ਸ੍ਰੀ ਫਤਹਿਗੜ੍ਹ ਸਾਹਿਬ, ੨੬ ਦਸੰਬਰ : ਕਲਗੀਧਰ ਗੁਰਦੁਆਰਾ ਬੜੂ ਸਾਹਿਬ ਵਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ,  ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਡਿਪਟੀ ਕਮਿਸ਼ਨ ਦੇ ਦਫ਼ਤਰ ਸਾਹਮਣੇ ਚੱਲ ਰਹੇ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਵੀ ਵੱਖ-ਵੱਖ ਅਕਾਲ ਅਕੈਡਮੀਆਂ ਦੇ […]

ਸ੍ਰੀ ਫਤਹਿਗੜ੍ਹ ਸਾਹਿਬ, ੨੬ ਦਸੰਬਰ : ਕਲਗੀਧਰ ਗੁਰਦੁਆਰਾ ਬੜੂ ਸਾਹਿਬ ਵਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ,  ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਡਿਪਟੀ ਕਮਿਸ਼ਨ ਦੇ ਦਫ਼ਤਰ ਸਾਹਮਣੇ ਚੱਲ ਰਹੇ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਵੀ ਵੱਖ-ਵੱਖ ਅਕਾਲ ਅਕੈਡਮੀਆਂ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਅਪਣੇ ਸ਼ਾਨਾਮੱਤੀ ਇਤਿਹਾਸ ਤੋਂ ਜਾਣੂ ਕਰਵਾਇਆ, ਪੰਡਾਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਿਤ ਨਾਟਕ, ਕੋਰਿਓਗ੍ਰਾਫੀ, ਢਾਡੀ ਵਾਰਾਂ, ਗੱਤਕਾ, ਕਵਿਸ਼ਰੀ, ਸ਼ਬਦ ਕੀਰਤਨ ਅਤੇ ਧਾਰਨਾ ਸਰਵਣ ਕਰਵਾਉਂਦਿਆਂ ਬੱਚੇ ਅਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਸਨ ਅਤੇ ਕਦੇ-ਕਦੇ ਵੈਰਾਗ ਵਿੱਚ ਵੀ ਆ ਜਾਂਦੇ ਸਨ। ਇਸ ਸਮਾਗਮ ਦੌਰਾਨ ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲਿਆਂ ਨੇ ਬੱਚਿਆਂ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਸ ਸ਼ਹੀਦੀ ਦਿਹਾੜੇ ਤੋਂ ਜੀਵਨ ਸੇਧ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਵਿੱਦਿਆ ਅਤੇ ਧਾਰਮਿਕ ਖੇਤਰ ਵਿੱਚ ਬੜੂ ਸਾਹਿਬ ਦੇ ਕੀਤੇ ਜਾ ਰਹੇ ਵਡਮੁੱਲੇ ਯੋਗਦਾਨ ਦੀ ਵੀ ਪ੍ਰਸੰਸਾ ਕੀਤੀ। ਸਮਾਗਮ ਦੌਰਾਨ ਅਕਾਲ ਅਕੈਡਮੀ ਚੀਮਾਂ ਸਾਹਿਬ, ਢੀਂਡਸਾ, ਕਮਾਲਪੁਰ, ਰੀਠ ਖੇੜੀ, ਮਨੋਲੀ ਸੂਰਤ, ਡਾਕਰਾ ਸਾਹਿਬ, ਚੁੰਨ੍ਹੀ ਕਲਾਂ ਦੇ ਬੱਚਿਆਂ ਨੇ ਪ੍ਰੋਗਰਾਮ ਪੇਸ਼ ਕੀਤੇ। ਇਸ ਤੋਂ ਇਲਾਵਾ ਐੱਨ.ਪੀ.ਐੱਸ. ਛੀਨਾਂ ਸੇਵਾ ਮੁਕਤ ਐੱਸ.ਪੀ, ਭਾਈ ਜਸਵੀਰ ਸਿੰਘ ਤਲਵੰਡੀ, ਭਾਈ ਗੁਰਮੀਤ ਸਿੰਘ ਬੜੂ ਸਾਹਿਬ, ਸੇਵਾ ਮੁਕਤ ਡੀ.ਟੀ.ਓ ਨਿਰਮੋਲਕ ਸਿੰਘ, ਭਾਈ ਗੁਰਜੰਟ ਸਿੰਘ ਖਾਲਸਾ ਆਦਿ ਹਾਜ਼ਰ ਸਨ।

~ Deeksha Singh
~ New Delhi, 26th Dec ’13