ਚੀਮਾਂ ਮੰਡੀ, ੧ ਅਕਤੂਬਰ: ਕਲਗੀਧਰ ਟ੍ਰਸਟ ਬੜੂ ਸਾਹਿਬ ਵਲੋਂ ਗੁਰਸਿੱਖੀ ਦੀ ਫੁਲਵਾੜੀ ਨੂੰ ਪ੍ਰਫੁਲਿੱਤ ਕਰਨ ਲਈ ਅਕਾਲ ਅਕੈਡਮੀਆਂ ਰਾਹੀਂ ਵਿਦਿਆਰਥੀਆਂ ਨੂੰ ਜਿੱਥੇ ਨੈਤਿਕ ਕਦਰਾਂ ਕੀਮਤਾਂ ‘ਤੇ ਆਧਾਰਿਤ ਸੰਸਾਰਿਕ ਅਤੇ ਅਧਿਆਤਮਿਕ ਵਿਦਿਆ ਦਿੱਤੀ ਜਾ ਰਹੀ ਹੈ, ਉੱਥੇ ਨਾਲ-ਨਾਲ ਸਮਾਜ ਭਲਾਈ ਦੇ ਕਾਰਜਾਂ ‘ਚ ਜੋ ਬੜੂ ਸਾਹਿਬ ਸੰਸਥਾ ਵਲੋਂ ਯੋਗਦਾਨ ਪਾਇਆ ਜਾ ਰਿਹਾ ਹੈ, ਉਹ ਬਹੁਤ ਹੀ ਕਾਬਲੇ ਤਾਰੀਫ਼ ਹੈ।ਇਸ ਵਿਚਾਰ ਸਥਾਨਕ ਅਕਾਲ ਅਕੈਡਮੀ ਵਿਖੇ ਪਹੁੰਚੇ ਸ੍ਰ. ਮਨਦੀਪ ਸਿੰਘ ਸਿੱਧੂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੇ, ਉਨ੍ਹਾਂ ਆਖਿਆ ਕਿ ਜੋ ਮਰੀਜ਼ ਵੱਡੇ ਹਸਪਤਾਲਾਂ ‘ਚ ਇਲਾਜ ਮਹਿੰਗਾ ਹੋਣ ਕਾਰਨ ਆਪਣਾ ਇਲਾਜ ਨਹੀਂ ਕਰਵਾ ਸਕਦੇ, ਉਹ ਬੜੂ ਸਾਹਿਬ ਦੇ ਮੁਫ਼ਤ ਆਪ੍ਰੇਸ਼ਨ ਕੈਂਪਾਂ ਦਾ ਲਾਹਾ ਲੈ ਸਕਦੇ ਹਨ।ਇਸ ਤੋਂ ਪਹਿਲਾਂ ਅਕਾਲ ਅਕੈਡਮੀ ਚੀਮਾਂ ਦੇ ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਨੇ ਸ੍ਰ. ਸਿੱਧੂ ਦਾ ਅਕੈਡਮੀ ਪੁੱਜਣ ‘ਤੇ ਫੁੱਲਾਂ ਦੇ ਗੁਲਦਸਤੇ ਰਾਹੀਂ ਨਿੱਘਾ ਸੁਆਗਤ ਕੀਤਾ।ਉਪਰੰਤ ਸ੍ਰ. ਮਨਦੀਪ ਸਿੰਘ ਸਿੱਧੂ ਨੇ ੩ ਅਤੇ ੪ ਅਕਤੂਬਰ ੨੦੧੪ ਨੂੰ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਵਿਖੇ ਹੋਣ ਵਾਲੇ ਮੁਫ਼ਤ ਆਪ੍ਰੇਸ਼ਨ ਕੈਂਪ ‘ਚ ਆਪ੍ਰੇਸ਼ਨ ਕਰਵਾਉਣ ਵਾਲੇ ੭੦ ਲੋੜਵੰਦ ਮਰੀਜ਼ਾਂ ਦੇ ਕਾਫ਼ਲੇ ਨੂੰ ਸਥਾਨਕ ਅਕਾਲ ਅਕੈਡਮੀ ਤੋਂ ਬੱਸਾਂ ਰਾਹੀਂ ਝੰਡੀ ਦੇ ਕੇ ਰਵਾਨਾ ਕੀਤਾ।ਬੜੂ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਆਪ੍ਰੇਸ਼ਨਾਂ ਲਈ ਚੁਣੇ ਗਏ ਇੰਨਾਂ ਮਰੀਜ਼ਾਂ ਦੇ ਹਰ ਤਰ੍ਹਾਂ ਦੇ ਲੈਬ ਟੈਸਟ, ਚੈਕਅਪ, ਅਤੇ ਬੜੂ ਸਾਹਿਬ ਵਿਖੇ ਲਿਜਾਣ ਦਾ ਸਾਰਾ ਖਰਚਾ ਬੜੂ ਸਾਹਿਬ ਸੰਸਥਾ ਵਲੋਂ ਕੀਤਾ ਜਾ ਰਿਹਾ ਹੈ।ਇਸ ਮੌਕੇ ਪ੍ਰਿੰ. ਬਲਜੀਤ ਕੌਰ, ਥਾਣਾ ਮੁੱਖੀ ਚੀਮਾਂ ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।

~ ਜਸਵਿੰਦਰ ਸਿੰਘ ਸ਼ੇਰੋਂ

News Coverage: