ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹਨਾਂ ਨੇ ਦੁਨੀਆ ਨੂੰ ਸਮਝਾਇਆ ਇਕ ਉਅੰਕਾਰ ਦਾ ਪਾਠ ਪੜ੍ਹਾਇਆ ਤੇ ਮਾਨਸ ਕੀ ਜਾਤ ਇਕ ਹੈ ਬਤਾਇਆ ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ, ਜਿਹਨਾਂ ਗਰੀਬਾਂ ਨੂੰ ਗਲੇ ਨਾਲ ਲਾਇਆ ਤੇ ਔਰਤ ਨੂੰ ਹਕ਼ ਦਿਲਾਇਆ ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰ ਦਾਸ ਜੀ, ਪਹਿਲੇ ਪੰਗਤ ਤੇ ਫਿਰ ਸੰਗਤ ਇਹ […]
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ
ਜਿਹਨਾਂ ਨੇ ਦੁਨੀਆ ਨੂੰ ਸਮਝਾਇਆ
ਇਕ ਉਅੰਕਾਰ ਦਾ ਪਾਠ ਪੜ੍ਹਾਇਆ
ਤੇ ਮਾਨਸ ਕੀ ਜਾਤ ਇਕ ਹੈ ਬਤਾਇਆ
ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ,
ਜਿਹਨਾਂ ਗਰੀਬਾਂ ਨੂੰ ਗਲੇ ਨਾਲ ਲਾਇਆ
ਤੇ ਔਰਤ ਨੂੰ ਹਕ਼ ਦਿਲਾਇਆ
ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰ ਦਾਸ ਜੀ,
ਪਹਿਲੇ ਪੰਗਤ ਤੇ ਫਿਰ ਸੰਗਤ ਇਹ ਸਮਝਾਇਆ
ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮ ਦਾਸ ਜੀ,
ਆਨੰਦ ਕਾਰਜ਼ ਦੀ ਪ੍ਰਥਾ ਚਲਾਈ
ਅਮ੍ਰਿਤ ਸਰੋਵਰ ਦੀ ਨੀਂਵ ਰਖਾਈ
ਤੇ ਸੇਵਾ ਸਿਮਰਨ ਦੀ ਭਾਵਨਾ ਜਗਾਈ
ਪੰਜਵੀ ਪਾਤਸ਼ਾਹੀ ਸ਼੍ਰੀ ਅਰਜਨ ਦੇਵ ਜੀ,
ਦਸਵੰਧ ਦੇਣ ਦੀ ਪ੍ਰਥਾ ਬਣਾਈ
ਤੇ ਸਿੱਖੀ ਸਿਦਕ ਓਹਨਾਂ ਨੇ ਨਹੀਂ ਹਾਰਿਆ
ਛੇਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਜੀ,
ਮੀਰੀ ਪੀਰੀ ਦੇ ਮਾਲਕ ਹਰਗੋਬਿੰਦ
ਲੋਕਾਂ ਨੂੰ ਆਪਣਾ ਹਕ਼ ਦਿਲਾਇਆ
ਤੇ ਭਗਤੀ ਤੇ ਸ਼ਕਤੀ ਦਾ ਅਰਥ ਸਮਝਾਇਆ
ਸਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰ ਰਾਇ ਜੀ,
ਬਾਣੀ ਦਾ ਮਹਤਵ ਸਮਝਾਇਆ
ਗੁਰੂ ਨਾਲ ਜੁੜ੍ਹਨਾ ਓਹਨਾਂ ਨੇ ਸਿਖਾਇਆ
ਤੇ ਬਾਨੀ ਦੀ ਸੇਵਾ ਕਰਦੇ ਜੀਵਨ ਬਿਤਾਇਆ
ਅਠਵੀੰ ਪਾਤਸ਼ਾਹੀ ਸ਼੍ਰੀ ਗੁਰੂ ਹਰਕਿਸ਼ਨ ਜੀ,
ਦੁਖੀਆਂ ਦਾ ਸਾਰਾ ਦੁਖ ਓਹਨਾਂ ਹਰਿਆ
ਤੇ ਪੰਜ ਸਾਲ ਦੀ ਉਮਰ ਵਿਚ ਗੁਰੂ ਬਣਿਆ
ਨੋਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ,
ਜਿਹਨਾਂ ਨੂੰ ਕਹਿੰਦੇ ਹਿੰਦ ਦੀ ਚਾਦਰ
ਤੇ ਜਿਹਨਾਂ ਦੇਸ਼ ਲਈ ਸ਼ੀਸ਼ ਕਟਾਇਆ
ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਅਮ੍ਰਿਤ ਛਕਾ ਕੇ ਖਾਲਸਾ ਬਨਾਇਆ
ਤੇ ਜ਼ੁਲਮ ਨਹੀ ਸਹਿਨਾਂ ਇਹ ਸਿਖਾਇਆ
ਦਸਾ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,
ਜਿਹਨਾਂ ਦੇ ਹੁਕਮ ਤੇ ਚਲ ਕੇ ਜੀਵਨ ਜਾਚ ਸਿਖਾਇਆ