ਅਕਾਲ ਅਕੈਡਮੀ ਦੇ ਖੇਡ ਉਪਰਾਲੇ ਨੂੰ ਪਿਆ ਬੂਰ : ਏਸ਼ੀਅਨ ਖੇਡਾਂ ਲਈ ਵਿਦਿਆਰਥੀ ਦੀ ਹੋਈ ਚੋਣ ਬੀਤੇ 9-10 ਮਈ ਨੂੰ ਰਾਸ਼ਟਰੀ ਖੇਡ ਪ੍ਰਤੀਯੋਗਤਾ ਨਵੀਂ ਦਿੱਲੀ ਦੇ ਤਿਆਗ ਰਾਜ ਸਟੇਡੀਅਮ ਵਿਚ ਰਾਸ਼ਟਰੀ ਯੁਵਾ ਕੋਪਰੇਟਿਵ ਸੋਸਾਇਟੀ (ਐਨ.ਵਾਈ.ਸੀ.ਐਸ) ਦੁਆਰਾ ਕਰਵਾਈ ਗਈ ਸੀ। ਜਿਸ ਵਿਚ ਪੂਰੇ ਭਾਰਤ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਵਿਚ ਉੱਤਰ ਜੋਨ ਵਲੋਂ ਪੰਜਾਬ ਦੇ […]
ਅਕਾਲ ਅਕੈਡਮੀ ਦੇ ਖੇਡ ਉਪਰਾਲੇ ਨੂੰ ਪਿਆ ਬੂਰ : ਏਸ਼ੀਅਨ ਖੇਡਾਂ ਲਈ ਵਿਦਿਆਰਥੀ ਦੀ ਹੋਈ ਚੋਣ
ਬੀਤੇ 9-10 ਮਈ ਨੂੰ ਰਾਸ਼ਟਰੀ ਖੇਡ ਪ੍ਰਤੀਯੋਗਤਾ ਨਵੀਂ ਦਿੱਲੀ ਦੇ ਤਿਆਗ ਰਾਜ ਸਟੇਡੀਅਮ ਵਿਚ ਰਾਸ਼ਟਰੀ ਯੁਵਾ ਕੋਪਰੇਟਿਵ ਸੋਸਾਇਟੀ (ਐਨ.ਵਾਈ.ਸੀ.ਐਸ) ਦੁਆਰਾ ਕਰਵਾਈ ਗਈ ਸੀ। ਜਿਸ ਵਿਚ ਪੂਰੇ ਭਾਰਤ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਵਿਚ ਉੱਤਰ ਜੋਨ ਵਲੋਂ ਪੰਜਾਬ ਦੇ ਅਕਾਲ ਅਕੈਡਮੀ ਭਰ੍ਯਾਲ ਲਹਿਰੀ, ਜ਼ਿਲ੍ਹਾਂ ਪਠਾਨਕੋਟ ਦੇ ਸਾਹਿਲ, ਜਿਸਦੀ ਉਮਰ 17 ਸਾਲ ਦੀ ਹੈ, ਜੋ 11ਵੀਂ ਕਲਾਸ ਦਾ ਵਿਦਿਆਰਥੀ ਹੈ ਉਸ ਨੇ ਵੀ ਹਿੱਸਾ ਲਿਆ । ਸਾਹਿਲ ਨੇ ਉੱਤਰ ਜੋਨ, ਭਾਰਤ ਵਿਚੋਂ 17 ਮੁੰਡਿਆਂ ਵਿਚੋਂ 100 ਮੀਟਰ ਦੌੜ ਨੂੰ 10.93 ਸੈਕਿੰਡ ਵਿਚ ਪੂਰਾ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ।
ਦੱਸਣਯੋਗ ਹੈ ਕਿ ਪਾਕਿਸਤਾਨ ਬਾਰਡਰ ਦੇ ਨਜਦੀਕੀ ਜਿਲ੍ਹਾ ਪਠਾਨਕੋਟ ਵਿਚ ਉਸਦਾ ਨਿੱਕਾ ਜਿਹਾ ਪਿੰਡ ਹੈ। ਉਸ ਦੇ ਪਿਤਾ ਜੀ ਮੰਡੀਕਰਨ ਬੋਰਡ, ਪੰਜਾਬ ਪਠਾਨਕੋਟ ਵਿਚ ਡਰਾਈਵਰ ਹਨ ਤੇ ਮਾਤਾ ਜੀ ਘਰੇਲੂ ਕੰਮ-ਕਾਰ ਕਰਦੇ ਹਨ। ਇਕ ਪਿੰਡ ਵਿਚ ਰਹਿੰਦੇ ਹੋਏ ਵੀ ਉਹ ਅਕਾਲ ਅਕੈਡਮੀ ਦਾ ਵਿਦਿਆਰਥੀ ਹੋਣ ਨਾਤੇ ਆਪਣੀਆਂ ਖੇਡਾਂ ਨੂੰ ਜਾਰੀ ਰੱਖਦਾ ਹੈ। ਸ੍ਰੀ ਮਾਨ ਹਰਪਾਲ ਸਿੰਘ ਪੀ.ਟੀ.ਆਈ. ਅਕਾਲ ਅਕੈਡਮੀ ਬਰਿਆਰ ਲਹਿਰੀ ਦੁਆਰਾ ਸਾਹਿਲ ਨੂੰ ਸਿਖਲਾਈ ਤੇ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਇਸ ਪ੍ਰਾਪਤੀ ਸਦਕਾ ਭਾਰਤ ਸਰਕਾਰ ਦੁਆਰਾ ਉਸਦਾ ਪੜ੍ਹਾਈ ਅਤੇ ਖੇਡਾਂ ਦਾ ਖਰਚਾ ਉਠਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇੰਡੀਅਨ ਸਪੀਡ ਸਟਾਰ ਭਾਰਤੀ ਐਥਲੈਟਿਕ ਯੋਗਤਾ ਸਮਰ ਉਲੰਪਿਕ 2020-2024 ਲਈ ਸਾਹਿਲ ਦੀ ਚੋਣ ਹੋ ਗਈ ਹੈ ਜੋ ਅਕਾਲ ਅਕੈਡਮੀ ਦੇ ਖੇਡਾਂ ਪ੍ਰਤੀ ਕੀਤੇ ਗਏ ਉਪਰਾਲਿਆਂ ਨੂੰ ਬੂਰ ਪਿਆ ਹੈ।