Bhatinda (Payil) : Kaun Kehta hai Ki Aasmaan mein surakh nahi Hota ek pathar to tabiyat se uchaalo yaaron. This phrase of some Shayar really matches the native of Bhola Razak Aadarsh Nagar, Poonam of Bhatinda whose abilities and capabilities seems to have over-passed her physical disability. Eradicating the undesired disease like polio this super […]

Bhatinda (Payil) : Kaun Kehta hai Ki Aasmaan mein surakh nahi Hota ek pathar to tabiyat se uchaalo yaaron. This phrase of some Shayar really matches the native of Bhola Razak Aadarsh Nagar, Poonam of Bhatinda whose abilities and capabilities seems to have over-passed her physical disability.

Eradicating the undesired disease like polio this super powerful daughter-student is running on the path of learning-Sikh is relentlessly moving forward obtaining great achievements and setting example for others.

Poonam Kumari Malwa is an M.C.A student in college. She may not be physically able like others but in her heart she has the Jazba of moving forward like other youth keeps boiling.

This is the reason that she started M.C.A studies with all her heart-force and like first semester in third semester also she scored 85.16 % marks acquiring 1st position in college. Father of Poonam does a Job at N.F.L under a contractor. Despite low income and having responsibility of 3 children he provided Supreme education to her daughter He keeps enthusiasm to make her Self-Independent. Poonam also respects the wishes and dedication of her Father and studies with all her heart. In her Education wherin even the college directors are also fully supporting her there on the other hand even the SehPaathi students also her. Taking her to school and bringing her back is responsibility of SehPaathi Students who align themselves to days. Inflicted with polio at the age of 3 Poonam says she does not want to be called less than anyone in anyway and she will definitely become someone.

~ Source: www.Jagbani.com

ਬਠਿੰਡਾ (ਪਾਇਲ)- ‘ਕੌਣ ਕਹਿਤਾ ਹੈ ਕਿ ਆਸਮਾਂ ਮੇਂ ਸੁਰਾਖ ਨਹੀਂ ਹੋਤਾ’, ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ ਕਿਸੇ ਸ਼ਾਇਰ ਦੀਆਂ ਕਹੀਆਂ ਇਹ ਪੰਕਤੀਆਂ ਬਿਲਕੁੱਲ ਢੁਕਦੀਆਂ ਹਨ, ਭੋਲਾ ਰਜਕ ਵਾਸੀ ਆਦਰਸ਼ ਨਗਰ ਬਠਿੰਡਾ ਦੀ ਪੋਲੀਓਗ੍ਰਸਤ ਧੀ ਪੂਨਮ ‘ਤੇ, ਜਿਸਦੀ ਪ੍ਰਤਿਭਾ ਸਾਹਮਣੇ ਉਸਦੀ ਸਰੀਰਕ ਅਸਮਰਥਤਾ ਵੀ ਨਿਗੂਣੀ ਨਜ਼ਰ ਆ ਰਹੀ ਹੈ। ਪੋਲੀਓ ਜਿਹੀ ਨਾਮੁਰਾਦ ਬੀਮਾਰੀ ਨੂੰ ਮਾਤ ਦੇ ਕੇ ਉਕਤ ਪ੍ਰਤਿਭਾਸ਼ਾਲੀ  ਵਿਦਿਆਰਥਣ ਸਿੱਖਿਆ ਦੀ ਰਾਹ ‘ਤੇ ਲਗਾਤਾਰ ਅੱਗੇ ਵਧਦੀ ਹੋਈ ਸ਼ਾਨਦਾਰ ਉਪਲੱਬਧੀਆਂ ਹਾਸਲ ਕਰ ਰਹੀ ਹੈ ਅਤੇ ਦੂਜਿਆਂ ਲਈ ਇਕ ਮਿਸਾਲ ਵੀ ਬਣੀ ਹੈ। 

ਪੂਨਮ ਕੁਮਾਰੀ ਮਾਲਵਾ ਕਾਲਜ ਵਿਚ ਐੱਮ.ਸੀ.ਏ. ਦੀ ਵਿਦਿਆਰਥਣ ਹੈ। ਬੇਸ਼ੱਕ ਉਹ ਸਰੀਰਕ ਤੌਰ ‘ਤੇ ਹੋਰਾਂ ਵਾਂਗ ਸਮਰੱਥ ਨਹੀਂ ਹੈ ਪਰ ਉਸਦੇ ਦਿਲ ਵਿਚ ਹੋਰ ਪ੍ਰਤਿਭਾਸ਼ਾਲੀ ਨੌਜਵਾਨਾਂ ਵਾਂਗ ਅੱਗੇ ਵਧਣ ਦਾ ਜਜ਼ਬਾ ਉਬਾਲੇ ਜ਼ਰੂਰ ਮਾਰਦਾ ਹੈ। 

ਇਹੋ ਕਾਰਨ ਹੈ ਕਿ ਉਸਨੇ ਐੱਮ.ਸੀ.ਏ. ਦੀ ਪੜ੍ਹਾਈ ਜੀਅ-ਜਾਨ ਨਾਲ ਸ਼ੁਰੂ ਕੀਤੀ ਅਤੇ ਪਹਿਲੇ ਸਮੈਸਟਰ ਵਾਂਗ ਤੀਜੇ ਸਮੈਸਟਰ ਵਿਚ ਵੀ 85.16 ਫੀਸਦੀ ਅੰਕ ਹਾਸਲ ਕਰਕੇ ਕਾਲਜ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪੂਨਮ ਨੇ ਪਿਤਾ ਐੱਨ.ਐੱਫ.ਐੱਲ. ਵਿਚ ਠੇਕੇਦਾਰ ਕੋਲ ਨੌਕਰੀ ਕਰਦਾ ਹੈ। ਆਮਦਨ ਘੱਟ ਹੋਣ ਅਤੇ ਉਸ ‘ਤੇ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਦੇ ਬਾਵਜੂਦ ਉਹ ਆਪਣੀ ਧੀ ਨੂੰ ਉੱਚ ਸਿੱਖਿਆ ਦਿਵਾ ਕੇ ਆਤਮਨਿਰਭਰ ਬਣਾਉਣ ਦੀ ਚਾਹ ਰੱਖਦੇ ਹਨ। ਪੂਨਮ ਵੀ ਆਪਣੇ ਪਿਤਾ ਦੀ ਇੱਛਾ ਅਤੇ ਸਮਰਪਣ ਦਾ ਸਨਮਾਨ ਕਰਦਿਆਂ ਦਿਲ ਲਗਾ ਕੇ ਪੜ੍ਹਾਈ ਕਰ ਰਹੀ ਹੈ। ਉਸਦੀ ਸਿੱਖਿਆ ਵਿਚ ਮਦਦ ਕਰਨ ਲਈ ਜਿਥੇ ਕਾਲਜ ਪ੍ਰਬੰਧਕ ਵੀ ਪੂਰਾ ਸਹਿਯੋਗ ਕਰ ਰਹੇ ਹਨ, ਉੱਥੇ ਸਹਿਪਾਠੀ ਵਿਦਿਆਰਥਣਾਂ ਵੀ ਉਸਦੀ ਮਦਦ ਕਰਦੀਆਂ ਹਨ। ਉਸਨੂੰ ਘਰੋਂ ਕਾਲਜ ਲਿਜਾਣਾ ਤੇ ਫਿਰ ਘਰ ਛੱਡਣਾ ਸਹਿਪਾਠੀ ਵਿਦਿਆਰਥਣਾਂ ਦੀ ਹੀ ਜ਼ਿੰਮੇਵਾਰੀ ਹੈ, ਜਿਨ੍ਹਾਂ ਨੇ ਆਪੋ-ਆਪਣੇ ਦਿਨ ਬੰਨ੍ਹੇ ਹੋਏ ਹਨ। ਤਿੰਨ ਸਾਲਾਂ ਦੀ ਉਮਰ ਵਿਚ ਪੋਲੀਓ ਦਾ ਸ਼ਿਕਾਰ ਹੋਈ ਪੂਨਮ ਕਹਿੰਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਕਿਸੇ ਤੋਂ ਘੱਟ ਨਹੀਂ ਕਹਾਉਣਾ ਚਾਹੁੰਦੀ ਤੇ ਇਕ ਦਿਨ ਉਹ ਜ਼ਰੂਰ ਕੁਝ ਬਣ ਕੇ ਦਿਖਾਵੇਗੀ।