ਇਸ ਵੀਡੀਉ ਵਿਚ ਤੁਸੀਂ ਦਰਸ਼ਨ ਕਰ ਰਹੇ ਹੋ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ-ਛੋਹ ਪ੍ਰਾਪਤ ਧਰਤੀ ਜੋ ਕੇ ਦੇਵੀਗੜ੍ਹ-ਪਹੋਵਾ ਰੋੜ ਤੇ ਸਥਿਤ ਪਿੰਡ ਬੁੱਧਮੋਰ ਸਾਹਿਬ ਹੈ। ਇਸ ਸਥਾਨ ਤੇ ਨੌਵੇਂ ਪਾਤਸ਼ਾਹ ਜੀ ਦੇ ਨਾਲ ਭਾਈ ਦਇਆਲਾ ਜੀ,ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਵੀ ਉਹਨਾਂ ਦੇ ਨਾਲ ਠਹਿਰੇ ਸਨ।ਇਸ ਸਥਾਨ ਦੀ ਇਲਾਕੇ ਭਰ ਵਿਚ ਬਹੁਤ ਮਾਨਤਾ ਹੈ ਸੰਗਤ ਦੀ ਇਸ ਸਥਾਨ ਬਾਰੇ ਆਮ ਧਾਰਨਾ ਹੈ ਕਿ ਇੱਥੇ ਦਰਸ਼ਨ ਦੀਦਾਰੇ ਤੇ ਇਸ਼ਨਾਨ ਕਰਨ ਨਾਲ ਦੁੱਖਾਂ-ਬੀਮਾਰੀਆਂ ਦਾ ਨਾਸ਼ ਹੁੰਦਾ ਹੈ।ਇਸ ਸਥਾਨ ਦੀ ਮਹੱਤਤਾ ਬਾਰੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਜੀ ਨੇ ਵੀ ਜਾਣਕਾਰੀ ਦਿੱਤੀ।ਬਾਬਾ ਰਣਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਉਹਨਾਂ ਦਾ ਰੋਗ ਵੀ ਇੱਥੋ ਹੀ ਠੀਕ ਹੋਇਆ ਜਿਸ ਮਗਰੋਂ ਉਹ ਇੱਥੇ ਹੀ ਸੇਵਾ ਕਰਦੇ ਆ ਰਹੇ ਹਨ।ਮੌਕਾ ਮਿਲਣ ਤੇ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਜ਼ਰੂਰ ਦਰਸ਼ਨ ਕਰਨ।