ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੀ ਵਿਦਿਆਰਥਣ ਗੋਵਿੰਦਨੂਰ ਕੌਰ ਨੇ ਜੂਨੀਅਰ ਨੈਸ਼ਨਲ ਫੈਨਸਿੰਗ ਮੁਕਾਬਲੇ ‘ਚ ਸਿਲਵਰ ਮੈਡਲ ਕੀਤਾ ਹਾਸਲ ਤਰਨਤਾਰਨ, 21 ਸਤੰਬਰ : ਬੀਤੇ ਦਿਨੀਂ ਮਿਤੀ 12 ਤੋਂ 16 ਸਤੰਬਰ ਤੱਕ ਕੱਟਕ (ਉੜੀਆ) ਵਿੱਚ 20 ਵੀਂ ਸਬ ਜੂਨੀਅਰ ਨੈਸ਼ਨਲ ਫੈਨਸਿੰਗ ਮੁਕਾਬਲੇ ਜੋ ਕਿ ਉਡੀਸਾ ਫੈਨਸਿੰਗ ਐਸੋਸੀਏਸ਼ਨ ਜ਼ਿਲ੍ਹਾ ਕੱਟਕ, ਫੈਨਸਿੰਗ ਐਸੋਸੀਏਸ਼ਨ ਵੱਲੋਂ ਆਪਸੀ ਸਹਿਯੋਗ ਨਾਲ ਕਰਵਾਏ […]
ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੀ ਵਿਦਿਆਰਥਣ ਗੋਵਿੰਦਨੂਰ ਕੌਰ ਨੇ ਜੂਨੀਅਰ ਨੈਸ਼ਨਲ ਫੈਨਸਿੰਗ ਮੁਕਾਬਲੇ ‘ਚ ਸਿਲਵਰ ਮੈਡਲ ਕੀਤਾ ਹਾਸਲ
ਤਰਨਤਾਰਨ, 21 ਸਤੰਬਰ : ਬੀਤੇ ਦਿਨੀਂ ਮਿਤੀ 12 ਤੋਂ 16 ਸਤੰਬਰ ਤੱਕ ਕੱਟਕ (ਉੜੀਆ) ਵਿੱਚ 20 ਵੀਂ ਸਬ ਜੂਨੀਅਰ ਨੈਸ਼ਨਲ ਫੈਨਸਿੰਗ ਮੁਕਾਬਲੇ ਜੋ ਕਿ ਉਡੀਸਾ ਫੈਨਸਿੰਗ ਐਸੋਸੀਏਸ਼ਨ ਜ਼ਿਲ੍ਹਾ ਕੱਟਕ, ਫੈਨਸਿੰਗ ਐਸੋਸੀਏਸ਼ਨ ਵੱਲੋਂ ਆਪਸੀ ਸਹਿਯੋਗ ਨਾਲ ਕਰਵਾਏ ਗਏ।ਜਿਸ ਵਿੱਚ ਦੇਸ਼ ਭਰ ਦੀਆਂ ਟੀਮਾਂ ਨੇ ਭਾਗ ਲਿਆ ਇਸ ਮੁਕਾਬਲੇ ਵਿੱਚ ਪੰਜਾਬ ਪ੍ਰਾਂਤ ਵੱਲੋਂ ਖੇਡਦਿਆਂ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ, ਪਿੰਡ ਕੋਟ ਜਸਪਤ, ਜਿਲ੍ਹਾ ਤਰਨ ਤਾਰਨ ਦੀ ਹੋਣਹਾਰ ਵਿਦਿਆਰਥਣ ਗੋਬਿੰਦਨੂਰ ਕੌਰ ਸਪੁੱਤਰੀ ਸਰਦਾਰ ਜਸਵੰਤ ਸਿੰਘ ਅਤੇ ਮਾਤਾ ਸ੍ਰੀਮਤੀ ਸਰਬਜੀਤ ਕੌਰ ਵਸਨੀਕ ਕਾਜੀਕੋਟ ਤਰਨਤਾਰਨ ਨੇ ਕੋਚ ਸ੍ਰੀਮਤੀ ਅਮਨਦੀਪ ਕੌਰ ਦੀ ਅਗਵਾਈ ਹੇਠ ਪਿਛਲੇ ਦੋ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਿਹਤਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਅਤੇ ਆਪਣੇ ਮਾਤਾ ਪਿਤਾ, ਆਪਣੇ ਰਾਜ ਅਤੇ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦਾ ਨਾਮ ਉੱਚਾ ਕੀਤਾ। ਉਸੇ ਨੇ ਪੰਜਾਬ ਵੱਲੋਂ ਵਿਅਕਤੀਗਤ ਅਤੇ ਟੀਮ ਵੱਲੋਂ ਦੋਹਾਂ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਹਾਸਲ ਕੀਤੇ। ਗੋਬਿੰਦਨੂਰ ਕੌਰ ਨੇ ਇਹ ਸਾਬਤ ਕਰ ਦਿੱਤਾ ਕਿ ਜੇ ਲੜਕੀਆਂ ਨੂੰ ਬਿਹਤਰ ਸਿਖਲਾਈ ਅਤੇ ਸਹੀ ਗਿਆਨ ਦੀ ਪ੍ਰਾਪਤੀ ਹੋਵੇ ਤਾਂ ਉਹ ਵੀ ਲੜਕਿਆਂ ਤੋਂ ਕਿਤੇ ਅੱਗੇ ਸਫਲਤਾਵਾਂ ਪ੍ਰਾਪਤ ਕਰ ਸਕਦੀਆਂ ਹਨ। ਉਸ ਦੇ ਮਾਤਾ ਪਿਤਾ ਅਤੇ ਗੋਬਿੰਦਨੂਰ ਕੌਰ ਦੇ ਵਾਪਸ ਤਰਨਤਾਰਨ ਪਹੁੰਚਣ ਤੇ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਜਮਾਤ ਇੰਨਚਾਰਜ ਤਰਨਵੀਰ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬਾਂ ਨੇ ਗੋਬਿੰਦਨੂਰ ਕੌਰ ਤੇ ਉਸ ਦੇ ਮਾਤਾ ਪਿਤਾ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ।ਇਸੇ ਸਬੰਧ ਵਿੱਚ ਪ੍ਰਿੰਸੀਪਲ ਸਾਹਿਬਾ ਨੇ ਗੋਬਿੰਦਨੂਰ ਕੌਰ ਦੀ ਉਦਾਹਰਨ ਦਿੰਦਿਆਂ ਦੂਜੇ ਬੱਚਿਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਪ੍ਰਾਪਤੀਆਂ ਕਰਨ ਲਈ ਪ੍ਰੇਰਿਆ।ਪਿ੍ੰਸੀਪਲ ਸਾਹਿਬਾਂ ਅਤੇ ਸਕੂਲ ਸਟਾਫ ਵੱਲੋਂ ਗੋਬਿੰਦਨੂਰ ਕੌਰ ਅਤੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਖੇਡ ਅਧਿਆਪਕ ਸ੍ਰੀਮਤੀ ਮਲਕੀਤ ਕੌਰ ਅਤੇ ਪਰਮਜੀਤ ਕੌਰ ਨੇ ਵੀ ਗੋਬਿੰਦ ਨੂਰ ਕੌਰ ਦੀ ਹੌਸਲਾ ਵਧਾਈ ਕੀਤੀ।