ਹੁਸ਼ਿਆਰਪੁਰ:(ਪਲਾਹਾ)-ਦਿਹਾਤੀ ਖੇਤਰਾਂ ਦੇ ਬੱਚਿਆਂ ਨੂੰ ਉੱਚ ਮਿਆਰੀ ਅਕਾਦਮਿਕ ਅਤੇ ਅਧਿਆਤਮਕ ਵਿੱਦਿਆ ਪ੍ਰਦਾਨ ਕਰਨ ਦੇ ਮਿਸ਼ਨ ਅਧੀਨ ਕਾਰਜਸ਼ੀਲ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਬੰਧਾਂ ਹੇਠ ਚੱਲ ਰਹੀ ਵਿਦਿਅਕ ਸੰਸਥਾ ਅਕਾਲ ਅਕੈਡਮੀ ਮੱਖਣਗੜ• ਜ਼ਿਲਾ ਹੁਸ਼ਿਆਰਪੁਰ ਤੋਂ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਅਲੌਕਿਕ ਨਗਰ ਕੀਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ […]

ਹੁਸ਼ਿਆਰਪੁਰ:(ਪਲਾਹਾ)-ਦਿਹਾਤੀ ਖੇਤਰਾਂ ਦੇ ਬੱਚਿਆਂ ਨੂੰ ਉੱਚ ਮਿਆਰੀ ਅਕਾਦਮਿਕ ਅਤੇ ਅਧਿਆਤਮਕ ਵਿੱਦਿਆ ਪ੍ਰਦਾਨ ਕਰਨ ਦੇ ਮਿਸ਼ਨ ਅਧੀਨ ਕਾਰਜਸ਼ੀਲ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਬੰਧਾਂ ਹੇਠ ਚੱਲ ਰਹੀ ਵਿਦਿਅਕ ਸੰਸਥਾ ਅਕਾਲ ਅਕੈਡਮੀ ਮੱਖਣਗੜ• ਜ਼ਿਲਾ ਹੁਸ਼ਿਆਰਪੁਰ ਤੋਂ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਅਲੌਕਿਕ ਨਗਰ ਕੀਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਦੇਖ-ਰੇਖ ਹੇਠ ਸਜਾਏ ਗਏ।

Guru Nanak Dev Ji Prakash Utsav, Sikh Gurus, Gurpurab Celebration, Akal Academy Makhangarh, Rural Education

ਜ਼ਿਲਾ ਹੁਸ਼ਿਆਰਪੁਰ,ਕਪੂਰਥਲਾ ਅਤੇ ਜਲੰਧਰ ਦੀਆਂ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ,ਮਾਪਿਆਂ ਅਤੇ ਅਧਿਆਪਕ ਸਾਹਿਬਾਨ ਤੋਂ ਇਲਾਵਾ ਇਲਾਕੇ ਦੇ ਦਰਜਨਾਂ ਪਿੰਡਾਂ ਦੀਆਂ ਸੰਗਤਾਂ ਨੇ ਨਗਰ ਕੀਰਤਨ ਵਿੱਚ ਭਰਵੀਂ ਸ਼ਮੂਲੀਅਤ ਕੀਤੀ।ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋ ਕੇ ਪਿੰਡ ਮੱਖਣਗੜ•,ਸੈਦਪੁਰ,ਜੱਲੋਵਾਲ ਖਨੂਰ,ਭਾਮ,ਹਾਰਟਾ ਆਦਿਕ ਪਿੰਡਾਂ ‘ਚੋਂ ਗੁਜ਼ਰੇ ਇਸ ਨਗਰ ਕੀਰਤਨ ‘ਚ ਜੁੱਗੋ-ਜੁੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਅਤਿਅੰਤ ਖ਼ੂਬਸੂਰਤੀ ਨਾਲ ਸਜਾਏ ਹੋਏ ਪਾਲਕੀ ਸਾਹਿਬ ਵਾਹਨ ਵਿੱਚ ਸੁਸ਼ੋਭਿਤ ਸੀ। ਜਿਸ ਦੀ ਅਗਵਾਈ ਕੇਸਰੀ ਪਹਿਰਾਵਿਆਂ ਵਿੱਚ ਸਜੇ ਹੋਏ ਪੰਜ ਪਿਆਰੇ ਕਰ ਰਹੇ ਸਨ।

ਸਭ ਤੋਂ ਅੱਗੇ ਅਕਾਲ ਅਕੈਡਮੀ ਧਨਾਲ ਕਲਾਂ ਦੇ ਵਿਦਿਆਰਥੀ ਗਤਕਾ ਸੰਚਾਲਕ ਮਨਜੀਤ ਸਿੰਘ ਦੀ ਅਗਵਾਈ ‘ਚ ਖਾਲਸਾਈ ਜੰਗਜੂ ਕਰੱਤਬਾਂ ਦੀ ਖੂਬਸੂਰਤ ਪੇਸ਼ਕਾਰੀ ਕਰਦੇ ਹੋਏ ਸੰਗਤਾਂ ਦੇ ਆਕਰਸ਼ਣ ਦੇ ਕੇਂਦਰ ਬਣੇ ਹੋਏ ਸਨ। ਇਸ ਦੇ ਪਿੱਛੇ ਵੱਖ-ਵੱਖ ਵਾਹਨਾਂ ਅਤੇ ਟਰਾਲੀਆਂ ‘ਚ ਸਵਾਰ ਨਗਰ ਨਿਵਾਸੀ ਸੰਗਤਾਂ ਅਤੇ ਵੱਖ-ਵੱਖ ਅਕਾਲ ਅਕੈਡਮੀਆਂ ਮੱਖਣਗੜ•,ਖੇੜਾ,ਮਾਇਓ ਪੱਟੀ,ਪਵੀਂ-ਝੀਂਗੜਾਂ,ਧੁੱਗਾ ਕਲਾਂ, ਸ਼ਬਦ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਦੀਆਂ ਹੋਈਆਂ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਸਨ।

Guru Nanak Dev Ji Prakash Utsav, Sikh Gurus, Gurpurab Celebration, Akal Academy Makhangarh, Rural Education

ਅਕਾਲ ਅਕੈਡਮੀ ਮੱਖਣਗੜ• ਦੀਆਂ ਬੈਂਡ ਪਾਰਟੀਆਂ ਗੁਰਬਾਣੀ ਦੀਆਂ ਧੁੰਨਾਂ ਵਜਾਉਂਦੀਆਂ ਹੋਈਆਂ ਅਤੇ ਸਮਾਜਿਕ ਬੁਰਾਈਆਂ ਖਿਲ਼ਾਫ ਲਿਖੇ ਸਲੋਗਨ ਅਤੇ ਗੁਰੂ ਸਾਹਿਬਾਨ ਦੇ ਸੁਨੇਹੇ ਨੂੰ ਰੂਪਮਾਨ ਕਰਦਾ ਹੋਇਆ ਅਕਾਲ ਅਕੈਡਮੀਆਂ ਦੇ ਬੱਚਿਆਂ ਦਾ ਮਾਰਚ ਪਾਸਟ ਆਪਣੀ ਮਿਸਾਲ ਆਪ ਸੀ।

ਇਸ ਮੌਕੇ ਵਿਸ਼ੇਸ਼ ਤੌਰ ਤੇ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ,ਪਰਮਿੰਦਰ ਕੌਰ ਪ੍ਰਿੰਸੀਪਲ ਅਕਾਲ ਅਕੈਡਮੀ ਧੁਗਾ ਕਲਾਂ,ਸੁਖਸ਼ਰਨ ਕੌਰ ਪ੍ਰਿੰਸੀਪਲ ਅਕਾਲ ਅਕੈਡਮੀ ਪਵੀਂ ਝੀਗੜਾਂ, ਜਸਮੀਤ ਕੌਰ ਪ੍ਰਿੰਸੀਪਲ ਅਕਾਲ ਅਕੈਡਮੀ ਮਾਇਓ ਪੱਟੀ,ਸੁਚਿੱਤਰਾ ਕੌਰ ਤਲਵਾੜ ਪ੍ਰਿੰਸੀਪਲ ਅਕਾਲ ਅਕੈਡਮੀ ਖੇੜਾ,ਅਮਨਦੀਪ ਕੌਰ ਪ੍ਰਿੰਸੀਪਲ ਅਕਾਲ ਅਕੈਡਮੀ ਧਨਾਲ ਕਲਾਂ,ਜਥੇਦਾਰ ਤਰਲੋਕ ਸਿੰਘ,ਅਜੀਤਪਾਲ ਸਿੰਘ,ਕਸ਼ਮੀਰ ਸਿੰਘ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਿਰ ਹੋਈਆਂ।

Guru Nanak Dev Ji Prakash Utsav, Sikh Gurus, Gurpurab Celebration, Akal Academy Makhangarh, Rural Education

ਕਈ ਕਿਲੋਮੀਟਰ ਲੰਮੇ ਇਸ ਨਗਰ ਕੀਰਤਨ ਦਾ ਪਿੰਡਾਂ ਦੀਆਂ ਸੰਗਤਾਂ ਅਤੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਵੱਖ-ਵੱਖ ਤਰ•ਾਂ ਦੇ ਪਕਵਾਨਾਂ ਨਾਲ ਬੜੀ ਸ਼ਰਧਾ ਨਾਲ ਸੇਵਾ ਕੀਤੀ।ਵੱਖ-ਵੱਖ ਪਿੰਡਾਂ ‘ਚ ਵਿਸ਼ੇਸ਼ ਦੀਵਾਨ ਲਗਾ ਕੇ ਖਾਲਸਾਈ ਬਾਣਿਆਂ ‘ਚ ਸਜੇ ਹੋਏ ਨੰਨੇ•-ਮੁੰਨੇ ਬੱਚਿਆਂ ਨੇ ਕੀਰਤਨ,ਢਾਡੀ ਵਾਰਾਂ,ਕਵੀਸ਼ਰੀ ਅਤੇ ਲੈਕਚਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਦਿੱਤਾ।ਇਹ ਨਗਰ ਕੀਰਤਨ ਸ਼ਾਮ ਵੇਲੇ ਵਾਪਸ ਅਕਾਲ ਅਕੈਡਮੀ ਮੱਖਣਗੜ• ਵਿੱਖੇ ਸੰਪੂਰਨ ਹੋਇਆ।

ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਪ੍ਰੋਗਰਾਮ ਕੋ-ਆਰਡੀਨੇਟਰ ਕੁਲਵੰਤ ਸਿੰਘ ਨੇ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਨਗਰ ਕੀਰਤਨ ਦੇ ਆਯੋਜਨ ਨੂੰ ਸਫਲ ਬਣਾਉਣ ‘ਚ ਪ੍ਰਧਾਨ ਗਿਆਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਮੱਖਣਗੜ•,ਇੰਦਰਜੀਤ ਸਿੰਘ ਸੈਦਪੁਰ,ਸਤਨਾਮ ਸਿੰਘ ਜੱਲੋਵਾਲ,ਗੁਰਚਰਨ ਸਿੰਘ ਜੇ.ਈ,ਸੁਰਜੀਤ ਸਿੰਘ ਭਾਮ,ਸੁਖਜੀਤ ਸਿੰਘ,ਮਾਸਟਰ ਪਿਆਰਾ ਸਿੰਘ,ਸੰਤੋਖ ਸਿੰਘ,ਮਾਸਟਰ ਮਨਜੀਤ ਸਿੰਘ ਮਰੂਲੇ,ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦਾਂ ਭਾਮ,ਮਨਸ਼ਾਂਤ ਸਿੰਘ ਸਟਾਫ ਕੋ-ਆਰਡੀਨੇਟਰ,ਸ਼ਸ਼ੀ ਬਾਲਾ,ਪੂਜਾ ਕੋ-ਆਰਡੀਨੇਟਰ,ਸੁਖਵਿੰਦਰ ਸਿੰਘ ਬੈਂਡ ਸੰਚਾਲਕ ਦਾ ਵਿਸ਼ੇਸ਼ ਯੋਗਦਾਨ ਰਿਹਾ।

~ Jasvinder Singh Sheron
~ Cheema Sahib

News Coverage: