‘ਸਿਕਲੀਗਰ ਸਿਖਾਂ ਨੂੰ ਪੂਰੇ ਦੇਸ਼ ‘ਚ ਇਕੋ ਜਿਹਾ ਦਰਜਾ ਮਿਲੇ’ – ਡਾ: ਖੁਰਾਣਾ ਇੰਦੋਰ,14 ਨਵੰਬਰ (ਸ਼ੈਰੀ) – ਸਮਾਜ ਦਾ ਇਕ ਅਣਗੋਲਿਆ ਹਿੱਸਾ ਸਿਕਲੀਗਰ ਵੀ ਹਨ, ਜੋ ਗੁਰੂ ਨਾਨਕ ਨਾਮ ਲੇਵਾ ਹਨ, ਪਰ ਸਿੱਖ ਸਮਾਜ ਦੀਆਂ ਸ਼੍ਰੋਮਣੀ ਸੰਸਥਾਵਾਂ ਵਲੋਂ ਉਨਾਂ ਦੀ ਸੰਭਾਲ ਤੇ ਵਿਕਾਸ ਲਈ ਕੋਈ ਦੂਰਗਾਮੀ ਯੋਜਨਾ ਨਹੀਂ ਬਣਾਈ ਗਈ| ਸ਼੍ਰੀ ਗੁਰੂ ਗੋਬਿੰਦ ਸਿੰਘ ਜੀ […]
‘ਸਿਕਲੀਗਰ ਸਿਖਾਂ ਨੂੰ ਪੂਰੇ ਦੇਸ਼ ‘ਚ ਇਕੋ ਜਿਹਾ ਦਰਜਾ ਮਿਲੇ’ – ਡਾ: ਖੁਰਾਣਾ
ਇੰਦੋਰ,14 ਨਵੰਬਰ (ਸ਼ੈਰੀ) – ਸਮਾਜ ਦਾ ਇਕ ਅਣਗੋਲਿਆ ਹਿੱਸਾ ਸਿਕਲੀਗਰ ਵੀ ਹਨ, ਜੋ ਗੁਰੂ ਨਾਨਕ ਨਾਮ ਲੇਵਾ ਹਨ, ਪਰ ਸਿੱਖ ਸਮਾਜ ਦੀਆਂ ਸ਼੍ਰੋਮਣੀ ਸੰਸਥਾਵਾਂ ਵਲੋਂ ਉਨਾਂ ਦੀ ਸੰਭਾਲ ਤੇ ਵਿਕਾਸ ਲਈ ਕੋਈ ਦੂਰਗਾਮੀ ਯੋਜਨਾ ਨਹੀਂ ਬਣਾਈ ਗਈ| ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿਚ ਸ਼ਸ਼ਤਰ ਬਣਾਉਣ ਦੀ ਸੇਵਾ ਕਰਦਿਆਂ ਉਪਰੰਤ ਬੰਦਾ ਸਿੰਘ ਬਹਾਦਰ ਫੇਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਊਨਾਂ ਲੰਬਾ ਸਮਾਂ ਕੌਮ ਦੀ ਸੇਵਾ ਵਿਚ ਲਗਾਇਆ| ਸਿੱਖ ਸਮਾਜ ਲਈ ਇਹ ਬਡ਼ੇ ਮਾਣ ਵਾਲੀ ਗੱਲ ਹੈ ਕਿ ਭੋਪਾਲ ਦੀ ਡਾ: ਹਰਪ੍ਰੀਤ ਕੌਰ ਖੁਰਾਣਾ ਨੇ ਸਿਕਲੀਗਰਾਂ ਤੋ ਪੀ. ਐਚ. ਡੀ. ਕਰਕੇ ਊਨਾਂ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਨੂੰ ਸਮਾਜ ਦੇ ਸਾਹਮਣੇ ਲਿਆਂਦਾ ਹੈ|
ਬਰਕਤਉਲਾ ਯੂਨਿਵਰਸਿਟੀ ਭੋਪਾਲ ਨੇ ਸੋਸ਼ਲ ਸਾਇੰਸ ਵਿਸ਼ੇ ਦੌਰਾਨ ਸਮਾਜ ਸ਼ਾਸ਼ਤਰ ਵਿਚ ਊਨਾਂ ਨੂੰ ਪੀ. ਐਚ. ਡੀ. ਦੀ ਡਿਗਰੀ ਪ੍ਰਧਾਨ ਕੀਤੀ ਹੈ ਊਨਾਂ ਦੇ ਖੋਜ ਡਾ ਵਿਸ਼ਾ “ਸਿਕਲੀਗਰਾਂ ਦੀ ਸਮਾਜਿਕ ਸਥਿਤੀ – ਇਕ ਸਮਾਜ ਸ਼ਾਸਤਰੀ ਅਧਿਐਨ” ਸੀ| ਭੋਪਾਲ ਹੋਸ਼ੰਗਾਬਾਦ ਦੇ ਇਲਾਕੇ ਨੂੰ ਆਧਾਰ ਬਣਾ ਕੇ ਊਨਾਂ ਕਈ ਮਹਤਵਪੂਰਨ ਪਹਿਲੂਆਂ ਨੂੰ ਸਮਜ ਦੇ ਸਾਹਮਣੇ ਲਿਆਂਦਾ ਹੈ|
ਊਨਾਂ ਦੱਸਿਆ ਕਿ ਓਝ ਤਾਂ ਸਿਕਲੀਗਰ ਦੇਸ਼ ਦੇ ਸਾਰੇ ਭਾਗਾਂ ਵਿਚ ਫੈਲੇ ਹੋਏ ਹਨ, ਪਰ ਜਿਆਦਾਤਰ ਪੰਜਾਬ, ਚੰਡੀਗਡ਼੍ਹ, ਹਰਿਆਣਾ, ਹਿਮਾਚਲ, ਜਮੁ ਕਸ਼ਮੀਰ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ,ਕਰਨਾਟਕ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਵਿਚ ਫੈਲੇ ਹੋਏ ਹਨ|
ਇਨ੍ਨਾਂ ਦੀ ਗਿਣਤੀ 5 ਕਰੋਡ਼ ਤੋਂ ਵੀ ਵੱਧ ਹੈ ਇਹ ਜੰਗੀ ਹਥਿਆਰ ਬਣਾਉਣ ਦੇ ਮਾਹਿਰ ਹਨ ਸਿਰਫ ਪੰਜਾਬ ਹਰਿਆਣਾ ਚੰਡੀਗਡ਼੍ਹ ਦਿੱਲੀ ਤੇ ਹਿਮਾਚਲ ਵਿਚ ਵੀ ਇਨ੍ਨਾਂ ਨੂੰ ਪਛੜੀ ਜਾਤੀ ਡਾ ਦਰਜਾ ਪ੍ਰਾਪਤ ਹੈ, ਬਾਕੀ ਸੂਬਿਆਂ ਵਿਚ ਇੰਨਾਂ ਨੂੰ ਆਮ ਸ਼੍ਰੇਣੀ ਦਾ ਦਰਜਾ ਹੈ|
ਡਾ: ਖੁਰਾਣਾ ਨੇ ਡਾ: ਰੁਚੀ ਘੋਸ਼ ਦੇ ਮਾਰਗਦਰਸ਼ਨ ਵਿਚ ਇਹ ਖੋਜ ਦਾ ਕਾਰਜ ਤਕਰੀਬਨ 4 ਸਾਲ ਦੀ ਘਾਲਣਾ ਨਾਲ ਪੂਰਾ ਕੀਤਾ ਹੈ| ਓਨ੍ਹਾਂ ਦੀ ਇਸ ਪ੍ਰਾਪਤੀ ‘ਤੇ ਮੱਧ ਪ੍ਰਦੇਸ਼ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ: ਗੁਰਦੀਪ ਸਿੰਘ ਭਾਟੀਆ, ਮੱਧ ਪ੍ਰਦੇਸ਼ ਪੰਜਾਬੀ ਅਕਾਦਮੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਅਨੰਦ, ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ 16 ਸੰਸਥਾਵਾਂ ਦੀ ਜਥੇਬੰਦੀ ਸਾਂਝ ਦੇ ਸੰਯੋਜਕ ਸ: ਪ੍ਰੀਤਮ ਸਿੰਘ ਛਾਬੜਾ ਸਹਿਤ ਸਿੱਖ ਸਮਾਜ ਦੀਆਂ ਕਈ ਸਮਾਜਿਕ, ਅਕਾਦਮਿਕ ਤੇ ਧਾਰਮਿਕ ਸੰਸਥਾਵਾਂ ਨੇ ਡਾ: ਹਰਪ੍ਰੀਤ ਕੌਰ ਖੁਰਾਣਾ ਨੂੰ ਵਧਾਈ ਦਿੱਤੀ ਹੈ|