ਸਮਰਾਲਾ, ੨੦ ਸਤੰਬਰ ( )- ਇਥੋਂ ਨੇੜਲੇ ਪਿੰਡ ਢੀਂਡਸਾ ਵਿਖੇ ਸ੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਨਾਨਕਪੁਰਾ ਸਾਹਿਬ ਦੀ ਪੁਰਾਤਰਨ ਇਮਾਰਤ ਬਿਰਧ ਹੋਣ ਕਾਰਨ, ਇਸਨੂੰ ਨਵਾਂ ਬਣਾਉਣ ਦੀ ਸੇਵਾ ਕਲਗਧੀਰ ਟਰੱਸਟ ਬੜੂ ਸਾਹਿਬ ਅਤੇ ਅਕਾਲ ਅਕੈਡਮੀ ਢੀਂਡਸਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਸਾਰੀ ਅਧੀਨ ਹੈ।ਅੱਜ ਗੁਰਦੁਆਰਾ ਸਾਹਿਬ ਦੀ ਨਵੀਂ ਬਣਨ ਵਾਲੀ ਇਮਾਰਤ ਦੀ ਨੀਂਹ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੁਆਰਾ ਪੰਜ ਪਿਆਰੇ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਅਰਦਾਸ ਉਪਰੰਤ ਅਪਣੇ ਕਰ ਕਮਲਾਂ ਨਾਲ ਰੱਖੀ, ਉਨ੍ਹਾਂ ਦੇ ਨਾਲ ਅਨੇਕਾਂ ਸੰਤਾਂ ਮਹਾਂਪੁਰਖਾਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਨੀਂਹ ਦੀ ਇੱਕ-ਇੱਕ ਇੱਟ ਰੱਖ ਕੇ ਇਸ ਸ਼ੁੱਭ ਕਾਰਜ ਦੀ ਆਰੰਭਤਾ ਕੀਤੀ।ਇਸ ਤੋਂ ਪਹਿਲਾਂ ਅਕਾਲ ਅਕੈਡਮੀ ਢੀਂਡਸਾ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਰਦਾਸ ਬੇਨਤੀ ਕਰਨ ਉਪਰੰਤ ਪਾਏ ਗਏ, ਅਕਾਲ ਅਕੈਡਮੀ ਢੀਂਡਸਾ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾਇਆ।ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ‘ਚ ਅਪਣਾ ਦਸਵੰਧ ਪਾਉਣ ਲਈ ਬੇਨਤੀ ਕੀਤੀ, ਉਨ੍ਹਾਂ ਆਖਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਰਪ੍ਰਸਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ੯੦ ਸਾਲ ਦੀ ਬਿਰਧ ਅਵਸਧਾ ‘ਚ ਹੋਣ ਦੇ ਬਾਵਜ਼ੂਦ ਵੀ ਅਕਾਲ ਅਕੈਡਮੀਆਂ ਖੋਲ੍ਹ ਕੇ ਸਾਡੀ ਨੌਜਵਾਨ ਪੀੜੀ ਨੂੰ ਗੁਰਮਤਿ ਵਿਦਿਆ ਅਤੇ ਸੰਸਾਰਿਕ ਵਿਦਿਆ ਮੁਹਈਆ ਕਰਵਾਉਣ ਲਈ ਦਿਨ ਰਾਤ ਯਤਨ ਕਰ ਰਹੇ ਹਨ, ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਲਵੰਡੀ ਸਾਬੋ ਵਿਖੇ ਬਖਸ਼ੇ ਗੁਰੂ ਕੀ ਕਾਸ਼ੀ ਬਚਨਾਂ ਨੂੰ ਸ਼ਾਕਾਰ ਕਰਨ ਲਈ ੫੦੦ ਕਰੋੜ ਦੀ ਲਾਗਤ ਨਾਲ ਅਕਾਲ ਯੂਨੀਵਰਸਿਟੀ ਵੀ ਉਸਾਰੀ ਅਧੀਨ ਹੈ।ਇਸ ਮੌਕੇ ਅਨੇਕਾਂ ਸੰਗਤਾਂ ਨੇ ਦਰਬਾਰ ਸਾਹਿਬ ਦੀ ਉਸਾਰੀ ਲਈ ਮਾਇਆ, ਸੀਮਿੰਟ, ਰੇਤਾ, ਬਜ਼ਰੀ, ਸਰੀਆ ਆਦਿ ਦਾਨ ਕੀਤਾ। ਇਸ ਮੌਕੇ ਅਕਾਲ ਅਕੈਡਮੀ ਢੀਂਡਸਾ ਦੇ ਪ੍ਰਿੰਸੀਪਲ ਅਰਵਿੰਦਰਪਾਲ ਕੌਰ, ਬਾਬਾ ਹਰਦੀਪ ਸਿੰਘ ਬੁੱਢੇਵਾਲ, ਐਮ.ਐੱਲ.ਏ ਅਮਰੀਕ ਸਿੰਘ, ਸਰਬੰਸ਼ ਸਿੰਘ ਐੱਸ.ਜੀ.ਪੀ.ਸੀ ਮੈਂਬਰ, ਬਲਜਿੰਦਰ ਸਿੰਘ ਬਬਲੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਮਨਜੀਤ ਸਿੰਘ ਢੀਂਡਸਾ ਅਤੇ ਪੰਚਾਇਤ, ਨਿਰਮਲ ਸਿੰਘ ਹੈੱਡ ਗ੍ਰੰਥੀ ਗੁ: ਦੇਗਸਰ ਕਟਾਣਾ ਸਾਹਿਬ, ਗੁਰਪ੍ਰੀਤ ਸਿੰਘ ਹੈੱਡ ਗ੍ਰੰਥੀ ਗੁ: ਮੰਜੀ ਸਾਹਿਬ, ਭਾਈ ਦਰਸ਼ਨ ਸਿੰਘ ਢੀਂਡਸਾ, ਸਰਪੰਚ ਜਗਜੀਤ ਸਿੰਘ, ਸਰਪੰਚ ਕਮਲਜੀਤ ਸਿੰਘ ਚਾਵਾ, ਕਿਪ੍ਰਾਲ ਸਿੰਘ ਖੀਰਨੀ ਪੀ.ਏ.ਸੀ ਸ਼੍ਰੋਮਣੀ ਅਕਾਲੀ ਦਲ, ਸ਼ੰਤੋਖ ਸਿੰਘ ਢੀਂਡਸਾ, ਸਰਪੰਚ ਹਰਜਿੰਦਰ ਸਿੰਘ ਪੜੌਦੀ, ਭਾਈ ਜਗਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹਰਪਾਲ ਸਿੰਘ ਆਦਿ ਹਾਜ਼ਰ ਸਨ।
~ Jasvinder Singh Sheron
~ Cheema Sahib