ਚਮਕ ਮੇਰੀ ਕਿਰਪਾਨ ਦੀ ਤੁਸੀਂ ਸੋਚਦੇ ਹੋਵੋਗੇ ਕਿ ਘੱਟ ਗਈ ਹੈ ਚਮਕ ਮੇਰੀ ਕਿਰਪਾਨ ਦੀ, ਕਿੱਥੇ ਲੁੱਕ ਗਈ ਰੌਣਕ ਮੇਰੀ, ਕਲਗੀ ਤੇ ਦਸਤਾਰ ਦੀ, ਹੋਂਸਲੇ ਤੇ ਹਿੰਮਤ ਪਈ ਡੋਲਦੀ ਮੇਰੀ, ਵਿੱਚ ਮੈਦਾਨੀ ਆ ਝੂਲਦਾ ਸਿੱਦਕ ਸ਼ਰੀਰ ਮੇਰਾ, ਵਿੱਚ ਜਵਾਨੀ ਆ, ਨੇ ਬਹੁਤ ਨਿਸ਼ਾਨ, ਚਾਰੋਂ ਪਾਸੇ ਮੇਰੀ ਹਾਰ ਦੇ, ਰੁਲਦੀ ਜਿੰਦ ਥਾਂ ਥਾਂ ਤੇ, ਗਿਰਦੀ ਇਹ […]

ਚਮਕ ਮੇਰੀ ਕਿਰਪਾਨ ਦੀ

ਤੁਸੀਂ ਸੋਚਦੇ ਹੋਵੋਗੇ ਕਿ ਘੱਟ ਗਈ ਹੈ
ਚਮਕ ਮੇਰੀ ਕਿਰਪਾਨ ਦੀ,

ਕਿੱਥੇ ਲੁੱਕ ਗਈ ਰੌਣਕ ਮੇਰੀ,
ਕਲਗੀ ਤੇ ਦਸਤਾਰ ਦੀ,

ਹੋਂਸਲੇ ਤੇ ਹਿੰਮਤ ਪਈ ਡੋਲਦੀ ਮੇਰੀ,
ਵਿੱਚ ਮੈਦਾਨੀ ਆ

ਝੂਲਦਾ ਸਿੱਦਕ ਸ਼ਰੀਰ ਮੇਰਾ,
ਵਿੱਚ ਜਵਾਨੀ ਆ,

ਨੇ ਬਹੁਤ ਨਿਸ਼ਾਨ,
ਚਾਰੋਂ ਪਾਸੇ ਮੇਰੀ ਹਾਰ ਦੇ,

ਰੁਲਦੀ ਜਿੰਦ ਥਾਂ ਥਾਂ ਤੇ,
ਗਿਰਦੀ ਇਹ ਦਸਤਾਰ ਦੇ,

ਹੋ ਗਿਆ ਹੋਵਾਂਗਾ ਭੁੱਲ ਆਪਣੀ,
ਅਣੱਖ ਤੇ ਇਤਿਹਾਸ ਨੂੰ ?

ਨਹੀਂ ਜਾਪਦਾ ਸ਼ਇਦ ਜਾਗਾਵੈ
ਨਸ਼ੇ ਬਿਮਾਰੀ ਦੇ ਇਹਸਾਸ ਨੂੰ

ਹੋਇਆ ਜ਼ੁਲਮ ਨਾਲ ਬਹੁਤ ਮੇਰੇ,
ਅਬਦਾਲੀ, ਇੰਦਰਾ ਜਾ ਔਰੰਗਜ਼ੇਬ ਸੀ,

ਕੋਈ ਹਿੱਮਤ ਨਹੀਂ ਸੀ ਤੋੜ ਸਕਿਆ,
ਚਾਹੇ ਜਿਤਨਾ ਵੱਧ ਤੇਜ ਸੀ,

ਇਹ ਨਾ ਸਮਝਣਾ ਇਤਿਹਾਸ ਆਪਣਾ,
ਮੈਂ ਭੁੱਲਾ ਬੈਠਾ ਹਾਂ,

ਹਿੰਮਤ, ਅਣਖ਼ ਕਿਰਪਾਨ ਆਪਣੀ,
ਡੁਲਾ ਬੈਠਾ ਹਾਂ,

ਵਿੱਚ ਮੇਰੇ ਖੂਨ ਹੈਂ,
ਸਰਬੰਸਦਾਨੀ ਦਸ਼ਮੇਸ਼ ਦਾ,

ਜਿਸ ਪਿਤਾ, ਪੁੱਤਰ, ਮਾਂ ਵਾਰੀ ਧਰਮ ਤੇ,
ਬਾਦਸ਼ਾਹ ਦਰਵੇਸ਼ ਦਾ,

ਮੈਂ ਹਾਂ ਵਾਰਿਸ ਨਲਵੇ ਦਾ,
ਜਿਸ ਕਾਬੁਲ ਤਕ ਦਹਾੜ ਮਾਰੀ ਸੀ,

ਜੱਸਾ, ਰਾਮਗੜ੍ਹੀਆ, ਆਹਲੂਵਾਲੀਏ ਦਾ,
ਜਿਨ੍ਹਾਂ ਵਾਂਗ ਬਿੱਲੀ, ਦਿੱਲੀ ਮਾਰੀ ਸੀ,

ਹੋਇਆ ਸੀ ਘਲੂਘਾਰ ਮੇਰਾ,
ਪੰਜਾਹ ਹਜ਼ਾਰ ਸੀ ਦਿਨ ਵਿਚ ਮਾਰ ਦਿੱਤੇ ,

ਬੱਚੇ ਕਟਾ ਗੱਲ ਹਾਰ ਪੁਆਏ,
ਮਾਵਾਂ ਸ਼ੁਕਰਾਨੇ ਦੇ ਘੁੱਟ ਪੀਤੇ,

ਇਕ ਹੱਥ ਵਿਚ ਕਲਮ, ਤੇ ਦੂੱਜੇ ,
ਹੱਥ ਵਿਚ ਖੰਡਾ ਧਰਦਾ ਹਾਂ,

ਖੜ੍ਹ ਕੇ ਬਾਬਾ ਦੀਪ ਦੇ ਵਾਂਗੂ
ਨਾਲ ਵੈਰੀ ਦੇ ਲੜਦਾ ਹਾਂ

ਭਾਈ ਵੀਰ ਤੇ, ਕਾਹਨ ਸਿੰਘ ਵਾਂਗੂ,
ਮੈਂ ਕਲਮ ਦੇ ਜੌਹਰ ਵਿਖਾਏ ਨੇ,

ਜੋ ਸੀ ਬੋਲਦੇ ਪੰਥ ਖਿਲਾਫ ਮੇਰੇ,
ਬਣ ਦਿੱਤ ਸਿੰਘ ਚੁੱਪ ਕਰਾਏ ਨੇ,

ਮਹਾਤਮਾ ਸੀ ਉਹ ਦੇਸ਼ ਦਾ,
ਬੋਲਿਆ ਖਿਲਾਫ ਕਲਗੀਆਂ ਵਾਲੇ ਦੇ,

ਗੰਡਾ ਸਿੰਘ ਦੇ ਵਾਂਗੂ ਜਾ ਪੁੱਛਿਆ,
ਜਵਾਬ ਨਾ ਗਾਂਧੀ ਸਕਿਆ ਦੇ,

ਵਿੱਚ ਜੱਲਿਆਂਵਾਲੇ ਬਾਗ਼ ਦੇ, ਓ’ ਡਾਇਰ
ਮਾਰ ਗੋਲੀਆਂ ਲੋਕ ਮਰਵਾਏ ਸੀ,

ਮੈਂ ਬਣ ਕੇ ਜੋਧਾ ਊਧਮ ਸਿੰਘ,
ਓਹਦੀ ਮੌਤ ਦੇ ਫ਼ਰਿਸ਼ਤੇ ਬੁਲਵਾਏ ਸੀ,

ਬਿਨਾ ਹਥਿਆਰ “ਗੁਰੂ ਕਾ ਬਾਗ਼” ਮੋਰਚੇ ਵਿੱਚ
ਜਿੱਤ ਕਰਾਉਣੀ ਜਾਣਦਾ ਹਾਂ,

ਸਰ ਕੱਟਾ ਪਟਰਿਆਂ ਤੇ ਲੰਗਰ ਲਾਏ
ਟ੍ਰੇਨ ਰੁਕਾਉਣੀ ਜਾਣਦਾ ਹਾਂ,

ਆਪਣੀ ਬੋਲੀ ਦੇ ਹਕ਼ ਲਈ ,
ਨਿੱਕੇ ਉਮਰੇ ਗੋਲੀ ਖਾ ਸੱਕਦਾ

ਰਹਿ ਵਾਂਗ ਭੁੱਖਾ ਫੇਰੂਮਾਨ ਦੇ,
ਮੌਤ ਨੂੰ ਗੱਲ ਨਾਲ ਲਾ ਸਕਦਾ

ਮੁੜ ਭਿੰਡਰਾਂਵਾਲਿਆਂ ਦੇ,
ਮੈਂ ਵੇਖਿਓ ਸ਼ੇਰ ਆਵਾਂਗਾ,

ਲੜਕੇ ਲੱਖਾਂ ਦੇ ਫੌਜ ਨਾਲ,
ਤੋਹਡੇ ਗੋਡੇ ਫਿਰ ਟਿਕਾਵਾਂਗਾ

ਮੈਂ ਵਾਂਗ ਝੱਪਟਾਂ ਬਾਜ਼ ਦੇ,
ਸਰ ਤੁਹਾਡੇ ਮਾਰਾਂਗਾ,

ਧਾਰ ਖੰਡੇ ਦੀ ਗਈ ਸੀ ਮੁੱਕ ,
ਮੁੜ ਉਸਨੂੰ ਚਮਕਾਵਾਂਗਾ ,

ਹੋਏ ਲੜਾਈ ਕਲਮ ਦੀ,
ਮੈਂ ਨਾਲ ਕਲਮ ਦੇ ਲੜ੍ਹਦਾ ਹਾਂ,

ਕਰੇ ਜੇ ਜ਼ੁਲਮ ਹਥਿਆਰ ਨਾਲ,
ਮੈਂ ਹੱਥ ਵਿੱਚ ਖੰਡਾ ਧਰਦਾ ਹਾਂ,

ਸਿੱਖ ਇਕ ਵੱਖਰੀ ਕੌਮ ਹੈ,
ਜਰਨੈਲ ਸਾਨੂੰ ਪੜ੍ਹਾ ਗਿਆ,

ਕਿੰਝ ਕੱਟਣੀ ਚੌਰਾਸੀ ਜਿੰਦਗੀ ਦੀ,
ਬਣ ਮਰਜੀਵੜੇ ਸਾਨੂੰ ਸਿਖਾ ਗਿਆ,

ਕਦੇ ਨਾ ਸੋਚਣਾ ਘੱਟ ਗਈ ਹੈ,
ਚਮਕ ਮੇਰੀ ਕਿਰਪਾਨ ਦੀ,

ਹੁਣ ਵੀ ਰੌਣਕ ਬਰਕਰਾਰ,
ਕਲਗੀ ਤੇ ਦਸਤਾਰ ਦੀ,

ਹਰਮੀਤ ਸਿੰਘ 5K