ਭਾਰਤ ਦੇ ਸਮਾਜ ਵਿਚ ਕੁੜੀ ਨੂੰ ਇਕ ਅਭਿਸ਼ਾਪ ਮੰਨਿਆ ਜਾਂਦਾ ਹੈ ਤੇ ਉਸ ਦੇ ਜਨਮ ਤੇ ਘਰ ਚ ਇਕ ਮਨਹੁਸੀਅਤ ਛਾ ਜਾਂਦੀ ਹੈ| ਜਿਥੇ ਇਕ ਮੁੰਡੇ ਦੇ ਜਨਮ ਨੂੰ ਨਚ ਟਪ ਕੇ ਮਨਾਇਆ ਜਾਂਦਾ ਹੈ ਓਥੇ ਇਕ ਕੁੜੀ ਨੂੰ ਜਨਮ ਲੇੰਦੇ ਹੀ ਮਾਰ ਦਿੱਤਾ ਜਾਂਦਾ ਹੈ| ਅਜਕਲ ਤੇ ਆਧੁਨਿਕ ਤਕਨੀਕਾਂ ਨਾਲ ਜਨਮ ਤੋਂ ਪਹਿਲਾ ਹੀ […]

ਭਾਰਤ ਦੇ ਸਮਾਜ ਵਿਚ ਕੁੜੀ ਨੂੰ ਇਕ ਅਭਿਸ਼ਾਪ ਮੰਨਿਆ ਜਾਂਦਾ ਹੈ ਤੇ ਉਸ ਦੇ ਜਨਮ ਤੇ ਘਰ ਚ ਇਕ ਮਨਹੁਸੀਅਤ ਛਾ ਜਾਂਦੀ ਹੈ| ਜਿਥੇ ਇਕ ਮੁੰਡੇ ਦੇ ਜਨਮ ਨੂੰ ਨਚ ਟਪ ਕੇ ਮਨਾਇਆ ਜਾਂਦਾ ਹੈ ਓਥੇ ਇਕ ਕੁੜੀ ਨੂੰ ਜਨਮ ਲੇੰਦੇ ਹੀ ਮਾਰ ਦਿੱਤਾ ਜਾਂਦਾ ਹੈ|

ਅਜਕਲ ਤੇ ਆਧੁਨਿਕ ਤਕਨੀਕਾਂ ਨਾਲ ਜਨਮ ਤੋਂ ਪਹਿਲਾ ਹੀ ਕੁਖ ਵਿਚ ਕੁੜੀ ਹੋਣ ਦਾ ਪਤਾ ਚਲਦੇ ਹੀ ਭਰੂਣ ਹੱਤਿਆ ਕਰ ਦਿੱਤੀ ਜਾਂਦੀ ਹੈ|

ਅਜ ਦੀਆਂ ਔਰਤਾਂ ਘਰ ਦੀਆਂ ਜਿਮੇਦਾਰੀਆਂ ਸੰਭਾਲਣ ਤੋਂ ਇਲਾਵਾ ਘਰੋਂ ਬਾਹਰ ਨਿਕਲ ਕੇ ਆਦਮੀਆਂ ਦੇ ਕੰਧੇ ਨਾਲ ਕੰਧਾ ਮਿਲਾ ਕੇ ਬਾਹਰ ਵੀ ਕੰਮ ਕਰ ਰਹੀਆਂ ਹਨ| ਫੇਰ ਕੁੜੀਆਂ ਅਭਿਸ਼ਾਪ ਕਿਵੇਂ ਹੋ ਸਕਦੀਆਂ ਹਨ|

ਕੁੜੀਆਂ ਦੀ ਭਰੂਣ ਹੱਤਿਆ ਸਾਡੇ ਸਮਾਜ ਦੀ ਇਕ ਬਹੁਤ ਵਡੀ ਕੁਰੀਤੀ ਹੈ ਜਿਸਨੂੰ ਜੜ੍ਹ ਤੋਂ ਮਿਟਾਉਣ ਅਤੇ ਸਮਾਜ ਚ ਜਾਗਰੂਕਤਾ ਵਧਾਣ ਵਾਸਤੇ ਅਕਾਲ ਅਕਾਦਮੀਆਂ ਦੇ ਬੱਚਿਆਂ ਨੇ ਬੀੜਾ ਚੁੱਕਿਆ ਹੈ|

ਨਰ ਪ੍ਰਧਾਨ ਸਮਾਜ ਚੋਂ ਇਹ ਕੁਰੀਤੀ ਖਤਮ ਕਰਨ ਵਾਸਤੇ ਨਿੱਕੇ-ਨਿੱਕੇ ਬੱਚੇ ਆਪਣੇ ਹਥਾਂ ਵਿਚ ਤਖਤੀਆਂ ਲੈ ਕੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਹੇਂਠ ਲਾਗੇ ਦੇ ਪਿੰਡਾ ਵਿਚ ਨਾਰੇ ਲਾਂਦੇ ਘੁਮੇ|

ਨਸ਼ੇ ਨੇ ਸਾਡੇ ਅੱਜ ਦੇ ਸਮਾਜ ਦੇ ਨਾਂ ਕੇਵਲ ਬੂਢੇ, ਅਧੇੜ੍ਹ, ਨੌਜਵਾਨਾਂ ਬਲਿਕ ਔਰਤਾਂ ਤੇ ਬਚਿਆਂ ਨੂੰ ਵੀ ਨਹੀ ਛਡਿਆਂ| ਨਸ਼ਿਆਂ ਨੇਨਵਯੁਵਕਾਂ ਨੂੰ ਖੋਕਲਾ ਕਰ ਦਿੱਤਾ ਹੈ| ਅੱਜ ਦੇ ਨੌਜਵਾਨ ਅਤੇ ਬੱਚੇ ਨਸ਼ੇ ਦੇ ਇਹਨੇ ਆਦੀ ਹੋ ਚੁੱਕੇ ਹਨ ਕਿ ਓਹ ਦੇਸ਼ ਦੀ ਸੰਪਤੀਬੰਨਣ ਦੀ ਬਜਾਏ ਦੇਸ਼ ਦੇ ਵਾਸਤੇ ਕੋੜ੍ਹ ਬਣ ਗਏ ਹਨ| ਬਚਿਆਂ ਨੇ ਪਿੰਡ ਦਿਆਂ ਲੋਕਾਂ ਨੂੰ ਨਸ਼ੇ ਦੀਆਂ ਬੁਰਾਈਆਂ ਦਸੀਆਂ|

ਨਿੱਕੇ – ਨਿੱਕੇ ਬਚਿਆਂ ਦੇ ਮੁਖੋ ਇਹ ਸਾਰੀ ਜਾਣਕਾਰੀ ਸੁਣਨ ਵਾਲਿਆਂ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਸੀ| ਸਭਨਾਂ ਨੇ ਬੱਚਿਆਂ ਦੇਇਸ ਉਪਰਾਲੇ ਦੀ ਬਹੁਤ ਸਿਫਤ ਕੀਤੀ|

~ Jasvinder kaur
~ New Delhi, 28th Jan ’16