
Sant Baba Attar Singh Ji
(1866 – 1927)
Born in village Cheema, Distt. Sangrur, Punjab












Established Schools for Girls in 1906
School for Boys
Akal Degree College of Mastuana
Initiated 14 Lakhs people into Khalsa fold with Amrit
Laid foundation-stone of Banaras Hindu University
Blended wordly & spiritual education to create perfect human beings
Performed intense meditation on Divine Name to alleviate the sufferings of humanity
ਅਨਮੋਲ ਬਚਨ Anmol Bachan
ਨਿੱਤਨੇਮ
ਨਿੱਤਨੇਮ ਸਿੱਖ ਦੀ ਦੌਲਤ ਅਤੇ ਜਾਇਦਾਦ ਹੈ। ਇਸ ਲਈ ਨਿੱਤਨੇਮ ਹਰ ਰੋਜ਼ ਕਰਨਾ ਚਾਹੀਦਾ ਹੈ। ਹਰ ਇੱਕ ਅੰਮ੍ਰਿਤਧਾਰੀ ਸਿੱਖ ਦਾ ਧਰਮ ਹੈ ਕਿ ਘੱਟੋ-ਘੱਟ ਇਨ੍ਹਾਂ ਬਾਣੀਆਂ ਦਾ ਨਿੱਤਨੇਮ ਕਰੇ:
ਅੰਮ੍ਰਿਤ ਵੇਲੇ: ਜਪੁਜੀ ਸਾਹਿਬ, ਜਾਪੁ ਸਾਹਿਬ, ਸ੍ਰਾਵਗ ਸੁਧ ਸਵੱਯੇ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸਾ ਸੋਧੇ।
ਸ਼ਾਮ ਦੇ ਵਕਤ: ਰਹਰਾਸਿ ਸਾਹਿਬ।
ਰਾਤ ਬਿਰਾਜਨ ਸਮੇਂ: ਕੀਰਤਨ ਸੋਹਿਲਾ।
ਸੰਤ ਜੀ ਇਹ ਭੀ ਫੁਰਮਾਉਂਦੇ ਸਨ ਕਿ "ਭਾਈ ਦੀਵਾਨ ਵਿੱਚ ਨਿੱਤਨੇਮ ਕਰ ਕੇ ਆਉਣਾ ਚਾਹੀਦਾ ਹੈ। ਦਿਨ ਚੜ੍ਹੇ ਇਹ ਰਹਿ ਜਾਂਦਾ ਹੈ!"
Nitnem
One should perform the Nitnem regularly. It is the treasure, asset, wealth and property of a Sikh. It is the sacred obligation of every Amritdhari Sikh to daily recite at least the following five Baanis of Nitnem:
Early Morning: Japji Sahib, Jaap Sahib, Srawag Sudha Swaeeye, Chaupayee and Anand Sahib followed by Ardas (prayer).
Evening: Rehraas Sahib.
Bedtime: Kirtan Sohilla.
Sant Attar Singh Ji used to stress that one should come to the morning congregation after having performed his Nitnem because, after the morning congregation, one gets busy in worldly affairs.
ਨਾਮ ਜਪਣਾ
ਨਾਮ ਜਪਣਾ ਪ੍ਰਾਣੀ ਮਾਤ੍ਰ ਦਾ ਮੁੱਖ ਧਰਮ ਹੈ।
ਜਿਵੇਂ ਘੜੀ ਇੱਕ-ਰਸ ਟਿਕ-ਟਿਕ ਕਰਦੀ ਰਹਿੰਦੀ ਹੈ, ਇਸੇ ਤਰ੍ਹਾਂ ਹੀ ਹਰ ਇੱਕ ਸਿੱਖ ਆਪਣੀ ਮਨ ਬਿਰਤੀ ਅਤੇ ਸਵਾਸਾਂ ਨੂੰ ਨਾਮ ਨਾਲ ਜੋੜੀ ਰਖੇ।
Meditation on the Divine Name (Naam)
ਨਾਮ ਦੀ ਸ਼ਕਤੀ
ਨਾਮ ਦੇ ਹਰ ਵਕਤ ਪੂਰੇ ਉਤਸ਼ਾਹ ਅਤੇ ਜ਼ੋਰ ਨਾਲ ਹਜ਼ੂਰੀ ਵਿੱਚ ਜਾਪੁ ਦੁਆਰਾ ਇੱਕ ਅਦਭੁਤ ਸ਼ਕਤੀ ਪੈਦਾ ਹੁੰਦੀ ਹੈ, ਜਿਸ ਦੇ ਆਸਰੇ ਕੋਟਾਨ ਸੂਰਜ, ਚੰਦ, ਖੰਡ-ਬ੍ਰਹਮੰਡ ਅਤੇ ਸਾਰੀ ਰਚਨਾ ਚਲ ਰਹੀ ਹੈ।
ਇਹ ਉਸ ਵਕਤ ਫੁਰਮਾਇਆ ਜਦੋਂ ਇੱਕ ਇੰਜੀਨੀਅਰ ਸੰਤ ਜੀ ਮਹਾਰਾਜ ਨੂੰ ਬਿਜਲੀ ਪੈਦਾ ਕਰਨ ਦਾ ਕਾਰਖ਼ਾਨਾ ਦਿਖਾ ਰਹੇ ਸਨ ਕਿ ਕਿਸ ਤਰ੍ਹਾਂ ਡੈਨਮੋ ਦੇ ਲਗਾਤਾਰ ਜ਼ੋਰ ਨਾਲ ਘੁੰਮਣ ਨਾਲ ਬਿਜਲੀ ਬਣੜੀ ਰਖੇ।
ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥1॥
Wondrous power of meditation
Continuous meditation at all times on the Divine Name with full devotion and concentration creates wondrous power that keeps billions of Suns,Moons, Spheres and entire creation of the universe moving:
Sant ji made this observation when an engineer was showing him a power plant, where electricity was being generated by fast rotation of the dynamo.
(By reciting the Lords Name,we get the light of billions of suns, Thus casting away the darkness of ignorance and whimsical beliefs.)
ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਦਾ
ਨਿੱਤਨੇਮ ਹੋ ਸਕਦਾ ਹੈ
ਇਹ ਗੁਰੂ ਨਾਨਕ ਦੇ ਹਰ ਸਿੱਖ ਨੂੰ ਕਰਨਾ ਚਾਹੀਦਾ ਹੈ। ਸੰਤ ਤੇਜਾ ਸਿੰਘ ਜੀ ਨੇ ਐਮ.ਏ., ਐਲ.ਐਲ.ਬੀ. ਤਕ ਦੇ ਇਮਤਿਹਾਨ ਪੰਜਾਬ ਵਿੱਚ ਜਦੋਂ ਪਾਸ ਕੀਤੇ ਤਾਂ ਉਸ ਸਮੇਂ ਨਿਤਨੇਮ ਦੇ ਪ੍ਰਭਾਵ ਤੋਂ ਵਾਂਝੇ ਸਨ। ਇਸ ਲਈ ਇਹ ਇਮਤਿਹਾਨ ਬੜੀ ਮੁਸ਼ਕਿਲ ਅਤੇ ਚਿੰਤਾ ਨਾਲ ਪਾਸ ਕੀਤੇ। ਸੰਤ ਜੀ ਦੱਸਦੇ ਕਿ ਹਾਰਵਰਡ ਦੀ ਪੜ੍ਹਾਈ ਬਹੁਤ ਹੀ ਜ਼ਿਆਦਾ ਸੀ ਅਤੇ ਨਾਲ ਇੱਕ ਥੀਸਿਸ ਵੀ ਲਿਖਣਾ ਸੀ। ਏਨੀ ਪੜ੍ਹਾਈ ਹੁੰਦਿਆਂ ਵੀ, ਕਿਉਂਕਿ ਸਤਿਗੁਰੂ ਦੀ ਕ੍ਰਿਪਾ ਹੋ ਚੁਕੀ ਸੀ, ਅੰਮ੍ਰਿਤ ਵੇਲੇ ਜਾਗਣਾ ਅਤੇ ਨਿਤਨੇਮ ਨਿਭਦਾ ਰਿਹਾ। ਇਮਤਿਹਾਨ ਭੀ ਏਨਾ ਸੁਖੈਨ ਪਾਸ ਹੋਇਆ ਕਿ ਇਸ ਤੋਂ ਪਹਿਲਾਂ ਕੋਈ ਭੀ ਨਹੀਂ ਸੀ ਹੋਇਆ।
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ (262)
Academic pursuits and recitation of Gurbani
can both be pursued
"I pursued higher studies doing M.A. and LL.B., with a lot of hard work and great difficulty. At that time I was not aware of reciting Gurbani as a daily prayer, but at Harvard University, I had to write a thesis on a very difficult and different subject on a very eminent poet, but I did it with ease because by this time, with the blessings of Sant Attar Singh Maharaj, my faith in Gurbani was absolute and I had begun to seek the Lord's grace. I would get up at the ambrosial hour and follow faithfully Rehat Maryada, i.e., reciting the Divine Naam and Gurbani as a daily routine. My academic achievements then became better than ever before. The Guru alleviates the difficulties of all those, who follow the divine path”
(In the remembrance of God are knowledge, meditation and the essence of wisdom.)
ਰਿੱਧੀ, ਸਿਧੀ
ਰਿੱਧੀ, ਸਿਧੀ ਕੋਈ ਚੀਜ਼ ਨਹੀਂ; ਆਤਮ ਪਦ ਇਸ ਤੋਂ ਬਹੁਤ ਅੱਗੇ ਹੈ।
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥
ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥
ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥
Ridhi Sidhi (Occult Powers)
The occult powers (Ridhi Sidhi) are of no avail. The realization of God-consciousness, i.e., Atam-Pad is at a far higher pedestal:
(Riches and the supernatural powers are all emotional attachments. Naam, the Name of the Lord, does not come to dwell in the mind.)
(One, who attains purity of mind and heart by loving the True Name, gets rid of the Vices. Enjoy the eternal bliss while living in truth to get rid of whims and fancies.)
ਸੇਵਾ
ਸੇਵਾ ਤੋਂ ਬਗੈਰ ਮਨ ਵਿੱਚ ਨਿਮਰਤਾ (ਗਰੀਬੀ) ਨਹੀਂ ਆਉਂਦੀ।
ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥
Selfless Service
Humility is not possible without selfless Service:
(One who performs selfless service, without thought of reward, shall attain his Lord and Master.)
ਤ੍ਰਿਕੁਟੀ ਖੁਲ੍ਹਣਾ
ਤਮੋ, ਰਜੋ, ਸਤੋ - ਇਨ੍ਹਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਣ ਦਾ ਨਾਉਂ ਤ੍ਰਿਕੁਟੀ ਖੁਲ੍ਹਣਾ ਹੈ, ਅਥਵਾ ਤੁਰੀਆ ਪਦ ਪ੍ਰਾਪਤ ਕਰਨਾ ਹੈ ਅਤੇ ਨਿਰਾਕਾਰ ਵਿਚ ਬਿਰਤੀ ਪਹੁੰਚਣ ਦਾ ਨਾਮ ਦਸਵੇਂ ਦੁਆਰ ਦਾ ਖੁਲ੍ਹਣਾ ਹੈ:
ਤ੍ਰਿਕੁਟੀ ਛੂਟੈ ਦਸਵਾ ਦਰੁ ਖੁਲੈ ਤਾ ਮਨੁ ਖੀਵਾ ਭਾਈ ॥ (੧੧੨੩)
Opening of 'Trikuti'
Rising above the trinity of Tamo, Rajo and Sato is considered as achieving the stage of God-Consciousness or opening of Trikuti. Realizing the God within is the opening of Dasam Dwar, which means attaining the spiritual realm:
(When the bondage of three-pronged 'Maya' is cast away, then only the Tenth Door opens to bless the person with eternal bliss.)
ਸ਼ਬਦ ਗੁਰੂ
ਇਹ ਤੁਕ ਉਚਾਰ ਕੇ ਸੰਗਤਾਂ ਵਿੱਚ ਸਪਸ਼ਟ ਕੀਤਾ ਕਿ ਆਦਿ ਤੋਂ ਅੰਤ ਤਕ ਸ਼ਬਦ ਹੀ ਗੁਰੂ ਹੈ। ਦੇਹ (ਸਰੀਰ) ਨਾ ਕਦੇ ਗੁਰੂ ਹੋਈ ਹੈ ਅਤੇ ਨਾ ਕਦੇ ਹੋਵੇਗੀ। ਗੁਰਮੁਖ, ਬ੍ਰਹਮ ਗਿਆਨੀ, ਮਹਾਂਪੁਰਸ਼ ਸ਼ਬਦ ਰੂਪ ਹੁੰਦੇ ਹਨ, ਸਰੀਰ ਨਹੀਂ ਹੁੰਦੇ; ਇਸ ਕਰਕੇ ਦੇਹ ਦੀ ਪੂਜਾ ਕਰਨਾ ਠੀਕ ਨਹੀਂ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
Shabad Guru
Sant Ji clarified that our Guru is Shabad, the ‘Word’. It is not appropriate to worship the ‘body’:
(Bani is the Guru and the Guru is Bani, for all the nectars are enshrined in it.)
ਗੁਰਬਾਣੀ ਅਤੇ ਜੰਤ੍ਰ, ਮੰਤ੍ਰ
ਗੁਰਬਾਣੀ ਦੇ ਅੱਗੇ ਸਭ ਜੰਤ੍ਰ, ਮੰਤ੍ਰ ਅਤੇ ਤੰਤ੍ਰ ਮਾਤ ਪੈ ਜਾਂਦੇ ਹਨ
ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ॥
ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ॥ (814)
ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ ॥
ਮਹਾ ਮੰਤ੍ਰੁ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਓ ਰੀ ॥ (384)
ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥
ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥ (817)
Gurbani and Occult Powers
Occult powers have no meaning.
All Jantras, Mantras and Tantras fade away with the recitation of Gurbani. Meditation on the divine Name neutralizes any sort of occult powers:
(One, who listens to the praises of the Lord and recites His Name, his sins and maladies are cast away.)
(In the store-room of the soot, I did not turn black; my color remained immaculate and pure. The Guru has implanted the Great Mantra, within my heart, and I have heard the wondrous Naam, the Name of the Lord.)
(That humble being, who recites the Lord's Name, remains always awake and aware, day in and day out. He is not affected by charms and spells, nor is he harmed by the evil eye.)
ਪੰਥ ਦਾ ਅਰਥ
ਪੰਥ ਦਾ ਅਰਥ ਹੈ ਗੁਰਮਤਿ ਮਾਰਗ, ਬਹੁਗਿਣਤੀ ਦਾ ਨਾਮ ਪੰਥ ਨਹੀਂ। ਜਿਹੜੇ ਸਤਿਗੁਰੂ ਕਲਗੀਆਂ ਵਾਲੇ ਦੇ ਦੱਸੇ ਹੋਏ ਰਸਤੇ ਚਲਦੇ ਹਨ, ਉਹ ਪੰਥ ਹਨ:
ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥ (੧੭੨)
Meaning of Panth
Panth means Gurmat way of Life. Masses do not constitute Panth. Those, who follow the teachings of Guru Gobind Singh, are the Panth:
(Within my heart is the Love of the Sovereign Lord, The Guru has shown me the path to attain Him.)
ਮਾਇਆ ਦੀ ਅਪੀਲ
ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਾਇਆ ਦੀ ਅਪੀਲ ਨਹੀਂ ਕਰਨੀ ਚਾਹੀਦੀ। ਮਾਇਆ ਦੀ ਅਪੀਲ ਕਰਨ ਨਾਲ ਗੁਰਸਿੱਖਾਂ ਦੇ ਮਨ ਸ਼ਬਦ-ਗੁਰੂ ਤੋਂ ਹਟ ਕੇ ਮਾਇਆ ਵਲ ਚਲੇ ਜਾਂਦੇ ਹਨ। ਇਸ ਨਾਲ ਸਾਧ-ਸੰਗਤ ਦੀ ਬਿਰਤੀ ਵਿੱਚ ਦਵੈਤ ਭਾਵ ਵੀ ਆ ਜਾਂਦਾ ਹੈ। ਗੁਰੂ-ਘਰ ਦੀ ਮਰਯਾਦਾ ਅਨੁਸਾਰ ਅਰਦਾਸੀਆ ਸਿੱਖ ਇੱਕ ਜਗ੍ਹਾ ਬੈਠ ਜਾਵੇ ਅਤੇ ਸਾਧ-ਸੰਗਤ ਉੱਥੇ ਮਾਇਆ ਭੇਟਾ ਕਰੀ ਜਾਵੇ। ਕੋਈ ਇੱਕ ਪੈਸਾ ਦੇਵੇ ਭਾਵੇਂ ਲੱਖ ਰੁਪਿਆ ਦੇਵੇ, ਅਰਦਾਸਾ ਇੱਕੋ ਹੀ ਹੋਵੇ, “ਬੋਲੋ ਜੀ ਵਾਹਿਗੁਰੂ, ਪ੍ਰੇਮੀ ਸੇਵਾ ਲਈ ਭੇਟਾ ਹਾਜ਼ਰ ਕਰਦਾ ਹੈ, ਨਾਮ ਚਿੱਤ ਆਵੇ।” ਇਸ ਤਰ੍ਹਾਂ ਸਹਿਜ-ਸੁਭਾਇ ਮਾਇਆ ਆਈ ਜਾਵੇ ਅਤੇ ਅਰਦਾਸੇ ਹੋਈ ਜਾਣ:
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥ (੧੨੪੫)
Appeal for Donation
One should not make an appeal for donation in the congregation in the holy presence of Guru Granth Sahib, because the minds of the devotees get distracted towards money from Shabad Guru. Members of the Saadh Sangat also get into duality. As per Maryada, the Sikh performing prayer should sit at one place and the Sadh Sangat should offer donation to him. Even if someone donates one lakh of rupees or even one rupee, the prayer should be the same: “Recite Waheguru, the devotee has offered his Daswandh for the noble cause. May God bless him with Divine Name.’ This is how donation should be received spontaneously and prayers said accordingly:
(Those who earn their livelihood honestly and give some in charity, says Nanak, they truly recognize the righteous path.)
ਛੋਟੀ ਅਰਦਾਸ
ਅਰਦਾਸ ਛੋਟੀ ਕਰਨੀ ਚਾਹੀਦੀ ਹੈ ਅਤੇ ਬੇਨਤੀ ਭੀ ਸੰਖੇਪ ਕਰਨੀ ਚਾਹੀਦੀ ਹੈ:
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥ (1420)
ਸੰਤ ਜੀ ਇਹ ਭੀ ਕਹਿੰਦੇ ਸਨ ਕਿ ਅਰਦਾਸ ਸਮੇਂ ਤਲਵਾਰ ਨੰਗੀ ਕਰਕੇ ਸਾਹਮਣੇ ਕਰਨਾ ਸੱਚੇ ਪਾਤਸ਼ਾਹ ਦੀ ਬੇਅਦਬੀ ਹੈ। ਦੀਨ ਦੁਨੀਆਂ ਦੇ ਵਾਲੀ ਅੱਗੇ ਹੱਥ ਜੋੜ ਕੇ ਹੀ ਬੇਨਤੀ ਕਰਨੀ ਠੀਕ ਹੈ।
Brief Prayer
In the holy congregation, Ardas (prayer) needs to be performed briefly and the request too should be short:
(Without utterance, He knows all our yearnings; before whom should we lay our request? Says Nanak, in all beings He pervades. By the holy 'Word' He reveals.)
Sant Ji also used to advise that it is not appropriate to stand with a naked sword in the hands before Guru Granth Sahib. While offering supplication before the True Master, it should only be with folded hands.
ਰਸਨਾ ਨਾਮ ਸਿਮਰਨ ਲਈ ਹੈ
ਰਸਨਾ ਨਾਮ ਸਿਮਰਨ ਲਈ ਹੈ। ਰਸਨਾ ਨਾਲ ਨਾਮ ਸਿਮਰਨ, ਅਕਾਲ ਪੁਰਖ ਦੀ ਉਸਤਤ ਕਰਨੀ ਚਾਹੀਦੀ ਹੈ ਅਤੇ ਏਸ ਰਸਨਾ ਨਾਲ ਕਿਸੇ ਨੂੰ ਬੁਰਾ-ਭਲਾ ਨਹੀਂ ਕਹਿਣਾ ਚਾਹੀਦਾ ਜਾਂ ਵਰ-ਸਰਾਪ ਨਹੀਂ ਦੇਣਾ ਚਾਹੀਦਾ:
ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥ (1362)
ਰਸਨਾ ਜਪਤੀ ਤੂਹੀ ਤੂਹੀ ॥ (1215)
Tongue is meant to sing the Lord's praises
Tongue is meant to sing the Lord's praises. Tongue should always be used only for meditation and praising the bounties of the Almighty. It must not be used for speaking evil, back-biting, uttering foul words, hurling curses or bestowing good fortunes:
(The tongue not uttering the Naam (His Name), should be cut into small bits like the sesame grains.)
(My tongue utters only Your Name.)
ਬੋਲ ਕਬੋਲ ਸਹਾਰਨਾ
ਕਿਸੇ ਦੇ ਬੋਲ ਕਬੋਲ ਸਹਾਰਨਾ ਤਪਾਂ ਸਿਰ ਤਪ ਹੈ।
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ (219)
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥
ਨਿੰਦਾ ਜਨ ਕਉ ਖਰੀ ਪਿਆਰੀ ॥ (339)
Remain unmindful to harsh comments
The highest degree of meditation is to tolerate the abusive, harsh or rough language of anyone with no reaction at all:
(Renounce both praising and slandering others. Search for the state of salvation.)
(O worldly people, slander me. Slander is dear to a true seeker.)
ਧਾਰਮਕ ਕੰਮ
ਧਾਰਮਕ ਕੰਮ ਉਹ ਕੰਮ ਹੈ ਜਿਸ ਨਾਲ ਆਤਮ-ਪਦ ਦੀ ਪ੍ਰਾਪਤੀ ਹੋਵੇ।
ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (266)
Religious Deeds
The religious deeds are those, which lead to the attainment of God - consciousness (Atam Pad):
(Of all the faiths, the highest faith is to recite His Name and perform pious deeds.)
ਸੰਗਤਾਂ ਵਿੱਚ ਮਿਲਾਪ
ਸੰਗਤਾਂ ਵਿੱਚ ਪ੍ਰੇਮ-ਭਾਵ, ਇਕੱਠ ਅਤੇ ਮਿਲਾਪ, ਨਾਮ-ਬਾਣੀ ਸ਼ਬਦ-ਕੀਰਤਨ ਵਿੱਚ ਜੁੜਨ ਨਾਲ ਹੀ ਹੁੰਦਾ ਹੈ।
ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥ (1299)
Universal Brotherhood
Feelings of brotherhood and fraternity are achieved only by listening to the holy hymns in Saadh Sangat (congregation):
(I have totally ceased to be jealous of others, since I found the Saadh Sangat, the company of the holy. No one is my enemy and no one is a stranger. I get along with everyone. Whatever God does, I accept that as good. This is the sublime wisdom I have obtained from the Holy. The One God is pervading in all. Gazing upon Him, beholding Him, Nanak blossoms forth in happiness.)
ਲੈਕਚਰ ਕਰਨਾ
ਜਿਸ ਦਾ ਜੀ ਲੈਕਚਰ ਕਰਨ ਨੂੰ ਕਰੇ, ਉਹ ਲੈਕਚਰ ਨਾ ਕਰੇ ਅਤੇ ਜਿਸ ਦਾ ਜੀ ਨਾ ਕਰੇ, ਉਹ ਕਰੇ। ਜਿਸ ਦਾ ਜੀ ਲੈਕਚਰ ਕਰਨ ਨੂੰ ਕਰੇ, ਉਸ ਦਾ ਆਧਾਰ ਆਪਣੀ ਹਉਮੈ, ਦਲੀਲ ਅਤੇ ਚਤੁਰਾਈ 'ਤੇ ਹੁੰਦਾ ਹੈ ਅਤੇ ਜਿਸ ਦਾ ਜੀ ਨਾ ਕਰੇ, ਉਸ ਦੇ ਸਤਿਗੁਰੂ ਆਪ ਵਾਲੀ ਹੁੰਦੇ ਹਨ ਅਤੇ ਅੰਤਰ ਆਤਮੇ 'ਚੋਂ ਸਹਿਜ-ਸੁਭਾਇ ਸ਼ਬਦ ਨਿਕਲਦੇ ਹਨ:
ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥ (269)
ਰੇ ਜਨ ਮਨੁ ਮਾਧਉ ਸਿਉ ਲਾਈਐ ॥ ਚਤੁਰਾਈ ਨ ਚਤੁਰਭੁਜੁ ਪਾਈਐ ॥ (324)
Delivering a Lecture
One, who craves to deliver a lecture, should not; and the one, who does not like, should deliver a lecture when requested. One, who wants to deliver a lecture, his lecture would be based on his ego; but the one, who does not have such a craving, would be guided by the Lord Himself and words uttered by him would flow effortlessly from his inner-self:
(One, who does not practise but preaches others, shall remain in the cycle of birth and rebirth.)
(O man! Focus your mind on the True Lord. You cannot obtain Him through cleverness.)
ਆਤਮ-ਪਦ ਦੀ ਪ੍ਰਾਪਤੀ
ਦੇਹ ਅਭਿਮਾਨ ਅਤੇ ਸਰੀਰ ਦਾ ਮੋਹ ਜਦੋਂ ਤਕ ਨਹੀਂ ਟੁੱਟਦਾ ਉਦੋਂ ਤਕ ਭਰਮ ਦਾ ਪਰਦਾ ਦੂਰ ਨਹੀਂ ਹੁੰਦਾ ਅਤੇ ਆਤਮ-ਪਦ ਦੀ ਪ੍ਰਾਪਤੀ ਨਹੀਂ ਹੁੰਦੀ:
ਸਾਧੋ ਇਹੁ ਤਨੁ ਮਿਥਿਆ ਜਾਨਉ ॥
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥ (1186)
Realization of God-Conciousness
Unless one gets over the attachment of body and ego, the veil of ignorance will never be dispelled and he would not be able to achieve the state of God-consciousness:
(O Saints! Know that this body is an illusion. Only the Lord, who dwells within, is eternal.)
ਨਿਰਾਕਾਰ ਦੀ ਬਿਰਤੀ
ਜਦੋਂ ਤਕ ਦ੍ਰਿਸ਼ਟਮਾਨ ਦਾ ਮੋਹ ਨਹੀਂ ਟੁੱਟਦਾ, ਉਦੋਂ ਤਕ ਨਿਰਾਕਾਰ ਵਿੱਚ ਬਿਰਤੀ ਨਹੀਂ ਜਾਂਦੀ ਅਤੇ ਜੀਵ ਅਕਾਲ ਪੁਰਖ ਵਿੱਚ ਅਭੇਦ ਨਹੀਂ ਹੋ ਸਕਦਾ:
ਦ੍ਰਿਸਟਿਮਾਨ ਹੈ ਸਗਲ ਮਿਥੇਨਾ॥
ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ॥ (1083)
ਇਹੁ ਜਗੁ ਧੂਏ ਕਾ ਪਹਾਰ॥
ਤੈ ਸਾਚਾ ਮਾਨਿਆ ਕਿਹ ਬਿਚਾਰਿ॥ (1186)
State of One-ness with God
Concentration on Akal Purkh and a stage of oneness with Him cannot be achieved unless one shuns attachment to the worldly and materialistic acquisitions:
(All that is visible is an illusion. I beg only for one gift, the dust of God's devotees.)
(This world is a mountain of smoke. By what reasoning have you taken it to be real?)
ਭਾਣਾ ਮੰਨਣਾ
ਭਾਣੇ ਵਿੱਚ ਰਹਿਣਾ, ਹੁਕਮ ਮੰਨਣਾ ਹੀ ਗੁਰਸਿੱਖੀ ਹੈ। ਜੋ ਅਕਾਲ ਪੁਰਖ ਕਰ ਰਿਹਾ ਹੈ, ਉਹ ਠੀਕ ਹੈ। ਅਕਾਲ ਪੁਰਖ ਦੀ ਰਜ਼ਾ ਵਿੱਚ ਹੀ ਸੁਖ ਹੈ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ (601)
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ (471)
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ ॥ (1)
ਜੋ ਹੋਆ ਹੋਵਤ ਸੋ ਜਾਨੈ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥ (286)
Will of God
Bowing to the Will of God and obeying His Command is the real Gursikhi. Whatever He does is right. There is peace in His will:
(Hear, O brother! That Sikh is the well-wisher and helper of mankind, who follows the holy instructions and the Divine Will of his Divine Master in letter and spirit.)
(By obeying His Command, man becomes acceptable and then obtains the Master's mansion.)
(O Nanak! Obey the preordained Order of the Lord.)
(He knows the past and the present, and recognizes the Order of his Lord.)
ਦੀਵਾਨ ਵਿੱਚ ਖਿੱਚੋਤਾਣ
ਦੀਵਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਸ-ਮੁਬਾਹਸਾ ਅਤੇ ਖਿੱਚੋਤਾਣ ਨਹੀਂ ਕਰਨੀ ਚਾਹੀਦੀ:
ਬਹੁਤਾ ਬੋਲਣੁ ਝੱਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥ ( 661)
ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥
ਖਿੰਚੋਤਾਣਿ ਵਿਗੁਚੀਐ ਬੁਰਾ ਭਲਾ ਦੁਇ ਨਾਲਿ ਜੀਉ ॥
ਬਿਨੁ ਸਬਦੈ ਭੈ ਰਤਿਆ ਸਭ ਜੋਹੀ ਜਮਕਾਲਿ ਜੀਉ ॥ (751)
Avoid arguments in congregation
Sitting in congregation in the holy presence of Guru Granth Sahib, one should never indulge in row or harsh talk:
(To speak too much and babble is useless. Even without our speaking, He knows everything.)
(O careless one! You are totally lacking any wisdom; do not seek wisdom without the Guru. The man is ruined in the state of indecisiveness. The effect of both evil and good deeds ever remains with him. Without being imbued with the Lord's Name and fear, all are spied by the Messenger of Death.)
ਸਮੇਂ ਦੀ ਕਦਰ
ਦੀਵਾਨ ਦੀ ਹਾਜ਼ਰੀ ਵਕਤ ਸਿਰ ਭਰਨੀ ਚਾਹੀਦੀ ਹੈ। ਸੰਤ ਜੀ ਸਮੇਂ ਸਿਰ ਹਾਜ਼ਰੀ ਭਰਨ 'ਤੇ ਜ਼ੋਰ ਦਿੰਦੇ ਸਨ। ਭਾਵੇਂ ਮੀਂਹ ਹੋਵੇ ਜਾਂ ਹਨ੍ਹੇਰੀ, ਸਾਨੂੰ ਸਮੇਂ ਸਿਰ ਦੀਵਾਨ ਵਿੱਚ ਪੁੱਜਣਾ ਚਾਹੀਦਾ ਹੈ:
ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥
ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥ (757)
Punctuality for the holy congregation
Sant Ji always emphasized that one should be on time for any type of congregation and advised, “Latecomers hurt the feelings of those, who sit attuned with Him. Let there be torrential rain or storm, one must be punctual and stick to the given timings":
(Should a storm blow, rainfall in torrents, still for a sight of the Master, would one go. The Master's disciple would dare even the vast salt sea to have His sight.)
ਸ਼ਾਂਤੀ ਦਾ ਵਸਣਾ
ਜਦੋਂ ਲੰਗਰ ਸਾਂਝਾ ਹੋ ਜਾਵੇਗਾ, ਉਦੋਂ ਸ਼ਾਂਤੀ ਵਸ ਜਾਵੇਗੀ ਅਤੇ ਦੇਸ਼ ਸੁਖੀ ਵਸੇਗਾ:
ਸਭੇ ਸਾਝੀਵਾਲ ਸਦਾਇਨਿ
ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ (97)
Prevalence of Peace
Peace will prevail and the country will face no problems when there will be community kitchens (Guru ka Langar):
(All share in Your Grace; none are beyond You.)
ਲੰਗਰ ਵਿੱਚ ਸ਼ਰਧਾ
ਲੰਗਰ ਵਰਤਾਉਣ ਸਮੇਂ ਪੂਰਨ ਸ਼ਰਧਾ ਨਾਲ ਵਰਤਾਉਣਾ ਚਾਹੀਦਾ ਹੈ ।
ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ੍ਰਿਪਾਲ ॥
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ (1426)
ਗੁਰ ਸ਼ਬਦ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਨਾਲ ਲੰਗਰ ਵਿੱਚ ਕਦੇ ਵੀ ਤੋਟ ਨਹੀਂ ਆਉਂਦੀ।
Devotion in Langar
Langar (community kitchen) should be served with complete humility, devotion and faith. The community kitchen will never run short; the following hymn should be recited:
(While the Lord is gracious, nothing will run short. O Nanak! Inexhaustible is the holy 'Word'. May this wealth expand, no matter how much it is spent and consumed.)
ਸਰੀਰ ਦੀ ਰਾਖੀ
ਸਰੀਰ ਦਾ ਖੈ ਕਰਨ ਵਾਲਾ ਕਾਲ ਹੈ, ਜਦ ਤੀਕਰ ਇਹ ਸਰੀਰ ਪੂਰਾ ਨਹੀਂ ਹੁੰਦਾ, ਉਹ ਕਾਲ ਇਸ ਸਰੀਰ ਦੀ ਰਾਖੀ ਭੀ ਕਰਦਾ ਹੈ:
ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ ॥
ਛ੍ਵੈ ਨ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥ (ਗੁਰੂ ਗੋਬਿੰਦ ਸਿੰਘ ਜੀ)
Protection of human body
Death is in control of the Almighty. Nobody can kill the one, whom He protects:
{The enemy is quite helpless and can't harm the one, whom the Lord protects.(Guru Gobind Singh Ji)}
ਨਾਮ ਸਿਮਰਨ ਦੀ ਵਿਧੀ
ਅਕਾਲ ਪੁਰਖ ਦੀ ਹਜ਼ੂਰੀ ਵਿੱਚ ਅਥਵਾ ਉਸ ਨੂੰ ਹਿਰਦੇ ਵਿੱਚ ਹਾਜ਼ਰ-ਨਾਜ਼ਰ ਸਮਝ ਕੇ ਸ਼ੁਰੂ ਵਿੱਚ ਰਸਨਾ ਨਾਲ ਜਪਣਾ - ਹੋਠ ਅਤੇ ਜਿਹਬਾ ਹੌਲੀ-ਹੌਲੀ ਹਿਲਦੇ ਰਹਿਣ ਅਤੇ ਵਾਹਿਗੁਰੂ ਸ਼ਬਦ ਦਾ ਇੱਕ-ਰਸ ਉਚਾਰਨ ਕਰੀ ਜਾਣਾ; ਫੇਰ ਹੋਠ ਬੰਦ ਕਰਕੇ ਹੌਲੀ-ਹੌਲੀ ਵਾਹਿਗੁਰੂ ਸ਼ਬਦ ਸੁਰਤ ਵਿੱਚ ਜਪੀ ਜਾਣਾ। ਤੀਸਰਾ ਦਰਜਾ ਸੁਆਸਾਂ ਦੁਆਰਾ - ਸੁਆਸ ਅੰਦਰ ਜਾਵੇ ਤਾਂ 'ਵਾਹਿ' ਨਾਲ ਜਾਵੇ ਅਤੇ ਬਾਹਰ ਆਵੇ ਤਾਂ 'ਗੁਰੂ' ਨਾਲ ਆਵੇ:
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ (684)
ਇਸ ਤਰ੍ਹਾਂ ਜਪਦਿਆਂ-ਜਪਦਿਆਂ ਅਤੁੱਟ ਅਭਿਆਸ ਦੇ ਮਗਰੋਂ ਸੁਤੇ-ਸਿਧ ਹੀ ਚੌਥੀ ਅਵਸਥਾ ਆ ਜਾਂਦੀ ਹੈ ਜਿਸ ਵਿੱਚ ਸੁਰਤ ਸ਼ਬਦ ਇੱਕ ਹੋ ਜਾਂਦੇ ਹਨ। ਪਰ ਇਨ੍ਹਾਂ ਸਾਰੀਆਂ ਨਾਮ ਜਪਣ ਦੀਆਂ ਪੌੜੀਆਂ ਵਿੱਚ ਅਤੀ ਲੋੜੀਂਦੀ ਗੱਲ ਇਹ ਹੈ ਕਿ ਨਾਮ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜਪਿਆ ਜਾਵੇ:
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰ ਮਨੁ ਮਾਨ ॥
ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥ (864)
Technique of Naam Simran
Feel the presence of the Lord God within, with full faith and devotion. Recite the Divine Name with the tongue. In the beginning the lips and the tongue continue gently moving up and down and slowly go on uttering Waheguru, Waheguru at a stretch with rapt devotion. Then by and by, continue uttering Waheguru, Waheguru, gently with the tip of the tongue touching the velum and the lips remaining almost still. In the third stage, Wahe should go along with the breath while inhaling and Guru should emerge along with the breath while exhaling:
(The Guru has made me realize that He pervades everywhere, within and with out us.)
The fourth stage is attained spontaneously after long years of unremitting divine toil and reciting the Divine Name with full love and devotion. At this stage, the Shabad, the Divine 'Word' and consciousness (Surt) become one.But the essential requirement of all these steps of Naam Simran is that one should do it, realizing the presence of Akal Purukh within and everywhere:
(Meditate with the Guru within your mind;let your mind accept the 'Word' of the Guru;and His Mantra. Enshrine the Guru's feet within your heart.Bow in humility forever before the Guru, the Supreme Lord God. ||1||)
ਅੰਤਹਕਰਣ ਨੂੰ ਸਾਫ ਕਰਨਾ
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ (651)
ਅੰਤਹਕਰਣ ਨੂੰ ਸਾਫ ਕਰਨ ਲਈ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਸਪਸ਼ਟ ਕਰਦੇ ਹਨ:
ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥ (4)
Cleanliness of the inner-self
(Human mind keeps gathering egoistic dust and dirt from its innumerable past lives down the ages and becomes totally polluted with this dust.)
Guru Nanak Dev Ji shows us the wonderful way to purify the polluted mind:
(As we wash our dirty linen with soap to remove dirt, similarly we should also purify our egoistic mind with utmost love and devotion by meditation on the Divine Name.)