Heroes are ordinary people who make their life extraordinary. With the objectives of enabling the learners to get a grip over the history and awareness about the historical events that shaped the destiny of India, Akal Academy Kajri organized Inter House Quiz programme on the theme “Our Great National Heroes” on 25 July 2015. The […]
Heroes are ordinary people who make their life extraordinary. With the objectives of enabling the learners to get a grip over the history and awareness about the historical events that shaped the destiny of India, Akal Academy Kajri organized Inter House Quiz programme on the theme “Our Great National Heroes” on 25 July 2015. The enthusiastic teams comprising all houses of the school zestfully participated in the programme.The quiz was anchored by Mr. Harpal Singh, Ajay House Master.
All the rounds of the quiz were zestfully prepared with each questions having link to historical events that happened across India. Each team by the end of the session had tough competition with other teams.
Mr. Sudhir Kumar, Mrs. Kanak, Mrs. Kanchan, Mr. Vattanpreet, Mr. Philip Xavier, Librarian Head and all housemasters were present on the occasion. The Principal during her brief appearance at the venue asked the teachers to remain updated with history and events and congratulated the winners and appreciated the house teachers and subject guides who prepared the children.
The competition concluded with the announcement of the winner house. In this competition Amul, Ajay and Abhai Houses remained at the top first position each and Atul House stood second.
ਆਮ ਲੋਕਾਂ ਵਿੱਚੋਂ ਹੀ ਹੁੰਦੇ ਨੇ ਹੀਰੋ, ਜੋ ਆਪਣੇ ਅਸਾਧਾਰਣ ਕੰਮਾਂ ਕਾਰਣ ਆਪਣੀ ਅਜਿਹੀ ਵਿੱਲਖਣ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।ਭਾਰਤ ਦੀ ਕਿਸਮਤ ਬਦਲਣ ਵਾਲੀਆਂ ਇਤਿਹਾਸਿਕ ਘਟਨਾਵਾਂ ਤੋਂ ਸਿੱਖਿਆਰਥੀਆਂ ਨੂੰ ਜਾਣੂੰ ਕਰਵਾਉਣ ਅਤੇ ਇਤਿਹਾਸ ਗਿਆਨ ‘ਤੇ ਆਪਣੀ ਪਕੜ ਮਜਬੂਤ ਬਣਾਉਣ ਦੇ ਮੰਤਵ ਨਾਲ ਅਕਾਲ ਅਕੈਡਮੀ ਕਾਜਰੀ ਵਿਖੇ ਇੰਟਰ ਹਾਊਸ ਕੁਇਜ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
“ਸਾਡੇ ਮਹਾਨ ਕੌਮੀ ਹੀਰੋ” ਵਿਸ਼ੇ ‘ਤੇ ੨੫ ਜੁਲਾਈ ਨੂੰ ਆਯੋਜਿਤ ਕੀਤੇ ਗਏ ਇਸ ਕੁਇਜ਼ ਵਿੱਚ ਅਕੈਡਮੀ ਦੇ ਸਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਬੜੇ ਭਾਰੀ ਉਤਸ਼ਾਹ ਨਾਲ ਭਾਗ ਲਿਆ।’ਅਜੇਯ ਹਾਊਸ ਮਾਸਟਰ’ ਮਿ. ਹਰਪਾਲ ਸਿੰਘ ਦੀ ਖੂਬਸੂਰਤ ਮੰਚ ਸੰਚਾਲਨਾ ਹੇਠ ਪੇਸ਼ ਕੀਤੇ ਗਏ ਇਸ ਕੁਇਜ਼ ਪ੍ਰੋਗਰਾਮ ਦੇ ਸਾਰੇ ਰਾਊਂਡਜ਼ ਨੂੰ ਭਾਰਤ ਭਰ ਵਿੱਚ ਵਾਪਰੀਆਂ ਬੇਮਿਸਾਲ ਇਤਿਹਾਸਿਕ ਘਟਨਾਵਾਂ ਨਾਲ ਭਰਪੂਰ ਪ੍ਰਸ਼ਨਾਵਲੀ ਨਾਲ ਤਿਆਰ ਕੀਤਾ ਗਿਆ ਸੀ ਜਿਸ ਨੇ ਹਰੇਕ ਟੀਮ ਲਈ ਆਖਰੀ ਪਲਾਂ ਤੱਕ ਇਸ ਮੁਕਾਬਲੇ ਨੂੰ ਰੌਚਕ ਅਤੇ ਚੁਣੌਤੀਪੂਰਨ ਬਣਾ ਰੱਖਿਆ
ਇਸ ਕੁਇਜ਼ ਦੇ ਫਸਵੇਂ ਮੁਕਾਬਲਿਆਂ ਉਪਰੰਤ ਐਲਾਨੇ ਗਏ ਨਤੀਜਿਆਂ ਵਿੱਚ ਅਮੁੱਲ, ਅਜੇਯ ਅਤੇ ਅਭੈ ਹਾਊਸ ਨੂੰ ਪਹਿਲੇ ਸਥਾਨ ਦੇ ਵਿਜੇਤਾ ਅਤੇ ਅਤੁੱਲ ਹਾਊਸ ਨੂੰ ਦੂਜੇ ਸਥਾਨ ਦੇ ਵਿਜੇਤਾ ਐਲਾਨਿਆ ਗਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਸਾਰੇ ਅਧਿਆਪਕਾਂ ਨੂੰ ਗਿਆਨ ਵਰਧਕ ਇਤਿਹਾਸਿਕ ਘਟਨਾਵਾਂ ਤੋਂ ਆਪਣੇ ਆਪ ਨੂੰ ਲਗਾਤਾਰ ਅਪਡੇਟ ਰੱਖਣ ਦੀ ਅਪੀਲ ਕੀਤੀ ਅਤੇ ਇਨਾਮ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਵਿੱਚ ਯਗਿਦਾਨ ਦੇਣ ਵਾਲੇ ਹਾਊਸ ਟੀਚਰਜ਼ ਅਤੇ ਵਿਸ਼ਾ ਮਾਹਿਰਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ‘ਤੇ ਸ਼੍ਰੀ ਸੁਧੀਰ ਕੁਮਾਰ,ਸ਼੍ਰੀਮਤੀ ਕਨਕ,ਸ਼੍ਰੀਮਤੀ ਵਤਨ ਪ੍ਰੀਤ,ਮ੍ਰਿ. ਫਿਲਿਪ ਜ਼ੇਵੀਅਰ,ਲਾਇਬ੍ਰੇਰੀਅਨ ਹੈੱਡ ਅਤੇ ਸਾਰੇ ਹਾਊਸ ਮਾਸਟਰ ਮੌਜੂਦ ਸਨ।