ਅਕਾਲ ਅਕਾਦਮੀ ਬਿਲਗਾ ਵਿਖੇ 25 ਜਨਵਰੀ 2016 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ| ਨਰਸਰੀ ਜਮਾਤ ਦੇ ਬੱਚਿਆਂ ਨੇ “ਅਨੰਦਪੁਰ ਦੇ ਵਾਸੀ” ਕਵਿਤਾ ਦਾ ਗਾਇਨ ਕੀਤਾ| ਦੂਜੀ ਜਮਾਤ ਦੇ ਬੱਚਿਆਂ ਨੇ “ਮੇਹ੍ਮੀ ਬਈ ਨਿਯਾਰੀ” ਕਵਿਤਾ ਸੁਣਾਈ| ਛੇਵੀਂ ਜਮਾਤ ਦੇ ਬੱਚਿਆਂ ਨੇ ਇਕ ਬਹੁਤ ਜਜ਼ਬਾਤੀ ਗਰੁਪ ਸਾੰਗ “ਮੈ ਵੀ ਕਰਜ਼ ਉਤਾਰ ਦਿਆਂਗਾ” […]

ਅਕਾਲ ਅਕਾਦਮੀ ਬਿਲਗਾ ਵਿਖੇ 25 ਜਨਵਰੀ 2016 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ| ਨਰਸਰੀ ਜਮਾਤ ਦੇ ਬੱਚਿਆਂ ਨੇ “ਅਨੰਦਪੁਰ ਦੇ ਵਾਸੀ” ਕਵਿਤਾ ਦਾ ਗਾਇਨ ਕੀਤਾ| ਦੂਜੀ ਜਮਾਤ ਦੇ ਬੱਚਿਆਂ ਨੇ “ਮੇਹ੍ਮੀ ਬਈ ਨਿਯਾਰੀ” ਕਵਿਤਾ ਸੁਣਾਈ| ਛੇਵੀਂ ਜਮਾਤ ਦੇ ਬੱਚਿਆਂ ਨੇ ਇਕ ਬਹੁਤ ਜਜ਼ਬਾਤੀ ਗਰੁਪ ਸਾੰਗ “ਮੈ ਵੀ ਕਰਜ਼ ਉਤਾਰ ਦਿਆਂਗਾ” ਪੇਸ਼ ਕੀਤਾ|

ਇਸ ਤੋਂ ਇਲਾਵਾ ਬੱਚਿਆਂ ਨੇ ਸ਼ਬਦ ਅੱਤੇ ਢਾਡੀ ਵਾਰ੍ਰਾਂ ਵੀ ਗਾਇਨ ਕੀਤੀਆਂ| ਪਹਿਲੀ ਜਮਾਤ ਦੇ ਬੱਚਿਆਂ ਨੇ “ਸਿਖੀ ਦੀ ਕਲਾਸ” ਨਾਮਕ ਨਾਟਕ ਕੀਤਾ ਇਸ ਨਾਟਕ ਵਿਚ ਬੱਚਿਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ, ਪੰਜ ਪਿਆਰੇ ਚਾਰ ਸਾਹਿਬਜ਼ਾਦੇ ਅਤੇ ਪੰਜ ਕਕਾਰਾਂ ਦੇ ਬਾਰੇ ਦਰਸਾਇਆ|

ਪ੍ਰਿੰਸੀਪਲ ਹਰਪ੍ਰੀਤ ਕੌਰ ਸਾਹਨੀ ਨੇ ਦਸਵੇਂ ਗੁਰੂ ਜੀ ਦੇ ਜਨਮ ਦਿਹਾੜੇ ਦੀ ਸਾਰੀਆਂ ਨੂ ਵਧਾਈ ਦਿੱਤੀ| ਓਹਨਾਂ ਨੇ ਬੱਚਿਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਖਾਏ ਰਸਤੇ ਤੇ ਚਲਣ ਅਤੇ ਅਮ੍ਰਿਤ ਛਕਣ ਲਈ ਪ੍ਰੋਤਸ਼ਾਹਿਤ ਕੀਤਾ| ਅਖ਼ਿਰ ਵਿਚ ਸਾਰੇ ਵਿਦਿਆਰਥੀਆਂ ਵਿਚ ਪ੍ਰਸਾਦ ਵਰਤਾਇਆ ਗਿਆ|

~ Jasvinder Kaur
~ New Delhi, 28th Jan ’16