Guru Gobind Singh Ji was born in 1666 to Ninth Master Sri Guru Tegh Bahadar Ji and Mata Gujri Ji at Patna in Bihar as Gobind Rai. According to the instructions of his martyred Father, Gobind Rai at the age of 9 was bestowed with the Guruship by the holy congregation. Guru Gobind Rai Ji […]

Guru Gobind Singh Ji was born in 1666 to Ninth Master Sri Guru Tegh Bahadar Ji and Mata Gujri Ji at Patna in Bihar as Gobind Rai.

According to the instructions of his martyred Father, Gobind Rai at the age of 9 was bestowed with the Guruship by the holy congregation.

Guru Gobind Rai Ji was married to Mata Jeeto Ji and had two sons Baba Ajit Singh Ji and Baba Jujhar Singh Ji. A year after the demise of Mata Jeeto Ji, the young Guru bowed to the persistent pleading of His mother Mata Gujri Ji and Sikh Congregation (Sangat), to enter into the holy wedlock with Mata Sundri Ji and had two sons Baba Zorawar Singh Ji in the year 1696, and Baba Fateh Singh Ji in the year 1699.

Mata Sahib Devan was not married to the Guru in the worldly sense, but her spiritual union with Him was so complete that He honored her with the title of Jagat Mata (Mother of the Khalsa Panth) and placed the entire Khalsa brotherhood in her lap.

On Vaisakhi Day, in 1699 at Anandpur Sahib, Guru Ji founded the ‘Khalsa Panth’ by blessing the Sikhs with divine Nectar (Amrit).

Guru Gobind Singh Ji took up arms in his crusade (Dharam Yudh) against tyranny unleashed on the poor belonging to the religions other than of the ruling class. He fought 14 major and minor battles and won all these but refrained from seizing even a square inch of enemy territory. Guru Ji was never the aggressor in any of these battles but always defended to protect the poor and downtrodden.

He fought the holy wars (Dharam Yudhas) only to put an end to the brutal oppression of the downtrodden by the selfish and cruel rulers.

Guru Ji introduced a unique way of Holi, which was in keeping with the glorious traditions of the holy-minded, brave, and freedom-loving Sikh nation. The devotees would gather in the morning for meditation and recitation of the hymns. The evenings would be given over to display the swordsmanship and equestrian contests as also other martial sports.

In 1704, the entire Mughal Force, allied by the forces of the hill states under the command of the Governor of Sirhind, laid siege around the fort of Anandpur Sahib for eight months. The food supplies in the fort ran out. Sikhs were trapped inside. When the Mughal forces failed to capture the fort, even after blocking the food supplies, Aurangzeb wrote a letter to Guru Gobind Singh Ji by swearing on the Quran that if the Guru vacated the fort, his forces would be granted a safe passage out to settle at some other place. Mata Gujri Ji and a few weak-minded Sikhs persuaded Guru Gobind Singh Ji to leave the fort as Aurangzeb had given the assurance by swearing on the Quran. However, the Guru replied to the mother that the Mughal Emperor would back out even after swearing on the Quran. When the mother instructed her son to obey her as a devout son, Guru Gobind Singh Ji bowed before her instructions and left the fort of Anandpur Sahib with family and followers. Exactly what the Guru had perceived, did happen. The Mughal forces did not care about the vows on the Quran by their Emperor and attacked the Guru, his followers, and his family. There was a pitched battle on the banks of river Sirsa.

While they were crossing river Sirsa, in the ensuing confusion, the Guru’s two younger sons, Baba Zorawar Singh and Baba Fateh Singh along with their grandmother, got separated from the Guru and reached the village Morinda.

Guru Ji’s two elder Sahibzaade Baba Ajit Singh Ji and Baba Jujhar Singh Ji attained Martyrdom while fighting in the Battle of Chamkaur and younger Sahibzaade Baba Zorawar Singh Ji and Baba Fateh Singh Ji attained Martyrdom when they were bricked alive at Sirhind.

Guru Gobind Singh Ji dictated the whole Granth Sahib to Bhai Mani Singh, the devoted Sikh, and included the hymns of Guru Tegh Bahadur Ji at the appropriate places and compiled a complete Granth Sahib.

Guru Gobind Singh Ji’s composition is written in Dasam Granth Sahib, it includes Jaap Sahib, Tevye Prasad Sawaiye, Chuapai Sahib which are part of daily prayer (Nitnem).

Guru Gobind Singh Ji decreed that the physical body of a human was never a Guru. Before shedding his mortal frame, Guru Ji decreed that after him, till eternity, the Granth Sahib would be the Guru Eternal. Thus, the Guru conferred Guruship on the Granth Sahib, and Sikhs were enjoined to seek the divine instructions from it for gritting rid of their ego and merge with the Divine by reciting the hymns of Guru Granth Sahib Ji, the Guru Eternal.

________________________________________________

ਮਰਦ ਅਗੰਮੜੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤ ਨੂੰ ਵਧਾਈ

ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ, ਅਗੰਮੀ, ਅਦੁੱਤੀ, ਬਾਦਸ਼ਾਹ ਦਰਵੇਸ਼ ਅਤੇ ਅਜ਼ੀਮ ਸ਼ਖ਼ਸੀਅਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਨਿਰਾਲੀ ਅਤੇ ਵਿਲੱਖਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬਰ, ਸਹਿਜ, ਸਿਦਕ, ਦ੍ਰਿੜ੍ਹਤਾ, ਸਾਹਸ ਅਤੇ ਚੜ੍ਹਦੀ ਕਲਾ ਦੇ ਅਨੂਠੇ ਮੁਜੱਸਮੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸ੍ਰੀ ਪਟਨਾ ਸਾਹਿਬ, ਬਿਹਾਰ, (ਮੌਜੂਦਾ ਤਖਤ ਸ੍ਰੀ ਪਟਨਾ ਸਾਹਿਬ), ਪੋਹ ਸੁਦੀ ਸਤਮੀ ਸੰਮਤ 1723 (1666 ਈ.) ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਹੋਇਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਸੰਸਾਰਕ ਜੀਵਨ ਹਰ ਪੱਖੋਂ ਅਚੰਭਿਤ ਕਰਨ ਵਾਲਾ ਹੈ। ਆਪ ਜੀ ਨੇ 9 ਸਾਲ ਦੀ ਉਮਰ ਵਿਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੂਜੇ ਧਰਮ ਦੀ ਰੱਖਿਆ ਖਾਤਰ ਕੁਰਬਾਨੀ ਦੇਣ ਲਈ ਭੇਜਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ 1675 ਈ. ਵਿਚ 9 ਸਾਲ ਦੀ ਉਮਰ ਵਿਚ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਜੋਤ ਦੇ ਦਸਵੇਂ ਸਰੂਪ ਦੇ ਰੂਪ ਵਿਚ ਗੁਰਿਆਈ ਪ੍ਰਾਪਤ ਹੋਈ।

ਸਿਰਫ਼ 42 ਸਾਲ ਦੀ ਉਮਰ ਤਕ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਨਾਲ ਸਿਖਰ ‘ਤੇ ਪਹੁੰਚਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਜਰਨੈਲ, ਉੱਚ ਕੋਟੀ ਦੇ ਵਿਦਵਾਨ, ਅਜ਼ੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਭਗਤੀ ਅਤੇ ਸ਼ਕਤੀ ਦੇ ਮੁਜੱਸਮੇ, ਮਰਦ-ਏ-ਮੈਦਾਨ ਅਤੇ ਮਹਾਨ ਸੂਰਬੀਰ ਸਨ। ਉਹ ਸ਼ਸਤਰ ਅਤੇ ਸ਼ਾਸਤਰ ਦੇ ਧਨੀ, ਸੰਤ-ਸਿਪਾਹੀ, ਸਾਹਿਬ-ਏ-ਕਮਾਲ, ਮਰਦ ਅਗੰਮੜੇ, ਦੁਸ਼ਟ ਦਮਨ, ਅੰਮ੍ਰਿਤ ਕੇ ਦਾਤੇ ਸਨ।

ਗੁਰੂ ਸਾਹਿਬ ਜੀ ਨੇ ਪਾਖੰਡਵਾਦ ਅਤੇ ਕਰਮ-ਕਾਂਡਾਂ ਦਾ ਖੰਡਨ ਕੀਤਾ ਅਤੇ ਲੋਕਾਈ ਨੂੰ ਉੱਤਮ ਜੀਵਨ ਦੇ ਧਾਰਨੀ ਹੋਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਉਪਦੇਸ਼ ਕੀਤਾ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਸਮਾਧੀਆਂ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਸੁਖੀ ਵੇਖਣ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਇਸੇ ਲਈ ਆਪ ਜੀ ਨੂੰ ਸਰਬੰਸਦਾਨੀ ਆਖਿਆ ਜਾਂਦਾ ਹੈ। ਆਪ ਜੀ ਨੇ ਚਮਕੌਰ ਸਾਹਿਬ ਦੀ ਜੰਗ ਅੰਦਰ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਸ਼ਹਾਦਤ ਲਈ ਤੋਰਿਆ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਪਿੱਛੋਂ ਵੀ ਆਪ ਨੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜੀਵਨ ਹੀ ਮਨੁੱਖਤਾ ਦੀ ਭਲਾਈ ਲਈ ਜੀਵਿਆ। ਉਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ ਰੂਪੀ ਹਨੇਰੇ ‘ਚੋਂ ਬਾਹਰ ਕੱਢ ਕੇ ਜੀਵਨ ਦੀ ਅਸਲ ਸੱਚਾਈ ਦੇ ਰੂਬਰੂ ਕੀਤਾ ਪਰ ਦੁੱਖ ਦੀ ਗੱਲ ਹੈ ਕਿ ਅੱਜ ਅਸੀਂ ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਕੌਮੀ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅੱਜ ਲੋੜ ਇਸ ਗੱਲ ਦੀ ਹੈ ਕਿ ਦਸਮ ਪਾਤਸ਼ਾਹ ਜੀ ਵਲੋਂ ਦਰਸਾਏ ਜੀਵਨ ਮਾਰਗ ‘ਤੇ ਚੱਲ ਕੇ ਖ਼ਾਲਸਾਈ ਰਹਿਣੀ ਦੇ ਧਾਰਨੀ ਬਣੀਏ।

ਗੁਰਬਾਣੀ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਈਏ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਅੱਗੇ ਆਈਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ਉੱਤੇ ਚੱਲ ਕੇ ਸੱਚਾ ਅਤੇ ਸਹੀ ਜੀਵਨ ਬਤੀਤ ਕੀਤਾ ਜਾ ਸਕਦਾ ਹੈ।