ਸਾਡੇ ਸਭਿਆਚਾਰ ਅਤੇ ਪਰੰਪਰਾ ਸਾਨੂੰ ਔਰਤਾਂ ਨੂੰ ਦੇਵੀ ਰੂਪ ਵਿਚ ਪੂਜਣ ਨੂੰ ਪ੍ਰੇਰਿਤ ਕਰਦੇ ਹਨ; ਪਰ ਸਾਡੇ ਸਮਾਜ ਵਿਚ ਇੱਕ ਕੁੜੀ ਦਾ ਕੁਖ ਤੋਂ ਦੁਨੀਆਂ ਵਿਚ ਆਉਣ ਦਾ ਸਫਰ ਸੁਰ੍ਖਿਤ ਨਹੀਂ| ਕੁੜੀ ਦੀ ਹੋਂਦ ਦਾ ਪਤਾ ਚਲਦੇ ਹੀ ਭਰੂਣ ਹੱਤਿਆ ਕਰਾ ਦਿੱਤੀ ਜਾਂਦੀ ਹੈ| ਜਿਥੇ ਭਰੂਣ ਨੂੰ ਜਾਚਣ ਦੀ ਸਹੁਲਤ ਨਹੀ ਹੈ ਓਥੇ ਕੁੜੀ ਦੇ […]
ਸਾਡੇ ਸਭਿਆਚਾਰ ਅਤੇ ਪਰੰਪਰਾ ਸਾਨੂੰ ਔਰਤਾਂ ਨੂੰ ਦੇਵੀ ਰੂਪ ਵਿਚ ਪੂਜਣ ਨੂੰ ਪ੍ਰੇਰਿਤ ਕਰਦੇ ਹਨ; ਪਰ ਸਾਡੇ ਸਮਾਜ ਵਿਚ ਇੱਕ ਕੁੜੀ ਦਾ ਕੁਖ ਤੋਂ ਦੁਨੀਆਂ ਵਿਚ ਆਉਣ ਦਾ ਸਫਰ ਸੁਰ੍ਖਿਤ ਨਹੀਂ| ਕੁੜੀ ਦੀ ਹੋਂਦ ਦਾ ਪਤਾ ਚਲਦੇ ਹੀ ਭਰੂਣ ਹੱਤਿਆ ਕਰਾ ਦਿੱਤੀ ਜਾਂਦੀ ਹੈ| ਜਿਥੇ ਭਰੂਣ ਨੂੰ ਜਾਚਣ ਦੀ ਸਹੁਲਤ ਨਹੀ ਹੈ ਓਥੇ ਕੁੜੀ ਦੇ ਜੰਮਦੇ ਹੀ ਓਹਨੂੰ ਮਾਰ ਦਿੱਤਾ ਜਾਂਦਾ ਹੈ| ਇਕ ਕੁੜੀ ਨੂੰ ਜਿਓਣ ਦਾ ਹਕ਼ ਨਹੀ ਦਿੱਤਾ ਜਾਂਦਾ|
ਨਸ਼ਾਖੋਰੀ ਵੀ ਪਿਛਲੇ ਕੁਝ ਸਾਲਾਂ ਤੋਂ ਇਹਨੀ ਤੇਜੀ ਨਾਲ ਫੈਲੀ ਹੈ ਕਿ ਨਾਂ ਕੇਵਲ ਬੁਜ਼ੁਰਗਾਂ ਅਤੇ ਅਧੇੜਾਂ ਨੂੰ ਬਲਕਿ ਨੌਜਵਾਨਾਂ ਨੂੰ ਵੀ ਇਹ ਰੋਗ ਲੱਗ ਗਿਆ ਹੈ| ਇਹਨਾ ਤੋਂ ਇਲਾਵਾ ਔਰਤਾਂ ਤੇ ਬੱਚੇ ਵੀ ਇਸ ਦਾ ਸ਼ਿਕਾਰ ਹੋ ਗਏ ਹਨ| ਨਸ਼ਿਆਂ ਨੇ ਬਹੁਤੀਆਂ ਘਰਾਂ ਦੀ ਸੁਖ ਸ਼ਾਂਤੀ ਖਤਮ ਕਰ ਦਿੱਤੀ ਹੈ|
ਅਕਾਲ ਅਕਾਦਮੀ ਥੇਹ ਕਲੰਧਰ ਦੇ ਬੱਚਿਆਂ ਨੇ ਸਮਾਜ ਦੀਆਂ ਇਹਨਾਂ ਬੁਰਾਈਆਂ ਨੂੰ ਖਤਮ ਕਰਨ ਦਾ ਬੀੜਾ ਚੂਕਦੇ ਹੋਏ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਇਕ ਰੈਲੀ ਕਡੀ ਜਿਸ ਵਿਚ ਓਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਕੁੜੀ ਬਾਲ ਸੰਭਾਲਣ ਅਤੇ ਨਸ਼ਿਆ ਤੋਂ ਬਚਾਉਣ ਲਈ ਜਾਗਰੂਕ ਕੀਤਾ|
ਤੀਜੀ, ਚਉਥੀ ਅਤੇ ਪੰਜਵੀ ਦੇ ਵਿਦਿਆਰਥੀਆਂ ਨੇ ਇਸ ਰੈਲੀ ਵਿਚ ਭਾਗ ਲਇਆ| ਕਿਰਿੰਆਂਵਾਲੀ ਪਿੰਡ ਦੇ ਲੋਕਾਂ ਨੇ ਬੱਚਿਆਂ ਨੂੰ ਚਾ ਤੇ ਖਾਨ ਪੀਣ ਦਾ ਸਮਾਨ ਦਿੱਤਾ| ਬੇਹਕ ਖਾਸ, ਕਿਰਿੰਆਂਵਾਲੀ, ਗੰਦਰ, ਥੇਹ ਕਲੰਦਰ ਅਹ੍ਲ੍ਬੋਦਲਾ ਪਿੰਡਾਂ ਵਿਖੇ ਬੱਚੇ ਤਖਤੀਆਂ ਲੈ ਕੇ ਘੁਮੇ|
ਬਹੁਤ ਸਾਰੇ ਬੱਚਿਆਂ ਨੇ ਨਸ਼ਿਆਂ ਦੀ ਬੁਰਾਈਆਂ ਬਾਰੇ ਬੋਲਿਆ ਅਤੇ ਸਬੰਧਤ ਵਿਭਾਗਾ ਨੂੰ ਕਠੇ ਹੋ ਕੇ ਨਸ਼ੇ ਦੇ ਵਿਆਪਾਰ, ਇਸ ਦੇ ਉਤ੍ਪਾਦਨ ਅਤੇ ਖਰੀਦ ਫਰੋਖਤ ਤੇ ਰੋਕ ਲਗਾਉਣ ਲਈ ਅਪੀਲ ਕੀਤੀ| ਬਚਿਆਂ ਨੇ ਪਿੰਡ ਦਿਆਂ ਲੋਕਾਂ ਨੂੰ ਨਸ਼ੇ ਦੀਆਂ ਬੁਰਾਈਆਂ ਦੱਸੀਆਂ|
ਸਕੂਲ ਕਾਫੀ ਹੱਦ ਤਕ ਕੁੜੀਆਂ ਦੀ ਪੜਾਈ ਨੂੰ ਲੈ ਕੇ ਲੋਕਾਂ ਦੀ ਸੋਚ ਨੂੰ ਬਦਲਣ ਵਿਚ ਸਫਲ ਹੋਇਆ|
~ Jasvinder Kaur
~ New Delhi, 29th Jan ’16