“ ਹਰਿ ਸੋ ਹੀਰਾ ਛਾਡਿਕੈ ਕਰਹਿ ਆਨ ਦੀ ਆਸ। “ ਤੇ ਨਰ ਦੋਜਕ ਜਾਹਿਗੇ ਸਤਿ ਭਾਖੇ ਰਵਿਦਾਸ॥” ਮਿਤੀ 23.02.2016 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼ੋਮਣੀ ਭਗਤ ਬਾਬਾ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ । ਜਿਸ ਵਿੱਚ ਬੱਚਿਆ ਦੁਆਰਾ ਗੁਰਮੰਤ੍ਰ ਵਾਹਿਗੁਰੂ ਦਾ ਜਾਪ ਕੀਤਾ ਗਿਆ ਉਪੰਤ ਅਕੈਡਮੀ ਦੇ ਵਿਦਿਆਰਥੀ […]

“ ਹਰਿ ਸੋ ਹੀਰਾ ਛਾਡਿਕੈ ਕਰਹਿ ਆਨ ਦੀ ਆਸ।
“ ਤੇ ਨਰ ਦੋਜਕ ਜਾਹਿਗੇ ਸਤਿ ਭਾਖੇ ਰਵਿਦਾਸ॥”

ਮਿਤੀ 23.02.2016 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼ੋਮਣੀ ਭਗਤ ਬਾਬਾ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ । ਜਿਸ ਵਿੱਚ ਬੱਚਿਆ ਦੁਆਰਾ ਗੁਰਮੰਤ੍ਰ ਵਾਹਿਗੁਰੂ ਦਾ ਜਾਪ ਕੀਤਾ ਗਿਆ ਉਪੰਤ ਅਕੈਡਮੀ ਦੇ ਵਿਦਿਆਰਥੀ ਜਗਰੂਪ ਸਿੰਘ ਤੇ ਉਹਨਾਂ ਦੇ ਸਾਥੀਆਂ ਦੁਆਰਾ ‘ਬਹੁਤ ਜਨਮ ਬਿਛੁੜੇ ਥੇ ਮਾਧਉ” ਸ਼ਬਦ ਗਾਇਨ ਕੀਤਾ ਗਿਆ, ਜਸਪਿੰਦਰ ਕੋਰ ਕਲਾਸ ਦੂਸਰੀ ਦੀ ਵਿਦਿਆਰਥਣ ਅਤੇ ਉਸਦੇ ਸਾਥੀਆ ਦੁਆਰਾ “ਐਸੀ ਲਾਲ ਤੁਜ ਬਿਨ ਕੋਣ ਕਰੇ” ਸ਼ਬਦ ਗਾਇਨ ਕੀਤਾ ਗਿਆ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਦੁਆਰਾ ਭਗਤ ਰਵਿਦਾਸ ਜੀ ਦੀਆਂ ਸਿੱਖਿਆ ਤੋਂ ਸੇਧ ਲੈ ਕੇ ਜਿੰਦਗੀ ਜਿਉਣ ਲਈ ਕਿਹਾ ਗਿਆ ਉਹਨਾ ਕਿਹਾ ਕਿ ਭਗਤ ਰਵਿਦਾਸ ਜੀ ਉਹ ਕ੍ਰਾਂਤੀਕਾਰੀ ਰਹਿਬਰ ਹੋਏ ਜਿਨਾਂ ਨੇ ਬਰਾਬਰਤਾ ਦਾ ਸੰਦੇਸ਼ ਦਿੱਤਾ, ਪਖੰਡਵਾਦ ਵਿਰੁੱਧ ਜੰਗ ਵਿੱਢੀ । ਉਹਨਾਂ ਕਿਹਾ ਕਿ ਭਗਤ ਜੀ ਦੀ ਬਾਣੀ ਤੋਂ ਸੇਧ ਲੈ ਕੇ ਸਾਨੂੰ ਜਾਤ-ਪਾਤ ਦੇ ਨਿਕੰਮੇ ਕੀੜੇ ਦਾ ਨਾਸ਼ ਕਰਕੇ ਬਰਾਬਰਤਾ ਦਾ ਸਮਾਜ ਕਾਇਮ ਕਰਨਾ ਚਾਹੀਦਾ ਹੈ। ਇਹੀ ਬਰਾਬਰਤਾ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਢਾਲਣਾ ਹੀ ਭਗਤ ਰਵਿਦਾਸ ਜੀ ਪ੍ਰਤੀ ਸੱਚੀ ਭਾਵਨਾ ਹੋਵੇਗੀ ।

~ Jasvinder Kaur
~ New Delhi, 24th Feb ’16