ਮਹਾਂਪੁਰਖ ਬਚਨ ਕਰਦੇ ਸਨ ਕਿ ਘਰ ਦਾ ਮਾਹੌਲ ਗੁਰਬਾਣੀ ਵਾਲਾ ਤਾਂ ਹੀ ਬਣ ਸਕਦਾ ਹੈ ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਲਈ ਕੁਝ ਮੁਢਲੇ ਫਰਜ ਨਿਭਾਉਣ।ਪਹਿਲਾ ਫ਼ਰਜ਼ ਇਹ ਕਿ ਆਪਣੇ ਬੱਚਿਆਂ ਨੂੰ ਬਚਪਨ ਵਿੱਚ ਹੀ ਗੁਰਬਾਣੀ ਨਾਲ ਜੋੜਨ।ਸਿੱਖ ਇਤਿਹਾਸ ਚੋਂ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਬਾਰੇ ਸਾਖੀਆਂ ਸੁਣਾਉਣ ਤੇ ਦੂਜਾ ਫ਼ਰਜ਼ ਹੈ ਬੱਚਿਆਂ ਨੂੰ ਸਕੂਲ ਜਾਣ ਤੋਂ […]
ਮਹਾਂਪੁਰਖ ਬਚਨ ਕਰਦੇ ਸਨ ਕਿ ਘਰ ਦਾ ਮਾਹੌਲ ਗੁਰਬਾਣੀ ਵਾਲਾ ਤਾਂ ਹੀ ਬਣ ਸਕਦਾ ਹੈ ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਲਈ ਕੁਝ ਮੁਢਲੇ ਫਰਜ ਨਿਭਾਉਣ।ਪਹਿਲਾ ਫ਼ਰਜ਼ ਇਹ ਕਿ ਆਪਣੇ ਬੱਚਿਆਂ ਨੂੰ ਬਚਪਨ ਵਿੱਚ ਹੀ ਗੁਰਬਾਣੀ ਨਾਲ ਜੋੜਨ।ਸਿੱਖ ਇਤਿਹਾਸ ਚੋਂ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਬਾਰੇ ਸਾਖੀਆਂ ਸੁਣਾਉਣ ਤੇ ਦੂਜਾ ਫ਼ਰਜ਼ ਹੈ ਬੱਚਿਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਜਾਂ ਦੱਸ ਪੌੜੀਆਂ ਦਾ ਜਾਪ ਉਮਰ ਮੁਤਾਬਕ ਸੁਣਾਓ ਜਾਂ ਕਰਵਾਇਆ ਕਰੋ ਜਿਸ ਨਾਲ ਉਹ ਗੁਰਬਾਣੀ ਨਾਲ ਜੁੜ ਸਕਣ।ਤੀਸਰਾ ਫ਼ਰਜ਼ ਆਪਣੇ ਬੱਚਿਆਂ ਤੇ ਨਜ਼ਰ ਰੱਖੋ ਕਿਤੇ ਉਹ ਗਲਤ ਸੰਗਤ ਵਿੱਚ ਤਾਂ ਨਹੀਂ ਪੈ ਗਏ ਹਨ? ਕਈ ਵਾਰ ਗਲਤ ਸੰਗਤ ਨਾਲ ਵੀ ਘਰ ਦਾ ਮਾਹੌਲ ਸਿੱਖੀ ਵਾਲ਼ਾ ਨਹੀਂ ਰਹਿੰਦਾ।
ਬਾਬਾ ਜੀ ਵਚਨ ਕਰਦੇ ਸਨ ਜੇਕਰ ਦੋ ਬੱਚੇ ਹਨ ਤਾਂ ਦੋ ਪਾਠ ਜਪੁਜੀ ਸਾਹਿਬ ਦੇ ਆਪਣੇ ਨਿੱਤ ਨੇਮ ਤੋਂ ਅਲੱਗ ਆਪਣੇ ਬੱਚਿਆਂ ਲਈ ਕਰਿਆ ਕਰੋ ਤੇ ਅਰਦਾਸ ਕਰਿਆ ਕਰੋ ਕਿ “ਹੇ ਕਲਗੀਧਰ ਪਾਤਸ਼ਾਹ ਜੀ! ਸਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਕਿ ਇਹ ਹਮੇਸ਼ਾ ਸਿੱਖੀ ਨਾਲ ਜੁੜੇ ਰਹਿਣ”
ਆਪਣੇ ਘਰ ਵਿੱਚ ਰਸੋਈ ਵਿਚ ਕੰਮ ਕਰਦੇ ਵਕਤ ਵੀ ਵਾਹਿਗੁਰੂ- ਵਾਹਿਗੁਰੂ ਜਾਂ ਜਪੁਜੀ ਸਾਹਿਬ ਦੀ ਬਾਣੀ ਜਾਂ ਸੁਖਮਨੀ ਸਾਹਿਬ ਜਾਂ ਕੀਰਤਨ ਦੀ ਕੈਸੇਟ ਲਗਾ ਸਕਦੇ ਹੋ। ਕਿਉਂਕਿ ਅਨਾਜ ਵੀ ਅਸਰ ਕਬੂਲਦਾ ਹੈ। ਸ਼ਾਮ ਨੂੰ ਜਦੋਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹੋ ਤਾਂ ਬੱਚਿਆਂ ਨੂੰ ਨਾਲ ਬਿਠਾਇਆ ਕਰੋ। ਫਿਰ ਯਕੀਨਨ ਸਾਡੇ ਘਰ ਦਾ ਮਾਹੌਲ ਗੁਰਬਾਣੀ ਦੀ ਰੰਗਤ ਵਿਚ ਰੰਗਿਆ ਜਾਵੇਗਾ।