ਸਤਲੁਜ ਤੋਂ ਪਾਰ ਦੇ ਪਿੰਡਾਂ ਚ ਪਹਿਲੀ ਦਫ਼ਾ ਕਿਸੇ ਲੜਕੀ ਨੇ ਡਾਕਟਰੀ ਦੀ ਪੜ੍ਹਾਈ ਸ਼ੁਰੂ ਕੀਤੀ; ਨੀਟ ‘ਚ ਪੰਜਾਬ ਚੋਂ 72 ਵਾਂ ਰੈਂਕ ਬਠਿੰਡਾ ਸਰਹੱਦੀ ਪਿੰਡ ਦੋਨਾ ਨਾਨਕਾ ਵਿੱਚ ਪਹਿਲੀ ਦਫ਼ਾ ਖੁਸ਼ੀ ਦੇ ਢੋਲ ਵੱਜੇ ਹਨ ਸਰਹੱਦੀ ਖਿੱਤੇ ਚ ਹਮੇਸ਼ਾ ਉਦੋਂ ਢੋਲ ਬਾਜ ਦੇ ਰਹੇ ਹਨ ਜਦੋਂ ਸਤਲੁਜ ਚ ਹੜ੍ਹ ਆਉਂਦਾ ਸੀ ਜਾਂ ਸਰਹੱਦ ਤੇ […]
ਸਤਲੁਜ ਤੋਂ ਪਾਰ ਦੇ ਪਿੰਡਾਂ ਚ ਪਹਿਲੀ ਦਫ਼ਾ ਕਿਸੇ ਲੜਕੀ ਨੇ ਡਾਕਟਰੀ ਦੀ ਪੜ੍ਹਾਈ ਸ਼ੁਰੂ ਕੀਤੀ; ਨੀਟ ‘ਚ ਪੰਜਾਬ ਚੋਂ 72 ਵਾਂ ਰੈਂਕ
ਬਠਿੰਡਾ ਸਰਹੱਦੀ ਪਿੰਡ ਦੋਨਾ ਨਾਨਕਾ ਵਿੱਚ ਪਹਿਲੀ ਦਫ਼ਾ ਖੁਸ਼ੀ ਦੇ ਢੋਲ ਵੱਜੇ ਹਨ ਸਰਹੱਦੀ ਖਿੱਤੇ ਚ ਹਮੇਸ਼ਾ ਉਦੋਂ ਢੋਲ ਬਾਜ ਦੇ ਰਹੇ ਹਨ ਜਦੋਂ ਸਤਲੁਜ ਚ ਹੜ੍ਹ ਆਉਂਦਾ ਸੀ ਜਾਂ ਸਰਹੱਦ ਤੇ ਤਣਾਅ ਮੌਕੇ ਚੌਕਸੀ ਦੇ ਢੋਲ ਖੜਕਦੇ ਸਨ।ਆਫ਼ਤਾਂ ਸਮੇਂ ਵੀ ਇਨ੍ਹਾਂ ਪਿੰਡਾਂ ਚ ਢੋਲ ਖੜਕਦਾ ਰਿਹਾ। ਸਰਹੱਦੀ ਪਿੰਡਾਂ ਵਿੱਚ ਪਹਿਲੀ ਵਾਰ ਕਿਧਰੋਂ ਕੋਈ ਖੁਸ਼ੀ ਦੀ ਹਵਾ ਰੁਮਕੀ ਹੈ ਦੋਨਾਂ ਨਾਨਕਾ ਦੀ ਧੀ ਦਾ ਵੈਟਰਨਰੀ ਡਾਕਟਰ ਬਣਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਚ ਦਾਖਲਾ ਹੋਇਆ ਹੈ। ਸਤਲੁਜ ਤੋਂ ਪਾਰ ਦੇ ਸਰਹੱਦੀ ਪਿੰਡਾਂ ਚੋਂ ਮੈਡੀਕਲ ਵਿੱਦਿਆ ਲੈਣ ਵਾਲੀ ਇਹ ਪਹਿਲੀ ਲੜਕੀ ਸਤਨਾਮ ਕੌਰ ਹੈ। ਮੈਡੀਕਲ ਦੇ ਮੁਕਾਬਲੇ ਦੀ ਪ੍ਰਵੇਸ਼ ਪ੍ਰੀਖਿਆ ਨੀਟ ਦੇ ਰਾਖਵੇਂ ਵਰਗ ਚ ਪੰਜਾਬ ਚੋਂ ਇਸ ਲੜਕੀ ਦਾ ਵਾਂ 72 ਰੈਂਕ ਹੈ। ਫਾਜ਼ਿਲਕਾ ਦੇ ਪਿੰਡ ਦੋਨਾਂ ਨਾਨਕਾ ਦੀ ਇਸ ਧੀ ਨੇ ਨਵੇਂ ਰਾਹ ਖੋਲ੍ਹੇ ਹਨ।ਸਤਨਾਮ ਕੌਰ ਉਰਫ਼ ਸੰਤੋ ਨੇ ਸਰਹੱਦੀ ਖਿੱਤੇ ਦੀਆਂ ਹੋਰਨਾਂ ਧੀਆਂ ਲਈ ਉਮੀਦ ਦੀ ਖਿੜਕੀ ਖੋਲ ਲਈ ਹੈ,ਜਿਨ੍ਹਾਂ ਨੂੰ ਪਿੰਡ ਦੀ ਜੂਹ ਚੋਂ ਬਾਹਰ ਨਿਕਲਣ ਦਾ ਕਦੇ ਚੇਤਾ ਵੀ ਨਹੀਂ ਆਇਆ ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਦਾ ਨੈਸ਼ਨਲ ਐਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਜਦੋਂ ਯੂਨੀਵਰਸਿਟੀ ਚ ਦਾਖਲਾ ਹੋਣ ਮਗਰੋਂ ਇਸ ਲੜਕੀ ਨੂੰ ਲੈ ਕੇ ਪਿੰਡ ਪੁੱਜਾ ਤਾਂ ਪਿੰਡ ਦੇ ਲੋਕਾਂ ਨੇ ਖੁਸ਼ੀ ਚ ਢੋਲ ਵਜਾਏ।ਰਾਏ ਸਿੱਖ ਬਰਾਦਰੀ ਦੇ ਲੋਕਾਂ ਨੂੰ ਸਿਰਫ ਇੰਨਾ ਕੁ ਪਤਾ ਸੀ ਕਿ ਪਿੰਡ ਦੀ ਲੜਕੀ ਡਾਕਟਰ ਬਣੇਗੀ ਉਨ੍ਹਾਂ ਲੜਕੀ ਦੇ ਗਲ ਵਿਚ ਨੋਟਾਂ ਦੇ ਹਾਰ ਪਾਏ।
ਲੜਕੀ ਦੇ ਬਜ਼ੁਰਗ ਪਿਤਾ ਬੰਤਾ ਸਿੰਘ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ, ਮਾਂ ਮਾਇਆ ਬਾਈ ਇੰਨੀ ਬਾਗੋਬਾਗ ਸੀ ਜਿਵੇਂ ਕੋਈ ਖ਼ਜ਼ਾਨਾ ਲੱਭ ਗਿਆ ਹੋਵੇ ਸਰਹੱਦੀ ਪਿੰਡਾਂ ਦੇ ਹਰ ਸਹੂਲਤ ਤੋਂ ਵਿਰਵੇ ਪਿੰਡ ਚੋ ਇਹ ਧੀ ਹੁਣ ਰੋਲ ਮਾਡਲ ਬਣਨ ਲੱਗੀ ਹੈ। ਵੇਰਵਿਆਂ ਅਨੁਸਾਰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਟੈਸਟ ਚੋਂ ਇਸ ਲੜਕੀ ਨੇ 12 ਸਥਾਨ ਹਾਸਿਲ ਕੀਤਾ ਜਦੋਂ ਇਹ ਬੱਚੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੀ ਸੀ ਤਾਂ ਅਧਿਆਪਕ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ।ਮੁੱਖ ਅਧਿਆਪਕ ਲਵਜੀਤ ਸਿੰਘ ਗਰੇਵਾਲ ਨੂੰ ਇਸ ਲੜਕੀ ਚੋਂ ਇੱਕ ਉਮੀਦ ਬੱਝੀ ਪਹਿਲੀ ਕਾਮਯਾਬੀ ਉਦੋਂ ਹੱਥ ਲੱਗੀ ਜਦੋਂ ਇਸ ਲੜਕੀ ਨੇ ਪੰਜਵੀਂ ਦੀ ਪ੍ਰੀਖਿਆ ਵਿੱਚੋਂ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਉਸਨੇ 450 ਅੰਕਾਂ ਚੋਂ 446 ਅੰਕ ਹਾਸਲ ਕੀਤੇ।
ਪ੍ਰਵਾਸੀ ਭਾਰਤੀ ਗੁਰਜੀਤ ਸਿੰਘ ਢੀਂਡਸਾ ਅਤੇ ਲਖਵਿੰਦਰ ਸਿੰਘ ਗਿੱਲ ਨੇ ਇਸ ਲੜਕੀ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਭਰੋਸਾ ਦਿੱਤਾ।ਅਕਾਲ ਅਕੈਡਮੀ ਬੜੂ ਸਾਹਿਬ ਵਿੱਚ ਇਸ ਲੜਕੀ ਦਾ ਛੇਵੀਂ ਕਲਾਸ ਵਿੱਚ ਦਾਖਲਾ ਕਰਾਇਆ ਗਿਆ। ਉਸ ਨੇ ਮੈਡੀਕਲ ਵਰਗ ਵਿੱਚ ਬਾਰ੍ਹਵੀਂ ਦੀ ਪ੍ਰੀਖਿਆ ਚੋਂ 93 ਫ਼ੀਸਦੀ ਅੰਕ ਹਾਸਲ ਕੀਤੇ।ਉਪਰੰਤ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਲਈ ਚੰਡੀਗੜ੍ਹ ਚ ਲੜਕੀ ਨੂੰ ਦੋਨਾ ਨਾਨਕਾ ਸਕੂਲ ਦੇ ਅਧਿਆਪਕਾਂ ਨੇ ਕੋਚਿੰਗ ਦਿਵਾਉਣੀ ਸ਼ੁਰੂ ਕੀਤੀ ਕੋਚਿੰਗ ਦਾ ਸਾਰਾ ਖਰਚਾ ਸਕੂਲ ਦੇ ਅਧਿਆਪਕਾਂ ਨੇ ਚੁੱਕਿਆ।ਸਤਲੁਜ ਪਾਰ ਦੇ ਪਿੰਡਾਂ ਦਾ ਇਹ ਹਾਲ ਹੈ ਕਿ ਦੋ ਵਰ੍ਹੇ ਪਹਿਲਾਂ ਹੀ ਸਾਰੇ ਪਿੰਡਾਂ ਨੂੰ ਇੱਕ ਸੀਨੀਅਰ ਸੈਕੰਡਰੀ ਸਕੂਲ ਨਸੀਬ ਹੋਇਆ ਹੈ ਲੋਕਾਂ ਨੂੰ ਨਾ ਹੀ ਬੌਧਿਕ ਸੋਝੀ ਹੈ ਤੇ ਨਾ ਹੀ ਕੋਈ ਸੁਵਿਧਾ ਹੈ।ਕਿਸੇ ਲੜਕੀ ਨੇ ਪਹਿਲਾਂ ਕਦੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕਰਨ ਦਾ ਸੁਪਨਾ ਵੀ ਨਹੀਂ ਦੇਖਿਆ ਸੀ ਦੋਨਾਂ ਨਾਨਕਾ ਦੇ ਪ੍ਰਾਇਮਰੀ ਸਕੂਲ ਦੀ ਝੰਡੀ ਹੋਣ ਮਗਰੋਂ ਲੜਕੀਆਂ ਨੇ ਸੁਪਨੇ ਲੈਣੇ ਸ਼ੁਰੂ ਕੀਤੇ।ਇੱਕ ਲੜਕੀ ਬੀ ਐਸ ਸੀ ਨਰਸਿੰਗ ਕਰਨ ਲੱਗੀ ਹੈ ਲੋਕ ਦੱਸਦੇ ਹਨ ਕਿ ਇਨ੍ਹਾਂ ਪਿੰਡਾਂ ਵਿੱਚੋਂ ਕੋਈ ਟਾਵਾਂ ਹੀ ਪੋਸਟ ਗ੍ਰੈਜੁਏਟ ਹੋਵੇਗਾ।ਸਤਨਾਮ ਕੌਰ ਦੇ ਮਾਪੇ ਵੀ ਕਾਫੀ ਗਰੀਬ ਹਨ ਕਰਜ਼ਾ ਚੁੱਕ ਕੇ ਮਾਪਿਆਂ ਨੇ ਹੁਣ ਦੋ ਕਮਰੇ ਬਣਾਏ ਹਨ।