ਗੁਰਦਾਸਪੁਰ,ਅਕਾਲ ਅਕੈਡਮੀ ਭਰਿਆਲ ਲਾਹੜੀ ਵਿਖੇ ਪਿਛਲੇ ਦਿਨੀ ਹੋਏ ਅੰਮ੍ਰਿਤ ਸੰਚਾਰ ਮੌਕੇ ਅਕਾਲ ਅਕੈਡਮੀ ਸੁਜਾਨਪੁਰ ਦੀ ਵਿਦਿਆਰਥਣ ਕੁਸਮਦੀਪ ਕੌਰ ਨੇ ਅੰਮ੍ਰਿਤ ਪਾਨ ਕੀਤਾ।ਦੱਸਣਯੋਗ ਹੈ ਕਿ ਕੁਸਮਦੀਪ ਕੌਰ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਹੈ। ਅਧਿਆਪਕਾਂ ਦੇ ਅਨੁਸਾਰ ਕੁਸਮਦੀਪ ਕੌਰ ਦਾ ਸਿੱਖ ਧਰਮ ਦੇ ਮਾਣਮੱਤੇ ਤੇ ਗੌਰਵਮਈ ਇਤਿਹਾਸ ਨਾਲ ਬਹੁਤ ਲਗਾਵ ਹੈ,ਸਕੂਲ ਦੇ ਅਧਿਆਪਕ ਦੱਸਦੇ ਹਨ ਕਿ ਕੁਸਮਦੀਪ […]

ਗੁਰਦਾਸਪੁਰ,ਅਕਾਲ ਅਕੈਡਮੀ ਭਰਿਆਲ ਲਾਹੜੀ ਵਿਖੇ ਪਿਛਲੇ ਦਿਨੀ ਹੋਏ ਅੰਮ੍ਰਿਤ ਸੰਚਾਰ ਮੌਕੇ ਅਕਾਲ ਅਕੈਡਮੀ ਸੁਜਾਨਪੁਰ ਦੀ ਵਿਦਿਆਰਥਣ ਕੁਸਮਦੀਪ ਕੌਰ ਨੇ ਅੰਮ੍ਰਿਤ ਪਾਨ ਕੀਤਾ।ਦੱਸਣਯੋਗ ਹੈ ਕਿ ਕੁਸਮਦੀਪ ਕੌਰ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਹੈ। ਅਧਿਆਪਕਾਂ ਦੇ ਅਨੁਸਾਰ ਕੁਸਮਦੀਪ ਕੌਰ ਦਾ ਸਿੱਖ ਧਰਮ ਦੇ ਮਾਣਮੱਤੇ ਤੇ ਗੌਰਵਮਈ ਇਤਿਹਾਸ ਨਾਲ ਬਹੁਤ ਲਗਾਵ ਹੈ,ਸਕੂਲ ਦੇ ਅਧਿਆਪਕ ਦੱਸਦੇ ਹਨ ਕਿ ਕੁਸਮਦੀਪ ਕੌਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਬੜੀ ਹੀ ਉਤੇਜਿਤ ਸੀ ਤੇ ਜਦੋਂ ਅੰਮ੍ਰਿਤ ਛਕਾਉਣ ਦਾ ਸਮਾਗਮ ਉਲੀਕਿਆ ਗਿਆ ਤਾਂ ਕੁਸਮਦੀਪ ਕੌਰ ਨੇ ਆਪਣਾ ਨਾਮ ਪਹਿਲੀ ਸੂਚੀ ਵਿਚ ਹੀ ਦਰਜ ਕਰਵਾ ਦਿਤਾ ਸੀ।
ਕੁਸਮਦੀਪ ਕੌਰ ਸਿੱਖ ਧਰਮ ਦੀ ਚੜਦੀ ਕਲਾ ਲਈ ਕਾਰਜ ਕਰਨ ਵਾਲੇ ਗੁਰਸਿੱਖਾਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੀ ਹੈ।ਇਸ ਬੱਚੀ ਤੋਂ ਯਕੀਨਨ ਸਮੁੱਚੇ ਸਿੱਖ ਪੰਥ ਨੂੰ ਬੜੀਆਂ ਉਮੀਦਾ ਤੇ ਆਸਾਂ ਹਨ ਜੋ ਵੱਡੀ ਹੋ ਕੇ ਗੁਰਮਤਿ ਦੇ ਪਾਸਾਰ ਲਈ ਵੱਧ ਚੜ੍ਹ ਕੇ ਹਿੱਸਾ ਪਾਵੇਗੀ।ਅਸੀਂ ਕਲਗੀਧਰ ਟਰੱਸਟ,ਬੜੂ ਸਾਹਿਬ ਵਲੋਂ ਵਾਹਿਗੁਰੂ ਅੱਗੇ ਸੰਗਤੀ ਰੂਪ ਵਿਚ ਇਸ ਬੱਚੀ ਦੀ ਚੜਦੀ ਕਲਾ ਤੇ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ।