ਟੋਰਾਂਟੋ , 7 ਅਕਤੂਬਰ (ਸਤਪਾਲ ਸਿੰਘ ਜੌਹਲ) – ਕੈਨੇਡਾ ਵਿਖੇ ਮਿਲਟਨ ‘ਚ 82 ਸਾਲਾ ਮਰਦਾਨ ਸਿੰਘ ਗਰੇਵਾਲ ਨੇ ਦਾਨੀ ਸੰਸਥਾ ਯੂਨਾਈਟਡ ਵੇਅ ਦੀ ਸਹਾਇਤਾ ਲਈ 5 ਕਿਲੋਮੀਟਰ ਦੌੜ ਵਿਚ ਸ਼ਮੂਲੀਅਤ ਕੀਤੀ ਅਤੇ 50 ਕੁ ਮਿੰਟਾ ‘ਚ ਦੌੜ ਪੂਰੀ ਕਰਕੇ ਹੋਰ ਭਾਈਚਾਰਿਆਂ ‘ਚ ਸਿੱਖ ਕੌਮ ਦਾ ਮਾਣ ਵਧਾਇਆ। ਗਰੇਵਾਲ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ […]
ਟੋਰਾਂਟੋ , 7 ਅਕਤੂਬਰ (ਸਤਪਾਲ ਸਿੰਘ ਜੌਹਲ) – ਕੈਨੇਡਾ ਵਿਖੇ ਮਿਲਟਨ ‘ਚ 82 ਸਾਲਾ ਮਰਦਾਨ ਸਿੰਘ ਗਰੇਵਾਲ ਨੇ ਦਾਨੀ ਸੰਸਥਾ ਯੂਨਾਈਟਡ ਵੇਅ ਦੀ ਸਹਾਇਤਾ ਲਈ 5 ਕਿਲੋਮੀਟਰ ਦੌੜ ਵਿਚ ਸ਼ਮੂਲੀਅਤ ਕੀਤੀ ਅਤੇ 50 ਕੁ ਮਿੰਟਾ ‘ਚ ਦੌੜ ਪੂਰੀ ਕਰਕੇ ਹੋਰ ਭਾਈਚਾਰਿਆਂ ‘ਚ ਸਿੱਖ ਕੌਮ ਦਾ ਮਾਣ ਵਧਾਇਆ। ਗਰੇਵਾਲ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਪ੍ਰਣਾਏ ਹਣ ਅਤੇ ਲੋੜਵੰਦਾਂ ਦੀ ਮਦਦ ਲਈ ਯੋਗਦਾਨ ਪਾ ਕੇ ਤੱਸਲੀ ਮਹਿਸੂਸ ਕਰਦੇ ਹਨI ਗਰੇਵਾਲ ਬਰੈਂਪਟਨ ਵਾਸੀ ਹਨ ਅਤੇ ਉੱਥੇ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਉਪ ਪ੍ਰਧਾਨ ਹਨI ਕਲੱਬ ਦੇ ਪ੍ਰਧਾਨ ਮੱਘਰ ਸਿੰਘ ਹੰਸਰਾ ਨੇ ਗਰੇਵਾਲ ਦੀ ਕਾਮਯਾਬੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅਜਿਹੇ ਕਾਰਜਾਂ ਨਾਲ ਸਿੱਖੀ ਦਾ ਸ਼ਾਨ ਵੱਧਦੀ ਹੈI ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਗਰੇਵਾਲ ਨੇ 5 ਕਿਲੋਮੀਟਰ ਦੌੜ ਨਾਲ ਸਿੱਖ ਭਾਈਚਾਰੇ ਦਾ ਨਾਮ ਰੋਸ਼ਨ ਕੀਤਾ ਹੈI