ਅਕਾਲ ਅਕਾਦਮੀ ਗੰਗਾ ਨਗਰ ਦੇ ਵਿਦਿਆਰਥੀਆਂ ਨੇ ਕੁਦਰਤ ਦੇ ਪ੍ਰਤੀ ਆਪਣੀ ਜਿਮ੍ਮੇਦਾਰੀ ਨਿਭਾਂਦੇ ਹੋਏ ਆਪਣੇ ਅਧਿਆਪਕਾਂ ਦੀ ਦੇਖ ਰੇਖ ਵਿਚ “ਵਣ ਮਹਾਉਤਸਵ” ਦਾ ਆਯੋਜਨ ਕੀਤਾ ਅਤੇ ਹਰਿਤ ਇਨਕਲਾਬ ਲਿਆਣ ਵਿਚ ਆਪਣਾ ਭਾਗੀਦਾਰੀ ਨਿਭਾਇ| ਪਰਿਸਰ ਵਿਚ ਵੱਦ ਚੜ੍ਹ ਕੇ ਰੁੱਖ ਲਗਾਉਣ ਦੀ ਇਕ ਮੁਹਿਮ ਚਲਾਈ ਜਾ ਰਹੀ ਸੀI ਬੱਚਿਆਂ ਨੇ ਇਸ ਦੌਰਾਨ ਫਲ ਦੇਣ ਵਾਲੇ ਫੁਲਦੇਣ […]
ਅਕਾਲ ਅਕਾਦਮੀ ਗੰਗਾ ਨਗਰ ਦੇ ਵਿਦਿਆਰਥੀਆਂ ਨੇ ਕੁਦਰਤ ਦੇ ਪ੍ਰਤੀ ਆਪਣੀ ਜਿਮ੍ਮੇਦਾਰੀ ਨਿਭਾਂਦੇ ਹੋਏ ਆਪਣੇ ਅਧਿਆਪਕਾਂ ਦੀ ਦੇਖ ਰੇਖ ਵਿਚ “ਵਣ ਮਹਾਉਤਸਵ” ਦਾ ਆਯੋਜਨ ਕੀਤਾ ਅਤੇ ਹਰਿਤ ਇਨਕਲਾਬ ਲਿਆਣ ਵਿਚ ਆਪਣਾ ਭਾਗੀਦਾਰੀ ਨਿਭਾਇ| ਪਰਿਸਰ ਵਿਚ ਵੱਦ ਚੜ੍ਹ ਕੇ ਰੁੱਖ ਲਗਾਉਣ ਦੀ ਇਕ ਮੁਹਿਮ ਚਲਾਈ ਜਾ ਰਹੀ ਸੀI ਬੱਚਿਆਂ ਨੇ ਇਸ ਦੌਰਾਨ ਫਲ ਦੇਣ ਵਾਲੇ ਫੁਲਦੇਣ ਵਾਲੇ ਅਤੇ ਛਾਂ ਦੇਣ ਵਾਲੇ ਰੁਖਾਂ ਦੇ ਪੌਦੇ ਲਾਏ|
ਇਸ ਤਰਹ ਦੇ ਉਪ੍ਰਲਿਆਂ ਨਾਲ ਬੱਚਿਆਂ ਵਿਚ ਪਰਸਪਰ ਸਹਿਯੋਗ ਦੀ ਭਾਵਨਾ ਆਂਦੀ ਹੈ| ਇਸ ਕਸਰਤ ਵਿਚ ਓਹ ਆਪਣੇ ਆਸਪਾਸ ਦੇ ਵਾਤਾਵਰਣ ਦੇ ਬਾਰੇ ਆਪਣੀ ਅਰਥ ਵ੍ਯਵ੍ਸਥਾ ਦੇ ਪ੍ਰਤੀ ਆਪਣੀ ਜ਼ਿਮ੍ਮੇਵਾਰੀ ਬਾਰੇ ਸਮਝਦੇ ਹਨ|
ਇਹ ਇਕ ਉਤਸ਼ਾਹ ਵਧਾਣ ਵਾਲੀ ਗਲ ਹੈ ਕਿ ਖੋਜਾਂ ਨਾਲ ਪ੍ਰਮਾਣਿਤ ਕੀਤਾ ਗਿਆ ਹੈ ਕਿ ਜੋ ਬੱਚੇ ਜਿੰਨੀ ਜਿਆਦਾ ਬਾਗਬਾਨੀ ਕਰਦੇਹਨ ਓਹ ਓੰਨਾ ਹੀ ਜਿਆਦਾ ਸਾਗ ਸਬਜੀ ਖਾਂਦੇ ਹਨ| ਵਧੇਰੀ ਖੋਜਾ ਨਾਲ ਇਹ ਵੀ ਪਾਇਆ ਗਇਆ ਹੈ ਕਿ ਜੋ ਬੱਚੇ ਪੌਦੇ ਲਾਂਦੇ ਹਨਤੇ ਓਹਨਾ ਦੇ ਆਸ ਪਾਸ ਰਹਿੰਦੇ ਹਨ ਓਹ ਪੜਾਈ ਵਿਚ ਵੀ 12% ਜ਼ਿਆਦਾ ਨੰਬਰ ਲੈ ਕੇ ਆਏ ਹਨ ਬਜਾਈ ਓਹਨਾਂ ਦੇ ਜੋ ਪੇੜਪੌਦੇਆਂ ਤੋ ਦੁਰ ਰਹਿੰਦੇ ਹਨ|
ਬੱਚੇ ਆਪਣੇ ਹਥਾਂ ਵਿਚ ਵੱਧ ਤੋਂ ਵੱਧ ਪੌਦੇ ਲਾਣ ਨੂੰ ਪ੍ਰੋਤਸ਼ਾਹਿਤ ਕਰਦੇ ਹੋਏ ਨਾਅਰੇ ਦਰ੍ਸ਼ਾਂਦੇ ਬੋਰਡ ਲੈ ਕੇ ਖੜੇ ਸਨ ਉਦਾਹਰਣ ਲਈ “ਅੱਜ ਹੀ ਇਕ ਪੌਦਾ ਲਾਓ ਤੇ ਧਰਤੀ ਤੇ ਆਪਣੇ ਜੀਵਨ ਨੂੰ ਵਧਾਉ”|
ਇਸ ਤੋ ਇਲਾਵਾ ਬੱਚਿਆਂ ਨੇ ਇਕੱਠ ਨੂੰ ਪੇੜ ਪੌਦੇ ਲਾਣ ਦੇ ਫਾਇਦਿਆਂ ਦੇ ਬਾਰੇ ਦਸਿਆ|
ਓਸ ਤੋਂ ਉਪਰੰਤ ਇਕੱਠ ਅਤੇ ਬੱਚਿਆਂ ਨੇ ਵਾਤਾਵਰਣ ਨੂੰ ਬਚਾਣ ਵਿਚ ਆਪਣਾ ਪੂਰਾ ਸਹਿਯੋਗ ਦੇਣ ਦੇ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ ਦੀ ਸਹੁੰ ਚੁੱਕੀ|
~ Jasvinder kaur
~ New Delhi, 30th Jan ’16