ਕੀ ਤੁਹਾਨੂੰ ਪਤਾ ਹੈ? ਕਿ ਗੁਰੂ ਗੋਬਿੰਦ ਸਿੰਘ ਜੀ ਨੇ 6 ਤੋਂ 12 ਪੋਹ (21 ਤੋਂ 27 ਦਸੰਬਰ) ਤੱਕ ਇੱਕ ਹਫ਼ਤੇ ਵਿੱਚ ਹੀ ਆਪਣਾ ਸਾਰਾ ਸਰਬੰਸ (ਪਰਿਵਾਰ) ਸਾਡੇ ਤੋਂ ਵਾਰ ਦਿੱਤਾ ਸੀ! ਉਹ ਬੇਮਿਸਾਲ ਤੇ ਲਸਾਨੀ ਹਫ਼ਤਾ ਆਉਣ ਵਾਲਾ ਹੈ …. ਜੇ ਤੁਹਾਨੂੰ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਾਡੇ ਲਈ ਕੀਤੀ ਇਹ […]

ਕੀ ਤੁਹਾਨੂੰ ਪਤਾ ਹੈ?
ਕਿ ਗੁਰੂ ਗੋਬਿੰਦ ਸਿੰਘ ਜੀ ਨੇ 6 ਤੋਂ 12 ਪੋਹ (21 ਤੋਂ 27 ਦਸੰਬਰ) ਤੱਕ ਇੱਕ ਹਫ਼ਤੇ ਵਿੱਚ ਹੀ
ਆਪਣਾ ਸਾਰਾ ਸਰਬੰਸ (ਪਰਿਵਾਰ) ਸਾਡੇ ਤੋਂ ਵਾਰ ਦਿੱਤਾ ਸੀ!

ਉਹ ਬੇਮਿਸਾਲ ਤੇ ਲਸਾਨੀ ਹਫ਼ਤਾ ਆਉਣ ਵਾਲਾ ਹੈ ….
ਜੇ ਤੁਹਾਨੂੰ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਾਡੇ ਲਈ ਕੀਤੀ ਇਹ ਕੁਰਬਾਨੀ – ਅਦੁੱਤੀ, ਮਹਾਨ ਤੇ ਬੇਮਿਸਾਲ ਹੈ

ਤਾਂ ਆਓ! ਉਨ੍ਹਾਂ ਦੀ ਇਸ ਮਹਾਨ ਕੁਰਬਾਨੀ ਨੂੰ ਨਤਮਸਤਕ ਹੁੰਦੇ ਹੋਏ ਅਤੇ ਉਨ੍ਹਾਂ ਦੇ ਵਾਰਿਸ ਹੋਣ ਦਾ ਸਬੂਤ ਦੇਂਦੇ ਹੋਏ ਇਹ ਛੇ ਪ੍ਰਣ ਕਰੀਏ :-
1) ਇਸ ਮਹੀਨੇ ਹਰ ਰੋਜ਼ ਉਨ੍ਹਾਂ ਦੀ ਮਿੱਠੀ-ਪਿਆਰੀ ਯਾਦ ਵਿਚ ਇੱਕ ਪਾਠ ਜਪੁ ਜੀ ਸਾਹਿਬ ਦਾ ਨਿਤਨੇਮ ਤੋਂ ਇਲਾਵਾ ਕਰਾਂਗੇ।
2) ਜੇ ਅਜੇ ਅੰਮ੍ਰਿਤ ਨਹੀਂ ਛਕਿਆ ਤਾਂ ਅੰਮ੍ਰਿਤ ਛਕ ਕੇ ਪੂਰਨ ਗੁਰਸਿੱਖ ਬਣਾਂਗੇ।
3 ਜੇ ਕੇਸ ਕਟਾਏ ਹਨ ਤਾਂ ਕੇਸਾਧਾਰੀ ਹੋ ਕੇ ਦਸਤਾਰ ਸਜਾਈਏ।
4) ਸ਼ੋਸ਼ਲ ਮੀਡੀਆ ਜਾਂ ਹੋਰ ਥਾਵਾਂ ‘ਤੇ ‘ਸਿੰਘ’ ਸ਼ਬਦ ਸਮੇਤ ਆਪਣਾ ਪੂਰਾ ਨਾਮ ਲਿਖੀਏ, ਹਰਜੀਤ ਸਿੰਘ ਭੁੱਲਰ ਤੋਂ ਹੈਰੀ ਭੁੱਲਰ ਨਹੀਂ ਬਣਨਾ।
5) ਜਿਹੜੇ ਮਾਪੇ ਆਪਣੇ ਛੋਟੇ ਬੱਚਿਆਂ ਦੇ ਕੇਸ ਕਟਵਾਉਂਦੇ ਹਨ, ਉਹ ਉਨ੍ਹਾਂ ਦੇ ਕੇਸ ਰੱਖਣ।
6) ਇਹ ਸਾਰਾ ਮਹੀਨਾਂ ਗੁਰਦੁਆਰੇ ਜਾ ਕੇ ਕੌਮ ਤੇ ਆਪਣੀ ਚੜ੍ਹਦੀਕਲਾ ਲਈ ਅਰਦਾਸ ਕਰੀਏ।

ਸੋ ਆਉ! ਗੁਰੂ ਸਾਹਿਬ ਜੀ ਦੀ ਇਸ ਅਨੌਖੀ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ,
ਆਪ ਵੀ ਇਹ ਪ੍ਰਣ ਕਰੀਏ ਅਤੇ ਇਸ ਮੈਸੇਜ਼ ਨੂੰ ਵੱਧ ਤੋਂ ਸ਼ੇਅਰ ਕਰਕੇ ਦੂਜਿਆਂ ਨੂੰ ਵੀ ਇਹ ਪ੍ਰਣ ਕਰਵਾਈਏ।