ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਵਿਚ ਜਨਮ ਦਿਨ ਮੌਕੇ ਪੌਦੇ ਲਗਾਉਣ ਦਾ ਪੈਦਾ ਹੋਇਆ ਰੁਝਾਨ ਅਕਾਲ ਅਕੈਡਮੀ ਥੇਹ ਕਲੰਦਰ ਪ੍ਰਿੰਸੀਪਲ ਗੁਰਜੀਤ ਕੌਰ ਦੀ ਅਗਵਾਈ ਵਿਚ ਪੌਦੇ ਲਗਵਾਏ ਗਏ।ਦੱਸਣਯੋਗ ਹੈ ਕਿ ਇੱਥੇ ਵਿਦਿਆਰਥੀਆਂ ਨੂੰ ਆਪਣੇ ਜਨਮ ਦਿਨ ਮੌਕੇ ਰੁੱਖ ਲਗਾਉਣ ਜਾਣ ਪ੍ਰੇਰਿਤ ਕੀਤਾ ਜਾਂਦਾ ਹੈ। ਗ੍ਰੇਡ 5 ਤੋਂ 6 ਵੇਂ ਅਤੇ 7 ਵੇਂ ਸਾਲ ਦੇ […]

ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਵਿਚ ਜਨਮ ਦਿਨ ਮੌਕੇ ਪੌਦੇ ਲਗਾਉਣ
ਦਾ ਪੈਦਾ ਹੋਇਆ ਰੁਝਾਨ

ਅਕਾਲ ਅਕੈਡਮੀ ਥੇਹ ਕਲੰਦਰ ਪ੍ਰਿੰਸੀਪਲ ਗੁਰਜੀਤ ਕੌਰ ਦੀ ਅਗਵਾਈ ਵਿਚ ਪੌਦੇ ਲਗਵਾਏ ਗਏ।ਦੱਸਣਯੋਗ ਹੈ ਕਿ ਇੱਥੇ ਵਿਦਿਆਰਥੀਆਂ ਨੂੰ ਆਪਣੇ ਜਨਮ ਦਿਨ ਮੌਕੇ ਰੁੱਖ ਲਗਾਉਣ ਜਾਣ ਪ੍ਰੇਰਿਤ ਕੀਤਾ ਜਾਂਦਾ ਹੈ। ਗ੍ਰੇਡ 5 ਤੋਂ 6 ਵੇਂ ਅਤੇ 7 ਵੇਂ ਸਾਲ ਦੇ ਵਿਦਿਆਰਥੀ ਸਕੂਲ ਕੈਂਪਸ ਵਿਚ ਆਪਣੇ ਜਨਮ ਦਿਨ’ ਤੇ ਕੁਝ ਪੌਦੇ ਲਗਾਉਂਦੇ ਹਨ।ਇਹ ਬੱਚਿਆਂ ਤੇ ਵਿਦਿਆਰਥੀਆਂ ਅੰਦਰ ਚੰਗਾ ਰੁਝਾਨ ਹੈ ਅਤੇ ਉਹ ਛੋਟੀ ਉਮਰ ਵਿਚ ਹੀ ਸਮਾਜ ਲਈ ਕੁਝ ਕਰਨ ਲਈ ਜਾਗਰੂਕ ਹੋ ਜਾਂਦੇ ਹਨ। ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਵਿਚ ਜਨਮ ਦਿਨ ਜਾਂ ਕੋਈ ਹੋਰ ਖੁਸ਼ੀ ਦੇ ਸਮਾਗਮ ਮੌਕੇ ਬੱਚਿਆਂ ਅੰਦਰ ਪੌਦੇ ਲਗਾਉਣ ਦਾ ਰੁਝਾਨ ਵੀ ਵੱਧ ਰਿਹਾ ਹੈ।ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਸੰਗਤਾਂ ਨੂੰ ਜਿੱਥੇ ਨਾਮ ਬਾਣੀ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ ਉੱਥੇ ਉਹ ਸੰਗਤਾਂ ਵਿਚ ਸਮਾਜ ਪ੍ਰਤੀ ਬਣਦੇ ਫਰਜ਼ਾਂ ਪ੍ਰਤੀ ਜਾਗਰੂਕ ਵੀ ਕਰਦੇ ਹਨ।