ਧਰਮਗੜ•, 1 ਅਗਸਤ (ਗੁਰਜੀਤ ਸਿੰਘ ਚਹਿਲ) – ਵਿਸਵ ਦੀ 5ਵੀਂ ਮਹਾਨ ਸਿੱਖ ਸਖਸੀਅਤ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਨੂੰ ਚੀਮਾ ਮੰਡੀ ਵਿਖੇ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਵਿਖੇ ਪ੍ਰਬੰਧਕਾਂ ਵਲੋ ਮੱਥਾ ਨਾ ਟੇਕਣ ਦੇਣ ਦੀ ਵਾਪਰੀ ਮੰਦਭਾਗੀ ਘਟਨਾ ਨਾਲ ਸਿੱਖ ਧਰਮ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ […]

ਧਰਮਗੜ•, 1 ਅਗਸਤ (ਗੁਰਜੀਤ ਸਿੰਘ ਚਹਿਲ) – ਵਿਸਵ ਦੀ 5ਵੀਂ ਮਹਾਨ ਸਿੱਖ ਸਖਸੀਅਤ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਨੂੰ ਚੀਮਾ ਮੰਡੀ ਵਿਖੇ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਵਿਖੇ ਪ੍ਰਬੰਧਕਾਂ ਵਲੋ ਮੱਥਾ ਨਾ ਟੇਕਣ ਦੇਣ ਦੀ ਵਾਪਰੀ ਮੰਦਭਾਗੀ ਘਟਨਾ ਨਾਲ ਸਿੱਖ ਧਰਮ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਵੱਖ-ਵੱਖ ਆਗੂਆਂ ਨੇ ਪੁਰਜੋਰ ਸਬਦਾਂ ਚ ਨਿਖੇਧੀ ਕਰਦਿਆਂ ਇਸ ਘਟਨਾ ਨੂੰ ਬਹੁਤ ਹੀ ਸਰਮਨਾਕ ਘਟਨਾ ਦੱਸਿਆ ਹੈ ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤਿੰ੍ਰਗ ਕਮੇਟੀ ਮੈਬਰ ਜ ਥੇ. ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਲੱਗਾ ਨਿਸਾਨ ਸਾਹਿਬ ਵੇਖ ਕੇ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਨਤਮਸਤਕ ਹੋਣ ਜਾਂ ਲੰਗਰ ਛਕਣ ਲਈ ਆ ਸਕਦਾ ਹੈ ਅਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਵਿਖੇ ਆਉਣ ਤੋ ਨਹੀ ਰੋਕਿਆ ਜਾ ਸਕਦਾ । ਉਨ•ਾਂ ਕਿਹਾ ਕਿ ਗੁਰੂ ਘਰ ਕਿਸੇ ਇਕ ਦਾ ਨਹੀਂ, ਸਗੋ ਇਹ ਚਹੁੰ ਵਰਨਾ ਦਾ ਸਾਂਝਾ ਹੈ । ਇਸ ਲਈ ਹੀ ਅਕਾਲ ਤਖਤ ਸਾਹਿਬ ਦੇ ਚਾਰ ਦਰਵਾਜੇ ਰੱਖੇ ਗਏ ਹਨ ਤਾਂ ਕਿ ਕਿਸੇ ਵੀ ਧਰਮ ਦੇ ਲੋਕ ਆ ਕੇ ਨਤਮਸਤਕ ਹੋ ਸਕਣ । ਉਨ•ਾਂ ਕਿਹਾ ਕਿ ਇਸ ਘਟਨਾ ਤੋ ਘਿਨਾਉਣੀ ਘਟਨਾ ਕੀ ਹੋ ਸਕਦੀ ਹੈ ਕਿ ਇਕ ਸਿੱਖ ਨੂੰ ਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਨਹੀਂ ਟੇਕਣ ਦਿੱਤਾ ਗਿਆ ।

IMG-20160802-WA0001

ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਜਸਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਅਸੀ ਬਚਪਨ ਤੋਂ ਹੀ ਇਹ ਸੁਣਦੇ ਆ ਰਹੇ ਹਾਂ ਕਿ ਗੁਰੂ-ਘਰ ਸਭ ਲਈ ਸਾਂਝੇ ਹੁੰਦੇ ਹਨ, ਇਥੇ ਕੋਈ ਵੀ ਵਿਅਕਤੀ ਬਿਨਾਂ ਕਿਸੇ ਵਿਤਕਰੇ ਦੇ ਆ ਜਾ ਸਕਦਾ ਹੈ, ਪਰ ਉਸ ਵੇਲੇ ਇਹ ਗੱਲ ਸਭ ਲਈ ਹੈਰਾਨੀ ਤੇ ਦੁੱਖ ਵਾਲੀ ਬਣ ਗਈ ਜਦੋਂ ਬਾਬਾ ਇਕਬਾਲ ਸਿੰਘ ਅਤੇ ਉਨ•ਾਂ ਨਾਲ ਹੋਰ ਸੰਗਤ ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਚੀਮਾ ਸਾਹਿਬ ਵਿਖੇ ਨਤਮਸਤਕ ਹੋਣ ਗਏ ਤਾਂ ਉਥੇ ਕਾਬਜ ਗੁਰਦੁਆਰਾ ਪ੍ਰਬੰਧਕਾਂ ਨੇ ਬਾਬਾ ਜੀ ਨੂੰ ਮੱਥਾ ਟੇਕਣ ਤੋਂ ਰੋਕਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਅੰਦਰ ਤੋਂ ਬੰਦ ਕਰ ਲਏ ਤੇ ਬਾਬਾ ਜੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੀ ਨਾ ਹੋਣ ਦਿੱਤਾ । ਇਸ ਲਈ ਇਸ ਘਟਨਾ ਦੀ ਜਿੰਨ•ੀ ਨਿਖੇਧੀ ਹੋ ਸਕੇ ਥੋੜ•ੀ ਹੈ ।

ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਭਾ ਦੇ ਸੁਬਾ ਪ੍ਰਧਾਨ ਭਾਈ ਜਗਮੇਲ ਸਿੰਘ ਛਾਜਲਾ ਨੇ ਕਿਹਾ ਕਿ ਸਾਰੇ ਹੀ ਰਾਗੀ-ਢਾਡੀ ਤੇ ਪ੍ਰਚਾਰਕ ਲੋਕਾਂ ਨੂੰ ਦੱਸਦੇ ਹਨ ਕਿ ਗੁਰੂ ਨਾਨਕ ਦਾ ਘਰ ਸਭ ਲਈ ਸਾਂਝਾ ਤੇ ਖੁੱਲ•ਾ ਹੈ, ਇਥੇ ਕਿਸੇ ਜਾਤ, ਧਰਮ, ਨਸਲ, ਦੇਸ਼ ਅਤੇ ਫਿਰਕੇ ਦੇ ਕਿਸੇ ਵਿਅਕਤੀ ਨੂੰ ਆਉਣ ਤੋਂ ਕੋਈ ਮਨਾਹੀ ਨਹੀਂ ਹੈ ਪ੍ਰਤੂੰ ਗੁਰਦੁਆਰਾ ਸਾਹਿਬ ਜਨਮ ਅਸਥਾਨ ਦੇ ਪ੍ਰਬੰਧਕਾਂ ਨੇ ਬਜ਼ੁਰਗ ਸਿੱਖ ਅਤੇ ਸੰਗਤ ਨੂੰ ਹੀ ਗੁਰੂ ਨਾਨਕ ਦੇ ਘਰ ਜਾਣ ਤੋਂ ਰੋਕ ਕੇ ਸਿੱਖੀ ਦੇ ਇਸ ਮਹਾਨ ਫਲਸਫੇ ਤੇ ਮਰਿਯਾਦਾ ਨੂੰ ਧੁੰਦਲਾ ਕੀਤਾ ਹੈ ।ਸੋ, ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਭਾ ਵਲੋ ਇਸ ਘਟਨਾ ਦੀ ਪੁਰਜੋਰ ਸ਼ਬਦਾਂ ਚ ਨਿਖੇਧੀ ਕੀਤੀ ਜਾਂਦੀ ਹੈ । ਅਗਰ ਕੋਈ ਆਪਸ ਚ ਕਿਸੇ ਤਰ•ਾਂ ਦਾ ਕੋਈ ਤਕਰਾਰ ਹੈ ਤਾਂ ਉਹ ਮਿਲ ਬੈਠ ਕੇ ਨਿਪਟਾ ਲੈਣਾ ਚਾਹੀਦਾ ਹੈ ।

ਮਿਲਕ ਪਲਾਂਟ ਸੰਗਰੂਰ ਦੇ ਚੇਅਰਮੈਨ ਖੁਸ਼ਪਾਲ ਸਿੰਘ ਬੀਰ ਕਲਾਂ ਨੇ ਕਿਹਾ ਕਿ ਦੇਸ ਆਜਾਦ ਹੋਣ ਤੋ ਪਹਿਲਾਂ ਜੋ ਕੁੱਝ ਅੰਗਰੇਜ਼ਾਂ ਦੀ ਸ਼ਹਿ ‘ਤੇ ਮਹੰਤ ਕਰਿਆ ਕਰਦੇ ਸਨ, ਉਹ ਕੁੱਝ ਹੀ ਅੱਜ ਹੋ ਰਿਹਾ ਹੈ । ਇਕ ੯੨ ਸਾਲ ਦੇ ਬਜੁਰਗ ਨੂੰ ਜਿਸ ਨੇ ਆਪਣੀ ਸਾਰੀ ਉਮਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਤੇ ਚੜ•ਦੀਕਲਾ ਲਈ ਲੇਖੇ ਲਾ ਦਿੱਤੀ, ਗੁਰੂ-ਘਰ ਵਿਚ ਨਤਮਸਤਕ ਹੋਣ ਤੋਂ ਰੋਕ ਕੇ ਸਿੱਖੀ ਦੀ ਉਸ ਮਹਾਨ ਪ੍ਰੰਪਰਾ ਤੇ ਮਰਿਯਾਦਾ ਦਾ ਘਾਣ ਕੀਤਾ ਹੈ।ਇਸ ਲਈ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ।

ਸ੍ਰੋਮਣੀ ਅਕਾਲੀ ਦਲ ਦੇ ਜਿਲ•ਾ ਪ੍ਰੀਸਦ ਮੈਬਰ ਬਿੱਕਰ ਸਿੰਘ ਢਿਲੋ ਪਾਟਿਆਵਾਲੀ ਨੇ ਕਿਹਾ ਕਿ ਬਾਬਾ ਇਕਬਾਲ ਸਿੰਘ ਨਾਲ ਚੀਮਾ ਸਾਹਿਬ ਵਿਖੇ ਜੋ ਘਟਨਾ ਵਾਪਰੀ ਹੈ, ਇਸ ਨੇ ਹਰ ਇਕ ਸਿੱਖ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ । ਉਨ•ਾਂ ਕਿਹਾ ਕਿ ਗੁਰਦੁਆਰਾ ਜਨਮ ਅਸਥਾਨ ਦੇ ਪ੍ਰਬੰਧਕਾਂ ਵਲੋ ਬਾਬਾ ਜੀ ਨੂੰ ਨਤਮਸਤਕ ਹੋਣ ਤੋ ਬਿਲਕੁਲ ਨਹੀ ਸੀ ਰੋਕਣਾ ਚਾਹੀਦਾ ਅਤੇ ਜੇਕਰ ਕੋਈ ਗੱਲਬਾਤ ਸੀ ਉਸ ਨੂੰ ਮਿਲ-ਬੈਠ ਕੇ ਹੱਲ ਕਰਨ ਚ ਹੀ ਭਲਾਈ ਸੀ ।