ ਦੁਆਰਾ ਅਵਤਾਰ ਸਿੰਘ ਦੇ ਵਾਰ ਨੂੰ ਰੋਕਦੇ ਹੋਏ ਇਕ ਸ਼ਰਧਾਲੂ ਤਾਰਾ ਸਿੰਘ ਜੀ ਗੰਭੀਰ ਤੌਰ ਤੇ ਜਖਮੀ ਹੋ ਗਏ|