ਪਹੀਏ ਘੁੰਮ ਰਹੇ ਹਨ ਸਰਧਾਂਜਲੀ ਹਾਰਵਡ ਤੋਂ ਪਹਿਲਾ ਦਸਤਾਰਧਾਰੀ ਸਿੱਖ ਵਿਦਵਾਨ ਸੰਤ ਤੇਜਾ ਸਿੰਘ ਜੀ ਨੂੰ ਹਾਵਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦੁਆਰਾ ਸਥਾਪਿਤ ਸਫਲ ਸਮਾਜਕ ਉੱਦਮ ਜੋ ਕਿ ਆਈ.ਆਈ.ਐਮ-ਏ ਦੁਆਰਾ ਅਧਿਐਨ ਦੇ ਲਈ ਵਿਸ਼ਾ ਹੈ ਅਤੇ ਹੁਣ ਇਹ ਹਾਰਵਰਡ ਬਿਜ਼ਨਸ ਰੀਵਿਊ ਦੇ ਕੇਸ ਸੰਗ੍ਰਿਹ ਵਿਚ ਸੂਚੀਬੱਧ ਹੁੰਦਾ ਹੈ। ਆਈ.ਆਈ.ਐਮ.-ਅਹਿਮਦਾਬਾਦ ਦੁਆਰਾ ਕੀਤੇ ਗਏ 200 ਕੇਸਾਂ ਵਿਚੋਂ […]
ਪਹੀਏ ਘੁੰਮ ਰਹੇ ਹਨ
ਸਰਧਾਂਜਲੀ ਹਾਰਵਡ ਤੋਂ ਪਹਿਲਾ ਦਸਤਾਰਧਾਰੀ ਸਿੱਖ ਵਿਦਵਾਨ ਸੰਤ ਤੇਜਾ ਸਿੰਘ ਜੀ ਨੂੰ
ਹਾਵਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦੁਆਰਾ ਸਥਾਪਿਤ ਸਫਲ ਸਮਾਜਕ ਉੱਦਮ ਜੋ ਕਿ ਆਈ.ਆਈ.ਐਮ-ਏ ਦੁਆਰਾ ਅਧਿਐਨ ਦੇ ਲਈ ਵਿਸ਼ਾ ਹੈ ਅਤੇ ਹੁਣ ਇਹ ਹਾਰਵਰਡ ਬਿਜ਼ਨਸ ਰੀਵਿਊ ਦੇ ਕੇਸ ਸੰਗ੍ਰਿਹ ਵਿਚ ਸੂਚੀਬੱਧ ਹੁੰਦਾ ਹੈ।
ਆਈ.ਆਈ.ਐਮ.-ਅਹਿਮਦਾਬਾਦ ਦੁਆਰਾ ਕੀਤੇ ਗਏ 200 ਕੇਸਾਂ ਵਿਚੋਂ ਕੇਵਲ ਇੱਕ ਹੀ ਕੇਸ ਹਾਵਰਡ ਬਿਜ਼ਨਸ ਰਿਵਿਊ ਦੁਆਰਾ ਚੁੱਕਿਆ ਗਿਆ ਹੈ ਮਤਲਬ ਕੇਵਲ ਸਿਰਫ਼ 0.5% ਹੈ। ਡਾ. ਏ.ਐਸ. ਘੁਰਾ, ਆਈ.ਆਈ.ਐਮ.-ਏ. ਅਤੇ ਪ੍ਰੋ. ਵਿਜੇ ਸ਼ੈਰੀ ਚੰਦ, ਰਵੀ ਜੇ ਮਠਾਈ ਸੈਂਟਰ ਐਜੂਕੇਸ਼ਨਲ ਇਨੋਵੇਸ਼ਨ (ਆਰ.ਜੇ.ਐਮ.ਸੀ.ਈ.ਆਈ.), ਆਈ.ਆਈ.ਐਮ.-ਏ. ਨੇ ਇਸ ਸਮਾਜਕ ਉਦਮ ਦੀ ਵਿਲੱਖਣ ਰਣਨੀਤੀ ਲਈ “ਅਕਾਲ ਅਕੈਡਮੀਆਂ” ਦੇ ਨਾਮ ਹੇਠ ਕੇਸ ਸਟੱਡੀ ਕਰਨ ਦੀ ਚੋਣ ਕੀਤੀ ਹੈ ਜੋ ਕਿ ਨਵੀਨਤਾ ਲਈ ਹੈ ਅਤੇ ਸਿੱਖਿਆ ਵਿੱਚ ਉੱਦਮਸ਼ੀਲਤਾ ਲਈ ਪ੍ਰਸਿੱਧ ਹੈ। ਆਈ. ਆਈ. ਐਮ.-ਏ ਵਿਚ ਪ੍ਰਕਾਸ਼ਿਤ ਇਸ ਮਾਮਲੇ ਦਾ ਅਧਿਐਨ ਹੁਣ ਹਾਵਰਡ ਬਿਜ਼ਨਸ ਕੇਸ ਸੰਗ੍ਰਿਹ ਦਾ ਹਿੱਸਾ ਹੈ ਅਤੇ ਇਹ ਇਕ ਫੀਲਡ-ਆਧਾਰਿਤ ਕੇਸ ਸਟੱਡੀ ਹੈ। ਜੋ ਬਾਬਾ ਇਕਬਾਲ ਸਿੰਘ ਜੀ ਕਿੰਗਰਾ(ਰਿਟਾਇਰਡ ਡਾਇਰੈਕਟਰ ਖੇਤੀਬਾਡ਼ੀ, ਹਿਮਾਚਲ ਪ੍ਰਦੇਸ਼) ਦੀ ਅਸਲੀ ਜ਼ਿੰਦਗੀ ਨੂੰ ਦੁਰਸਾਉਂਦਾ ਹੈ। ਜੋ ਇਕ 90 ਸਾਲ ਦੀ ਉਮਰ ਦੇ ਅਧਿਆਤਮਕ ਗੁਰੂ ਹਨ ਜਿਹਨਾਂ ਨੂੰ ਬਾਬਾ ਜੀ ਦੇ ਰੂਪ ਵਿਚ ਮੰਨਿਆ ਜਾਂਦਾ ਹੈ।
ਬਾਬਾ ਜੀ ਨੇ ਸੰਤ ਬਾਬਾ ਅਤਰ ਸਿੰਘ ਜੀ ਦੇ ਆਤਮਿਕ ਵਿਚਾਰਾਂ ਦਾ ਪਾਲਣਾ ਕੀਤਾ। ਜਿਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਵਿਗਿਆਨਕ ਸਿੱਖਿਆ ਨਾਲ ਜੋਡ਼ਨ ਦਾ ਯਤਨ ਕੀਤਾ ਅਤੇ ਸੰਤ ਤੇਜਾ ਸਿੰਘ, ਐੱਮ. ਐਲ ਐਲ ਬੀ ਐੱਮ ਹਾਰਵਰਡ, ਜਿਹਨਾਂ ਨੇ ਬਡ਼ੂ ਸਾਹਿਬ ਦੀ ਸਥਾਪਨਾ ਕੀਤੀ।ਬਾਬਾ ਜੀ ਨੇ ਕਲਗੀਧਰ ਟਰੱਸਟ (ਜੋ ਕਿ ਬਡ਼ੂ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਵਿਚ ਸਥਿਤ ਇੱਕ ਗੈਰ-ਮੁਨਾਫ਼ਾ ਸਮਾਜਿਕ ਵਿਕਾਸ ਸੰਸਥਾ ਹੈ।)
ਕਲਗੀਧਰ ਟਰੱਸਟ ਦੇ ਚੇਅਰਪਰਸਨ ਵਜੋ ਵਿਰਾਸਤ ਸੌਂਪਣ ਤੋਂ ਬਾਅਦ ਇਕ ਅਜਿਹੇ ਮਾਰਗ ਨੂੰ ਅਪਣਾਉਣ ਦਾ ਬਾਰੇ ਸੋਚਿਆ (ਸਰਕਾਰ ਨਾਲ ਇਕ ਜਨਤਕ ਨਿੱਜੀ, ਭਾਈਵਾਲੀ ਜਾਂ ਮੌਜੂਦਾ ਸਕੂਲਾਂ ਦੇ ਨਾਲ ਬਿਨ੍ਹਾਂ ਮਾਲਕੀ ਲਏ ਜਾਂ ਬਿਨ੍ਹਾਂ ਪ੍ਰਬੰਧਕੀ ਠੇਕੇਦਾਰੀ ਕਰਨ ਦੀ) ਕਿ ਟਰੱਸਟ ਦੇ ਪੇਂਡੂ ਸਕੂਲਾਂ ਦੇ ਵਿਕਾਸ ਗਤੀਵਿਧੀਆਂ ਨੂੰ ਗਤੀ ਦਿੱਤੀ ਜਾ ਸਕੇ।ਜਿਸ ਵਿਚ ਕਿ 2007 ਵਿੱਚ 19 ਅਕੈਡਮੀਆਂ ਨੂੰ ਛੋਟੇ ਜਿਹੇ ਯੂਨਿਟ ਤੋਂ ਅਗਲੇ ਇਕ ਦਹਾਕੇ ਵਿਚ, ਟਰੱਸਟ ਵਲੋਂ 500 ਅਕਾਲ ਅਕੈਡਮੀਆਂ ਦਿਹਾਤੀ ਖੇਤਰਾਂ ਵਿਚ ਵਿਦਿਆ ਨੂੰ ਪ੍ਰਫੁੱਲਿਤ ਕਰਨ ਦੇ ਮਨੋਰਥ ਨਾਲ ਖੋਲਣ ਦਾ ਟਿੱਚਾ ਹੈ। ਜਿੱਥੇ 250,000 ਵਿਦਿਆਰਥੀਆਂ ਦੀਆਂ ਵਿਦਿਅਕ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।।
ਕੇਸ ਦਾ ਅਧਿਐਨ ਵਿਲੱਖਣ ਬਣ ਜਾਂਦਾ ਹੈ ਕਿਉਂਕਿ ਅਕਾਲ ਅਕੈਡਮੀ ਸਿੱਖ ਗੁਰੂਆਂ ਦੇ ਸਿਧਾਂਤਾਂ ਨੂੰ ਅਪਣਾਉਂਦੇ ਹੋਏ ਇਕ ਅਧਿਆਤਮਿਕ ਅਤੇ ਉੱਚ ਗੁਣਵਤਾ ਵਾਲੀ ਵਿਗਿਆਨਕ ਵਿਦਿਆ ਨੂੰ ਪ੍ਰਫੁੱਲਿਤ ਕਰਦੀ ਹੈ। ਅਕਾਲ ਅਕੈਡਮੀ ਟਰੱਸਟ ਦੇ ਵਿਕਾਸ ਨੂੰ ਕਾਇਮ ਰੱਖਣ ਵਿਚ ਵਿਸ਼ਵਾਸ ਪੈਦਾ ਕਰਦਾ ਹੈ।ਜਿਸ ਤਰ੍ਰਾਂ 1986 ਵਿਚ ਇਕ ਅਕੈਡਮੀ ਤੋਂ ਸ਼ੁਰੂਆਤ ਕਰਕੇ 2018 ਵਿਚ 129 ਅਕੈਡਮੀਆਂ (ਜਿੱਥੇ ਕਿ 70,000 ਵਿਦਿਆਰਥੀਆਂ ਦੀ ਵਿਦਿਆ ਦਾ ਨਾਲ ਮੁਢਲੀਆਂ ਜ਼ਰੂਰਤਾਂ ਦੀ ਪੂਰਤੀ ਕੀਤੀ ਜਾਂਦੀ ਹੈ) ਸ਼ਾਮਿਲ ਹਨ।ਇਸ ਦੇ ਬਾਵਯੂਦ ਇਹ ਦਾਨ ਅਧਾਰਿਤ ਘੱਟ ਲਾਗਤ ਵਾਲੀ ਵਿੱਤੀ ਮਾਡਲ ਅਤੇ ਨਵੇਂ ਸਕੂਲਾਂ ਦੀ ਪੂੰਜੀਗਤ ਲਾਗਤ ਵਿਚ ਵਿਤੀ ਸਹਾਇਤਾ ਲਈ ਕਰਜ਼ਾ ਅਧਾਰਿਤ ਮਾਡਲ ਹੈ। ਜੋ ਭਵਿੱਖ ਦੇ ਪ੍ਰਬੰਧਕਾਂ ਨੂੰ ਸਿਖਾਇਆ ਜਾਣਾ ਇੱਕ ਵਿਲੱਖਣ ਮਿਸ਼ਨ ਹੈ ਜੋ ਕਿ ਸਿੱਖਿਆ ਉਦਯੋਗ ਵਿਚ ਇਹਨਾਂ ਮਾਪਦੰਡਾਂ ਦੇ ਇਕ ਸਮੂਹ ਦਾ ਉਪਯੋਗ ਕਰਕੇ ਵਿਕਲਪਾਂ ਦਾ ਮੁਲਾਂਕਣ ਕਰਨ ਵਿਚ ਹੁਨਰ ਵਿਕਸਿਤ ਕਰਕੇ ਅਤੇ ਕਾਰਵਾਈ ਦੀ ਯੋਜਨਾ ਦੀ ਸਿਫ਼ਾਰਸ਼ ਨਾਲ ਉੱਜਲਾ ਭਵਿੱਖ ਬਣਾਉਣਾ ਚਾਹੁੰਦੇ ਹਨ।
ਇਹ ਇਕ ਹੋਰ ਤੱਥ ਹੈ ਕਿ ਸੰਤ ਤੇਜਾ ਸਿੰਘ ਪਹਿਲy ਦਸਤਾਰਧਾਰੀ ਸਿੱਖ ਗ੍ਰੈਜੂਏਟ ਸn ਜਿਹਨਾਂ ਨੇ 1911 ਵਿਚ ਹਾਰਵਰਡ ਤੋਂ ਆਪਣੀ ਵਿਦਿਆ ਪੂਰੀ ਕਰ ਲਈ ਸੀ। ਅੰਤ ਵਿਚ ਹੁਣ ਹਾਵਰਡ ਬਿਜ਼ਨਸ ਕੇਸ ਸੈਂਟਰ ਵਿਚ ਉਪਲਬਧ ਹੋਣ ਵਾਲੀ ਇਹ ਕੇਸ ਸਟੱਡੀ ਆਪਣੇ ਆਪ ਵਿਚ ਖੁਸ਼ੀਆਂ ਭਰਪੂਰ ਅਸ਼ੀਰਵਾਦ ਅਤੇ ਸੰਤ ਤੇਜਾ ਸਿੰਘ ਜੀ (1877-1965) ਨੂੰ ਸੱਚੀ ਸਰਧਾਜਲੀ ਹੈ। ਜੋ ਆਖਰਕਾਰ ਹਾਰਵਰਡ ਤੋਂ ਮਾਨਤਾ ਪ੍ਰਾਪਤ ਹੋ ਗਈ ਹੈ ਜਿਸ ਵਿਚ ਨਾ ਸਿਰਫ ਸਮਾਜ, ਸਮੁਦਾਇ ਨੂੰ ਵਾਪਸ ਦਿਤਾ ਸਗੋਂ ਉਨ੍ਹਾਂ ਨੇ ਆਪਣਾ ਮਿਥਿਆ ਟਿੱਚਾ ਵੀ ਪੂਰਾ ਕੀਤਾ ਹੈ।