ਅਕਾਲ ਅਕੈਡਮੀ ‘ਚ ਸਾਲਾਨਾ ਖੇਡ ਸਮਾਰੋਹ ਕਲਗੀਧਰ ਟ੍ਰਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾਂ ਸਾਹਿਬ (ਪੰਜਾਬੀ ਮਾਧਿਅਮ) ਵਿਖੇ ੧੮ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਦਿਨੇਸ਼ ਗੁਪਤਾ ਇੰਚਾਰਜ਼ ਸਿਵਲ ਹਸਪਤਾਲ ਸੁਨਾਮ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਬਲਜੀਤ ਕੌਰ ਅੰਗਰੇਜ਼ੀ ਮਾਧਿਅਮ ਅਤੇ ਪ੍ਰਿੰਸੀਪਲ ਬੇਅੰਤ ਕੌਰ ਪੰਜਾਬੀ ਮਾਧਿਅਮ ਨੇ ਮੁੱਖ ਮਹਿਮਾਨ ਦਾ ਸੁਆਗਤ […]

ਅਕਾਲ ਅਕੈਡਮੀ ‘ਚ ਸਾਲਾਨਾ ਖੇਡ ਸਮਾਰੋਹ

ਕਲਗੀਧਰ ਟ੍ਰਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾਂ ਸਾਹਿਬ (ਪੰਜਾਬੀ ਮਾਧਿਅਮ) ਵਿਖੇ ੧੮ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਦਿਨੇਸ਼ ਗੁਪਤਾ ਇੰਚਾਰਜ਼ ਸਿਵਲ ਹਸਪਤਾਲ ਸੁਨਾਮ ਨੇ ਸ਼ਿਰਕਤ ਕੀਤੀ।

ਪ੍ਰਿੰਸੀਪਲ ਬਲਜੀਤ ਕੌਰ ਅੰਗਰੇਜ਼ੀ ਮਾਧਿਅਮ ਅਤੇ ਪ੍ਰਿੰਸੀਪਲ ਬੇਅੰਤ ਕੌਰ ਪੰਜਾਬੀ ਮਾਧਿਅਮ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ। ਇਸ ਮੌਕੇ ਅੰਡਰ -੧੭ ਲੜਕੀਆਂ ਦੇ ਫੁੱਟਬਾਲ ਮੁਕਾਬਲਿਆਂ ‘ਚ ਅਭੈ ਹਾਊਸ, ਬਾਸਕਿਟ ਬਾਲ ਮੁਕਾਬਲਿਆਂ ‘ਚ ਅਜੈ ਹਾਊਸ ਅਤੇ ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ‘ਚ ਅਮੁੱਲ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਰਿਲੇਅ ਰੇਸ, ੧੦੦ ਮੀਟਰ ਦੌੜ, ੨੦੦ ਮੀਟਰ ਅਤੇ ੪੦੦ ਮੀਟਰ ਦੌੜ, ਲੰਮੀ ਛਾਲ, ਉੱਚੀ ਛਾਲ ਮੁਕਾਬਲੇ ਵੀ ਕਰਵਾਏ ਗਏ।ਸੀਨੀਅਰ ਗਰੁੱਪ ‘ਚ ਸਰਬੋਤਮ ਐਥਲੀਟ ਲੜਕੀਆਂ ਚੋਂ ਅਮੁੱਲ ਹਾਊਸ ਦੀ ਧਰਮਪ੍ਰੀਤ ਕੌਰ ਅਤੇ ਲੜਕਿਆਂ ਚੋਂ ਅਭੈ ਹਾਊਸ ਦੇ ਤੇਜਿੰਦਰ ਸਿੰਘ ਨੂੰ ਚੁਣਿਆ।

ਇਸੇ ਤਰ੍ਹਾਂ ਯੂਨੀਅਰ ਗਰੁੱਪ ‘ਚ ਲੜਕੀਆਂ ਚੋਂ ਅਮੁੱਲ ਹਾਊਸ ਦੀ ਕੋਮਲਪ੍ਰੀਤ ਕੌਰ ਅਤੇ ਲੜਕਿਆਂ ਚੋਂ ਅਭੈ ਹਾਊਸ ਦੇ ਜਸ਼ਨ ਸਿੰਘ ਨੂੰ ਸਰਬੋਤਮ ਐਥਲੀਟ ਵਜੋਂ ਚੁਣਿਆ ਗਿਆ।ਓਵਰ ਆਲ ਟ੍ਰਾਫ਼ੀ ਦਾ ਖਿਤਾਬ ਅਮੁੱਲ ਹਾਊਸ ਨੇ ਪ੍ਰਾਪਤ ਕੀਤਾ।

ਡਾ. ਦਿਨੇਸ਼ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆਂ ਕਿ ਖੇਡਾਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹਨ, ਇਸ ਲਈ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਂਦੇ ਰਹਿਣਾ ਚਾਹੀਦਾ ਹਾਂ, ਕਿਉਂਕਿ ਖੇਡਾਂ ਰਾਹੀਂ ਸਰੀਰਿਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ, ਉਨ੍ਹਾਂ ਆਪਣੇ ਵਿਦਿਆਰਥੀ ਜੀਵਨ ਦੀਆਂ ਕੁਝ ਯਾਦਾਂ ਵੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ।

ਇਸ ਦੌਰਾਨ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।ਇਸ ਮੌਕੇ ਮੁੱਖ ਮਹਿਮਾਨ ਵਜੋਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।ਇਸ ਮੌਕੇ ਵਾਇਸ ਪ੍ਰਿੰਸੀਪਲ ਮਨਜੀਤ ਕੌਰ ਹੋਡਲਾ ਅਤੇ ਸਮੂਹ ਸਟਾਫ਼ ਆਦਿ ਹਾਜ਼ਰ ਸੀ।

~ Jasvinder Singh,
~ Cheema Sahib