ਨਿਊਜ਼ੀਲੈਂਡ ‘ਚ ਦਸਤਾਰਧਾਰੀ ਨੌਜਵਾਨ ਨੇ 15 ਹਜ਼ਾਰ ਫੁੱਟ ਦੀ ਉਚਾਈ ਤੋਂ ਮਾਰੀ ਛਾਲ ਜਲੰਧਰ, 19 ਅਕਤੂਬਰ (ਅਜੀਤ ਬਿਊਰੋ) – ਆਕਲੈਂਡ ਤੋਂ 300 ਕਿਲੋਮੀਟਰ ਦੂਰ ਸਕਾਈਟਾਪੋ ਤੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਗੱਤਕਾ ਅਖਾੜਾ ਦੇ ਨੌਜ਼ਵਾਨ ਸਤਵੰਤ ਸਿੰਘ ਸਿਆਣ ਵਲੋਂ ਸਕਾਈਡਾਇਵਰ ਰਾਹੀਂ 15000 ਫੁੱਟ ਤੋਂ ਛਾਲ ਮਾਰਨ ਦਾ ਰਿਕਾਰਡ ਬਣਾਇਆ […]
ਨਿਊਜ਼ੀਲੈਂਡ ‘ਚ ਦਸਤਾਰਧਾਰੀ ਨੌਜਵਾਨ ਨੇ 15 ਹਜ਼ਾਰ ਫੁੱਟ ਦੀ ਉਚਾਈ ਤੋਂ ਮਾਰੀ ਛਾਲ
ਜਲੰਧਰ, 19 ਅਕਤੂਬਰ (ਅਜੀਤ ਬਿਊਰੋ) – ਆਕਲੈਂਡ ਤੋਂ 300 ਕਿਲੋਮੀਟਰ ਦੂਰ ਸਕਾਈਟਾਪੋ ਤੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਗੱਤਕਾ ਅਖਾੜਾ ਦੇ ਨੌਜ਼ਵਾਨ ਸਤਵੰਤ ਸਿੰਘ ਸਿਆਣ ਵਲੋਂ ਸਕਾਈਡਾਇਵਰ ਰਾਹੀਂ 15000 ਫੁੱਟ ਤੋਂ ਛਾਲ ਮਾਰਨ ਦਾ ਰਿਕਾਰਡ ਬਣਾਇਆ ਹੈ. ਸਤਵੰਤ ਸਿੰਘ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਉਸ ਨੇ ਨੌਜਵਾਨਾਂ ‘ਚ ਦਸਤਾਰ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਕੀਤਾ ਹੈI ਛਾਲ ਮਾਰਨ ਤੋਂ ਪਹਿਲਾਂ ਸਕਾਈਡਾਇਵਰ ਦੇ ਵਰਕਰਾਂ ਵਲੋਂ ਉਸ ਨੂੰ ਰੱਖਿਆ ਲਈ ਪੱਗ ਉਤਾਰਨ ਲਈ ਕਿਹਾ ਗਿਆ ਸੀ ਪਰ ਉਸ ਨੇ ਕਿਹਾ ਕਿ ਉਹ ਇਹ ਸਭ ਕੁਝ ਦਸਤਾਰ ਦੀ ਖਾਤਿਰ ਹੀ ਕਰ ਰਿਹਾ ਹੈI ਸਤਵੰਤ ਸਿੰਘ ਵਲੋਂ ਛਾਲ ਮਾਰਨ ਤੋਂ ਪਹਿਲਾ ਪੂਰੀ ਤਰ੍ਹਾਂ ਤਿਆਰੀ ਕਰ ਲਈ ਸੀ. ਇਸ ਤੋਂ ਪਹਿਲਾਂ ਆਸਟ੍ਰੇਲੀਆ ‘ਚ ਵੀ ਇਕ ਸਿੱਖ ਨੌਜਵਾਨ ਨੇ 14000 ਫੁੱਟ ਤੋਂ ਛਾਲ ਮਾਰ ਕੇ ਰਿਕਾਰਡ ਬਣਾਇਆ ਸੀ. ਜ਼ਿਕਰਯੋਗ ਹੈ ਕਿ ਮਹਾਰਾਜਾ ਜੱਸਾ ਸਿੰਗ ਰਾਮਗੜੀਆ ਗੱਤਕਾ ਅਖਾੜਾ ਆਦਮਪੁਰ ਦੇ ਨੌਜਵਾਨਾਂ ਵਲੋਂ ਦਸਤਾਰ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਦਸਤਾਰ ਸਿਖਲਾਈ ਕੈਂਪ, ਦਸਤਾਰ ਮੁਕਾਬਲੇ ਅਤੇ ਦਸਤਾਰ ਮਾਰਚ ਵੀ ਕਰਵਾਏ ਜਾਂਦੇ ਹਨI