19 April 2014~BaruSahib:
ਗੁਰਦੁਆਰਾ ਬੜੂ ਸਾਹਿਬ ਵਿਖੇ ਸ਼ਨੀਵਾਰ ੧੯ ਅਪ੍ਰੈਲ ੨੦੧੪ ਨੂੰ ਅੰਮ੍ਰਿਤ ਸੰਚਾਰ ਕੀਤਾ ਗਿਆ, ਜਿਸ ਵਿਚ ੭੫ ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ, ਸਪੁੱਤਰੀਆਂ ਹੋਣ ਦਾ ਮਾਨ ਹਾਸਿਲ ਕੀਤਾ।
ਅੰਮ੍ਰਿਤ ਅਭਿਲਾਖੀਆਂ ਵਿੱਚ ਬੜੂ ਸਾਹਿਬ ਵਿਖੇ ਟ੍ਰੇਨਿੰਗ ਕਰ ਰਹੇ ਟੀਚਰਾਂ ਤੋਂ ਇਲਾਵਾ ਅਕਾਲ ਅਕੈਡਮੀ ਬੜੂ ਸਾਹਿਬ ਅਤੇ ਗੁਰਮਤਿ ਸੰਗੀਤ ਵਿਦਿਆਲੇ ਦੇ ਵਿਦਿਆਰਥੀਆਂ ਨੇ ਹਾਜ਼ਰ ਹੋ ਕੇ ਸਿੱਖੀ ਦੀ ਪਹਿਲੀ ਰਹਿਤ ‘ਖੰਡੇ ਬਾਟੇ ਦੀ ਪਾਹੁਲ’ ਨੂੰ ਪ੍ਰਾਪਤ ਕਰਦਿਆਂ ਹੋਇਆਂ ਸਿੱਖੀ ਵਿਚ ਦਾਖਲਾ ਲੈ ਕੇ ਸਿੱਖੀ ਦੀ ਅਗਲੇਰੀ ਪੜ੍ਹਾਈ ਕਰਨ ਲਈ ਦ੍ਰਿੜ ਨਿਸ਼ਚਾ ਕੀਤਾ। ਇਨ੍ਹਾਂ ਅੰਮ੍ਰਿਤ ਅਭਿਲਾਖੀਆਂ ਵਿਚੋਂ ੫ ਅੰਮ੍ਰਿਤ ਅਭਿਲਾਖੀ ਉਹ ਸਨ, ਜਿਨ੍ਹਾਂ ਨੇ ਹਿੰਦੂ ਪਰਿਵਾਰ ਵਿਚੋਂ ਆ ਕੇ ਗੁਰਮਤਿ ਦੇ ਗਾਡੀ ਰਾਹ ਦੇ ਚੱਲਣ ਦਾ ਪ੍ਰਣ ਕੀਤਾ।