ਸੰਤ ਤੇਜਾ ਸਿੰਘ ਐਮ.ਏ.ਐਲ.ਐਲ.ਬੀ., ਏ.ਐਮ. (ਹਾਰਵਰਡ) ਦਾ ਜਨਮ ਪਿੰਡ ਬਲੋਵਾਲੀ ਵਿਖੇ 14 ਮਈ 1877 ਈ. ਨੂੰ ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਅਮ੍ਰਿਤ ਵੇਲੇ ਸ. ਰੱਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਦਾ ਕੌਰ ਦੀ ਕੁੱਖੋਂ ਹੋਇਆ। ਮੁੱਢਲੀ ਪੜਾਈ ਪੂਰੀ ਕਰਨ ਤੋਂ ਬਾਅਦ ਆਪ ਨੇ ਆਲ ਇੰਡੀਆ ਪੱਧਰ ‘ਤੇ ਸਰਕਾਰੀ ਨੌਕਰੀ ਕੀਤੀ ਅਤੇ ਫਿਰ ਖਾਲਸਾ ਕਾਲਜ ਅਮ੍ਰਿਤਸਰ […]
ਸੰਤ ਤੇਜਾ ਸਿੰਘ ਐਮ.ਏ.ਐਲ.ਐਲ.ਬੀ., ਏ.ਐਮ. (ਹਾਰਵਰਡ) ਦਾ ਜਨਮ ਪਿੰਡ ਬਲੋਵਾਲੀ ਵਿਖੇ 14 ਮਈ 1877 ਈ. ਨੂੰ ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਅਮ੍ਰਿਤ ਵੇਲੇ ਸ. ਰੱਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਦਾ ਕੌਰ ਦੀ ਕੁੱਖੋਂ ਹੋਇਆ। ਮੁੱਢਲੀ ਪੜਾਈ ਪੂਰੀ ਕਰਨ ਤੋਂ ਬਾਅਦ ਆਪ ਨੇ ਆਲ ਇੰਡੀਆ ਪੱਧਰ ‘ਤੇ ਸਰਕਾਰੀ ਨੌਕਰੀ ਕੀਤੀ ਅਤੇ ਫਿਰ ਖਾਲਸਾ ਕਾਲਜ ਅਮ੍ਰਿਤਸਰ ਵਿਖੇ ਬਤੋਰ ਪ੍ਰਿੰਸੀਪਲ ਸੇਵਾ ਨਿਭਾਈ। ਇਸ ਸਮੇਂ ਦੌਰਾਨ ਆਪ ਦਾ ਮੇਲ 20ਵੀਂ ਸਦੀ ਦੇ ਮਹਾਨ ਤੱਪਸਵੀ, ਰਾਜਯੋਗੀ ਸੰਤ ਬਾਬਾ ਅਤਰ ਸਿੰਘ ਨਾਲ ਹੋਈਆ ਅਤੇ ਇਸ ਮਿਲਣੀ ਤੋਂ ਬਾਅਦ ਆਪ ਦਾ ਪੂਰਾ ਜੀਵਨ ਹੀ ਬਦਲ ਗਿਆ, ਕਿਉਂਕਿ ਆਪ ਅਮ੍ਰਿਤ ਛਕ ਕੇ ਭਾਈ ਨਿਰੰਜਣ ਸਿੰਘ ਮਹਿਤਾ ਤੋਂ ਭਾਈ ਤੇਜਾ ਸਿੰਘ ਬਣ ਗਏI ਆਪ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਵਿਦੇਸ਼ ‘ਚ ਪੜ੍ਹਾਈ ਕਰਨ ਗਏ, ਜਿਥੇ ਉਨ੍ਹਾਂ ਨੇ ਕੈਂਬ੍ਰਿਜ ਅਤੇ ਹਾਰਵਰਡ ਯੂਨੀਵਰਸਿਟੀ ‘ਚ ਪੜ੍ਹਾਈ ਦੌਰਾਨ ਸਿੱਖਾਂ ਨੂੰ ਯੂਨੀਵਰਸਿਟੀ ‘ਚ ਦਸਤਾਰ ਸਜਾ ਕੇ ਜਾਣ ਦਾ ਹੱਕ ਦਿਵਾਇਆ|
ਜਦੋਂ ਆਪ ਵਿਦੇਸ਼ ਤੋਂ ਪੜ੍ਹਾਈ ਪੂਰੀ ਕਰਕੇ ਆਏ ਤਾਂ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਮਸਤੂਆਣਾ ਵਿਖੇ ਪ੍ਰਾਇਮਰੀ ਸਕੂਲ ਵਿਖੇ ਪੜਾਉਣ ਲੱਗ ਪਾਏ ਅਤੇ ਜਦੋਂ ਸੰਤ ਅਤਰ ਸਿੰਘ ਬਨਾਰਸ ਵਿਖੇ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਗਏ ਤਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਲੋਂ ਬੇਨਤੀ ਕਰਨ ‘ਤੇ ਆਪ ਨੇ ਯੂਨੀਵਰਸਿਟੀ ਦੇ ਪਹਿਲੇ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ|
‘ਵਿਸ਼ਵ ਸਦੀਵੀ ਸ਼ਾਂਤੀ’ ਲਈ ਆਪ ਨੇ ਜਰਮਨੀ ਅਤੇ ਜਾਪਾਨ ਵਿਖੇ ਹੋਈਆਂ ‘ਵਿਸ਼ਵ ਪੱਧਰੀ ਕਾਨਫ਼ਰੇਸਾਂ’ ‘ਚ ਹਿੱਸਾ ਲਿਆI ਇਸ ਤੋਂ ਬਾਅਦ ਆਪ ਨੇ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਨਗਰ ਚੀਮਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਪੂਰਨ ਕਰਵਾਈ ਅਤੇ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਬੜੂ ਸਾਹਿਬ ਦੀ ਪਾਵਨ ਧਰਤੀ ਨੂੰ ਪ੍ਰਗਟ ਕਰਕੇ ‘ਕਲਗੀਧਰ ਟਰੱਸਟ ਬੜੂ ਸਾਹਿਬ’ ਦੀ ਸਥਾਪਨਾ ਕੀਤੀ, ਜਿਸ ਦੇ ਤਹਿਤ ਅੱਜ 2 ਯੂਨੀਵਰਸਿਟੀਆਂ, 129 ਅਕਾਲ ਅਕੈਡਮੀਆਂ ਅਤੇ ਅਨੇਕਾਂ ਦੀ ਹੋਰ ਸਮਾਜ ਭਲਾਈ ਦੇ ਕਾਰਜ ਵੱਡੇ ਪੱਧਰ ‘ਤੇ ਚੱਲ ਰਹੇ ਹਨ| ਇਸ ਤਰ੍ਹਾਂ ਆਪ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਪਰਉਪਕਾਰ, ਸਮਾਜ ਭਲਾਈ ਅਤੇ ਗੁਰਮਤਿ ਤੇ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਕਾਰਜ ਕੀਤੇ, ਜੋ ਅੱਜ ਵੀ ਨਿਰੰਤਰ ਜਾਰੀ ਹਨ| ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪ ਦੀ ਸਾਲਾਨਾ ਬਰਸੀ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਵਿਸ਼ਵ ਪੱਧਰ ਤੇ ਪੂਰੇ ਪ੍ਰੇਮ ਉਤਸ਼ਾਹ ਅਤੇ ਚੜ੍ਹਦੀ ਕਲਾ ਨਾਲ ਮਨਾਈ ਜਾ ਰਹੀ ਹੈ, ਜਿਸ ‘ਚ ਦੇਸ਼ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਹਨ|
ਹੀਰੋ ਖੁਰਦ, ਧਰਮਗੜ੍ਹ (ਸੰਗਰੂਰ)
ਮੋਬਾ : 95014-07381