ੲਿੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਅਵਾਜ ਮਾਰੀ ਤੇ ਪੁੱਛਿਆ ਕੇ ਮੇਰੀ ਰਾਣੀ ਧੀ ਅੱਜ ਕੱਲ ਗੁਰੂਦੁਆਰੇ ਕਿਓਂ ਨੀ ਜਾਂਦੀ ? ਅੱਗੋਂ ਆਂਹਦੀ ਦਾਦਾ ਜੀ ..ਜੀ ਜਿਹਾ ਨਹੀਂ ਕਰਦਾ ..ਓਥੇ ਲੋਕ ਗੁਰੂ ਦੀ ਗੱਲ ਘੱਟ ਤੇ ਪਾਲੀਟਿਕਸ ਜਿਆਦਾ ਡਿਸਕਸ ਕਰਦੇ ਨੇ , ਘਰੇਲੂ ਝਗੜੇ ਚੁਗਲੀਆਂ ਲੜਾਈਆਂ ਰੌਲਾ ਰੱਪਾ ਦਿਖਾਵਾ ਤੇ ਹੋਰ ਵੀ ਬੜਾ ਕੁਸ਼ ..ਏਦਾਂ […]

ੲਿੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਅਵਾਜ ਮਾਰੀ ਤੇ ਪੁੱਛਿਆ ਕੇ ਮੇਰੀ ਰਾਣੀ ਧੀ ਅੱਜ ਕੱਲ ਗੁਰੂਦੁਆਰੇ ਕਿਓਂ ਨੀ ਜਾਂਦੀ ?
ਅੱਗੋਂ ਆਂਹਦੀ ਦਾਦਾ ਜੀ ..ਜੀ ਜਿਹਾ ਨਹੀਂ ਕਰਦਾ ..ਓਥੇ ਲੋਕ ਗੁਰੂ ਦੀ ਗੱਲ ਘੱਟ ਤੇ ਪਾਲੀਟਿਕਸ ਜਿਆਦਾ ਡਿਸਕਸ ਕਰਦੇ ਨੇ , ਘਰੇਲੂ ਝਗੜੇ ਚੁਗਲੀਆਂ ਲੜਾਈਆਂ ਰੌਲਾ ਰੱਪਾ ਦਿਖਾਵਾ ਤੇ ਹੋਰ ਵੀ ਬੜਾ ਕੁਸ਼ ..ਏਦਾਂ ਲੱਗਦਾ ਜਿਦਾਂ ਗੁਰੂ ਘਰ ਬੱਸ ਏਹੀ ਕੁਝ ਲਈ ਹੀ ਰਹਿ ਗਿਆ ਹੋਏ ..ਬਸ ਸਭ ਕੁਝ ਝੂਠਾ ਜਿਹਾ ਲੱਗਦਾ ..ਤੁਸੀਂ ਹੀ ਦੱਸੋ ਏਦਾਂ ਕਿਓਂ ਹੁੰਦਾ ਹੈ ?

ਗਹਿਰ ਗੰਭੀਰ ਅਵਸਥਾ ਵਿਚ ਜਾਂਦਾ ਬਜ਼ੁਰਗ ਅਗਲੇ ਦਿਨ ਆਪਣੀ ਪੋਤਰੀ ਨੂੰ ਇਹ ਕਹਿ ਕੇ ਗੁਰੂ ਘਰ ਲੈ ਗਿਆ ਕੇ ਚੱਲ ਬੀਬਾ ਅੱਜ ਤੇਰੇ ਸੁਆਲਾਂ ਦਾ ਜੁਆਬ ਲੱਭਦੇ ਹਾਂ ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ !
ਬਜ਼ੁਰਗ ਨੇ ਉਸਨੂੰ ਪਾਣੀ ਨਾਲ ਨੱਕੋ ਨੱਕ ਭਰਿਆ ਗਲਾਸ ਫੜਾ ਦਿੱਤਾ ਤੇ ਆਖਿਆ ਕੇ ਪੁੱਤ ਇਹ ਫੜ ਤੇ ਦੀਵਾਨ ਹਾਲ ਵਿਚ ਬੈਠੀ ਸੰਗਤ ਦੁਆਲੇ ਦੋ ਚੱਕਰ ਕੱਟਣਾ ਪਊ ਪਰ ਇੱਕ ਚੀਜ ਦਾ ਖਿਆਲ ਰੱਖੀਂ ਕੇ ਜੇ ਇੱਕ ਵੀ ਤੁਬਕਾ ਥੱਲੇ ਡੁੱਲਿਆ ਤਾਂ ਮੈਥੋਂ ਤੇਰੇ ਸੁਆਲਾਂ ਦਾ ਜੁਆਬ ਨੀ ਦਿੱਤਾ ਜਾਣਾ !
“ਠੀਕ ਹੈ ਦਾਦਾ ਜੀ” ਆਖ ਕੁੜੀ ਬੜੇ ਹੀ ਧਿਆਨ ਨਾਲ ਗਿਲਾਸ ਫੜ ਤੁਰਨ ਲੱਗੀ ਤੇ ਕੁਝ ਚਿਰ ਮਗਰੋਂ ਚੱਕਰ ਪੂਰੇ ਕਰ ਖੂਸ਼ੀ ਖੂਸ਼ੀ ਦਾਦੇ ਜੀ ਕੋਲ ਆ ਕੇ ਦੱਸਣ ਲੱਗੀ ਕੇ ਦੇਖ ਲਵੋ ਇੱਕ ਤਰੁਬਕਾ ਡੁੱਲਣ ਨੀ ਦਿੱਤਾ ..ਹੁਣ ਦਿਓ ਮੇਰੇ ਸੁਆਲਾਂ ਦਾ ਜੁਆਬ !

ਬਜ਼ੁਰਗ ਨੇ ਪੁੱਛਿਆ ਕੇ ਬੇਟਾ ਜਦੋਂ ਗਲਾਸ ਫੜ ਕੇ ਤੁਰ ਰਹੀ ਸੀ ਤਾਂ ਤੈਨੂੰ ਬੈਠੀ ਸੰਗਤ ਵਿਚੋਂ ਕੋਈ ਇਨਸਾਨ ਪਾਲੀਟਿਕਸ ,ਚੁਗਲੀਆਂ ਜਾਂ ਫੇਰ ਹੋਰ ਕੋਈ ਗੱਲ ਕਰਦਾ ਸੁਣਾਈ ਦਿੱਤਾ ?
ਕਹਿੰਦੀ ਨਹੀਂ ਦਾਦਾ ਜੀ ਬਿਲਕੁਲ ਵੀ ਨਹੀਂ ਕਿਓੰਕੇ ਤੁਰੀ ਜਾਂਦੀ ਦਾ ਮੇਰਾ ਸਾਰਾ ਹੀ ਧਿਆਨ ਤਾਂ ਗਿਲਾਸ ਵੱਲ ਸੀ ਕੇ ਕਿਤੇ ਕੋਈ ਪਾਣੀ ਦਾ ਤੁਬਕਾ ਥੱਲੇ ਹੀ ਨਾ ਡਿੱਗ ਜਾਵੇ …!

ਬਜ਼ੁਰਗ ਆਖਣ ਲੱਗਾ ਕੇ ਪੁੱਤ ਇਸੇ ਤਰਾਂ ਹੀ ਕੁਝ ਇਨਸਾਨਾਂ ਨੇ ਆਪਣੇ ਫਾਇਦਿਆਂ ਲਈ ਗੁਰੂ ਘਰ ਨੂੰ ਪਾਲਟਿਕਸ ਬਿਜਨਸ ,ਚੁਗਲੀਆਂ ਤੇ ਵੈਰ ਵਿਰੋਧ ਦਾ ਅਖਾੜਾ ਬਣਾ ਧਰਿਆ ..ਏਦਾਂ ਹੁੰਦਾ ਆਇਆ ਤੇ ਅੱਗੇ ਵੀ ਹੁੰਦਾ ਹੀ ਰਹੇਗਾ ..ਪਰ ਸਾਨੂੰ ਆਪਣਾ ਸਾਰਾ ਧਿਆਨ ਓਹਨਾ ਚੀਜਾਂ ਵੱਲੋਂ ਹਟਾ ਕੇ ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨਿੱਕਲਦੀ ਇਲਾਹੀ ਬਾਣੀ ਰੂਪੀ ਵਿਚਾਰਧਾਰਾ ਦੇ ਪ੍ਰਵਾਹ ਵੱਲ ਲਾਉਣ ਦੀ ਲੋੜ ਹੈ ਤੇ ਇਹ ਵੀ ਬੇਹੱਦ ਜਰੂਰੀ ਹੈ ਕੇ ਉਸ ਪਵਿੱਤਰ ਵਿਚਾਰਧਾਰਾ ਦਾ ਇੱਕ ਵੀ ਤਰੁਬਕਾ ਸਾਡੇ ਮਨ ਵਿਚ ਵੱਸਣੋਂ ਨਾ ਰਹਿ ਜਾਵੇ ..ਮੇਰਾ ਯਕੀਨ ਮਨ ਕਦੀ ਵੀ ਗੁਰੂਘਰ ਤੋਂ ਬੇਮੁਖ ਨਹੀਂ ਹੋਵੇਗਾ !
ਸ਼ਾਇਦ ਉਸ ਬਜ਼ੁਰਗ ਵੱਲੋਂ ਦਿੱਤੇ ਗਏ ਇਸ ਤਰਕ ਦੀ ਅੱਜ ਸਮੁੱਚੀ ਇਨਸਾਨੀਅਤ ਨੂੰ ਸ਼ਿੱਦਤ ਨਾਲ ਅਪਨਾਉਣ ਦੀ ਲੋੜ ਹੈ !!!