ਸਿਮਰਨ ਨੇ ਛੋਟੀ ਉਮਰੇ ਵਿਸ਼ਾਲ ਸਮਾਜ ਨੂੰ ਕਵਿਤਾ ‘ਬੇਟੀ ਬਚਾਉ ਤੇ ਬੇਟੀ ਪੜਾਉ’ ਰਾਂਹੀ ਜਾਗਰੂਕ ਕਰਨ ਦਾ ਕੀਤਾ ਯਤਨ ਅਕਾਲ ਅਕੈਡਮੀ ਸੁਨੀਆਣਾ ਦੀ ਛੇਵੀਂ ਕਲਾਸ ਦੀ ਵਿਦਿਆਰਥ ਸਿਮਰਨ ਕਾਲਰਾ ਨੇ ‘ਬੇਟੀ ਬਚਾਉ ਤੇ ਬੇਟੀ ਪੜਾਉ’ ਦੇ ਨਾਮ ਹੇਠ ਇਕ ਕਵਿਤਾ ਰਾਂਹੀ ਸਾਡੇ ਸਮਾਜ ਨੂੰ ਜਾਗਰੂਕ ਕਰਨ ਲਈ ਹੰਭਲਾ ਮਾਰਿਆ ਹੈ।ਬੱਚੀ ਨੇ ਲਿਖਿਆ ਹੈ ਬੇਟੀ ਸਭ […]

ਸਿਮਰਨ ਨੇ ਛੋਟੀ ਉਮਰੇ ਵਿਸ਼ਾਲ ਸਮਾਜ ਨੂੰ ਕਵਿਤਾ ‘ਬੇਟੀ ਬਚਾਉ ਤੇ ਬੇਟੀ ਪੜਾਉ’ ਰਾਂਹੀ ਜਾਗਰੂਕ ਕਰਨ ਦਾ ਕੀਤਾ ਯਤਨ

ਅਕਾਲ ਅਕੈਡਮੀ ਸੁਨੀਆਣਾ ਦੀ ਛੇਵੀਂ ਕਲਾਸ ਦੀ ਵਿਦਿਆਰਥ ਸਿਮਰਨ ਕਾਲਰਾ ਨੇ ‘ਬੇਟੀ ਬਚਾਉ ਤੇ ਬੇਟੀ ਪੜਾਉ’ ਦੇ ਨਾਮ ਹੇਠ ਇਕ ਕਵਿਤਾ ਰਾਂਹੀ ਸਾਡੇ ਸਮਾਜ ਨੂੰ ਜਾਗਰੂਕ ਕਰਨ ਲਈ ਹੰਭਲਾ ਮਾਰਿਆ ਹੈ।ਬੱਚੀ ਨੇ ਲਿਖਿਆ ਹੈ ਬੇਟੀ ਸਭ ਤੋਂ ਪਿਆਰੀ ਹੁੰਦੀ ਹੈ ਸੋ ਕੋਈ ਉਸਨੂੰ ਇਕ ਅਤਿਆਚਾਰੀ ਬਣ ਕੇ ਨਹੀਂ ਮਾਰਨਾ ਚਾਹੀਦਾ।ਉਸ ਦੁਆਰਾ ਇਹ ਸਾਬਿਤ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਭਰੂਣ ਹੱਤਿਆ ਸਮਾਜ ਉੱਤੇ ਇਕ ਕਲੰਕ ਹੈ ਜਿਸ ਨੂੰ ਖਤਮ ਕਰਨ ਲਈ ਜਾਗਰੂਕਤਾ ਦਾ ਫੈਲਾਅ ਕਰਨਾ ਬੜਾ ਲਾਜ਼ਮੀ ਹੈ।ਇੰਨੀ ਛੋਟੀ ਉਮਰੇ ਵਿਸ਼ਾਲ ਸਮਾਜ ਨੂੰ ਜਾਗਰੂਕ ਕਰਨ ਦਾ ਇਸ ਬੱਚੀ ਦਾ ਇਹ ਉਪਰਾਲਾ ਬੜਾ ਪ੍ਰਸ਼ੰਸ਼ਾਯੋਗ ਹੈ।
ਅਕਾਲ ਅਕੈਡਮੀ ਵਲੋਂ ਹਰ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਸੁਭਾਅ,ਸ਼ੌਕ ਆਦਿ ਮੁਤਾਬਿਕ ਬੱਚਿਆਂ ਦੀ ਕਲਾ ਨੂੰ ਉਭਾਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਵਲੋਂ ਲੜਕੇ ਤੇ ਲੜਕੀ ਵਿਚ ਕੋਈ ਭੇਦ-ਭਾਵ ਨਾ ਰੱਖਣ ਲਈ ਸੰਗਤਾਂ ਨੂੰ ਸਿੱਖਿਆ ਦਿਤੀ ਜਾਂਦੀ ਹੈ।