੪ ਮਾਰਚ ੨੦੧੬ ਨੂੰ ਅਕਾਲ ਯੂਨੀਵਰਸਿਟੀ “ਗੁਰੂ ਕੀ ਕਾਸ਼ੀ” ਵਿਖੇ ਸਾਇੰਸ ਫੇਅਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹੇਠ ਲਿਖੀਆਂ ੫ ਤਰ੍ਹਾਂ ਦੀਆਂ ਖੇਲ ਪ੍ਰਤੀਯੋਗਤਾਵਾਂ ਰੱਖੀਆਂ ਗਈਆਂ ਸਨ :- ੧. ਪੋਸਟਰ ਮੇਕਿੰਗ (ਇਸ਼ਤਿਹਾਰ ਬਣਾਉਣਾ) ੨. ਐਸੇ ਰਾਈਟਿੰਗ (ਲੇਖ ਲਿਖਣਾ) ੩. ਮਾਡਲ ਮੇਕਿੰਗ (ਢਾਂਚਾ ਸਿਰਜਣਾ) ੪. ਰੰਗੋਲੀ ਕੰਪੀਟੀਸ਼ਨ (ਚਿਤ੍ਰਕਾਰੀ ਮੁਕਾਬਲਾ) ੫. ਕਵਿੱਜ਼ ਕੰਪੀਟੀਸ਼ਨ (ਪ੍ਰਸ਼ਨੋਤਰੀ ਮੁਕਾਬਲਾ) ਇਨ੍ਹਾਂ […]
੪ ਮਾਰਚ ੨੦੧੬ ਨੂੰ ਅਕਾਲ ਯੂਨੀਵਰਸਿਟੀ “ਗੁਰੂ ਕੀ ਕਾਸ਼ੀ” ਵਿਖੇ ਸਾਇੰਸ ਫੇਅਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹੇਠ
ਲਿਖੀਆਂ ੫ ਤਰ੍ਹਾਂ ਦੀਆਂ ਖੇਲ ਪ੍ਰਤੀਯੋਗਤਾਵਾਂ ਰੱਖੀਆਂ ਗਈਆਂ ਸਨ :-
੧. ਪੋਸਟਰ ਮੇਕਿੰਗ (ਇਸ਼ਤਿਹਾਰ ਬਣਾਉਣਾ)
੨. ਐਸੇ ਰਾਈਟਿੰਗ (ਲੇਖ ਲਿਖਣਾ)
੩. ਮਾਡਲ ਮੇਕਿੰਗ (ਢਾਂਚਾ ਸਿਰਜਣਾ)
੪. ਰੰਗੋਲੀ ਕੰਪੀਟੀਸ਼ਨ (ਚਿਤ੍ਰਕਾਰੀ ਮੁਕਾਬਲਾ)
੫. ਕਵਿੱਜ਼ ਕੰਪੀਟੀਸ਼ਨ (ਪ੍ਰਸ਼ਨੋਤਰੀ ਮੁਕਾਬਲਾ)
ਇਨ੍ਹਾਂ ਮੁਕਾਬਲਿਆਂ ਵਿਚ ਕੁੱਲ ੨੦੦ ਵਿਦਿਆਰਥੀ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ੮੦ ਵਿਦਿਆਰਥੀ ਅਕਾਲ ਯੂਨੀਵਰਸਿਟੀ ਦੇ ਸਨ ਤੇ ਬਾਕੀ ਦੇ ਸਾਰੇ ਵਿਦਿਆਰਥੀ ਹੋਰ ਵਿਦਿਅਕ ਅਦਾਰਿਆਂ ਤੋਂ ਸਨ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਵੱਧ ਤੋਂ ਵੱਧ ਹੋਰ ਵਿਦਿਆਰਥੀਆਂ ਨੂੰ ਵੀ ਅਕਾਲ ਯੂਨੀਵਰਸਿਟੀ ਬਾਰੇ ਪਤਾ ਲੱਗ ਸਕੇ। ਸਿਰਫ ਇਕ ਰੰਗੋਲੀ ਕੰਪੀਟੀਸ਼ਨ ਨੂੰ ਛੱਡ ਕੇ ਬਾਕੀ ਦੇ ਸਾਰੇ ਮੁਕਾਬਲਿਆਂ ਵਿਚ ਬਾਹਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
~ Jasvinder Kaur
~ New Delhi, 10th March ’16